ਕੌਮੀ ਪਸ਼ੂਧਨ ਚੈਂਪੀਅਨਸ਼ਿੱਪ ਅਤੇ ਐਕਸਪੋ-2020 ਬਟਾਲਾ ਵਿਖੇ 6 ਤੋਂ 8 ਫਰਵਰੀ ਤੱਕ ਕਰਵਾਇਆ ਜਾਵੇਗਾ-ਡਿਪਟੀ ਕਮਿਸ਼ਨਰ
ਪ੍ਰਕਾਸ਼ਨ ਦੀ ਮਿਤੀ : 16/12/2019

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਕੌਮੀ ਪਸ਼ੂਧਨ ਚੈਂਪੀਅਨਸ਼ਿੱਪ ਅਤੇ ਐਕਸਪੋ-2020 ਬਟਾਲਾ ਵਿਖੇ 6 ਤੋਂ 8 ਫਰਵਰੀ ਤੱਕ ਕਰਵਾਇਆ ਜਾਵੇਗਾ-ਡਿਪਟੀ ਕਮਿਸ਼ਨਰ
ਜ਼ਿਲ੍ਹੇ ਦੇ ਪਸ਼ੂ ਪਾਲਕਾਂ ਨੂੰ ਇਸ ਪਸ਼ੂਧਨ ਚੈਂਪੀਅਨਸ਼ਿੱਪ ਵਿੱਚ ਵਧ ਵੜ੍ਹ ਕੇ ਹਿੱਸਾ ਲੈਣ ਦੀ ਕੀਤੀ ਅਪੀਲ
ਤਰਨ ਤਾਰਨ 16, ਦਸੰਬਰ :
ਪਸ਼ੂ ਪਾਲਣ ਦੇ ਕਿੱਤੇ ਨੂੰ ਹੋਰ ਉਤਸ਼ਾਹਤ ਕਰਨ ਅਤੇ ਇਸ ਨੂੰ ਲਾਹੇਵੰਦਾ ਧੰਦਾ ਬਣਾਉਣ ਲਈ ਪੰਜਾਬ ਸਰਕਾਰ ਵਲੋ੍ਹਂ ਹਰ ਵਰੇ ਕਰਵਾਈ ਜਾਣ ਵਾਲੀ ਕੌਮੀ ਪਸ਼ੂਧਨ ਚੈਂਪੀਅਨਸ਼ਿਪ ਅਤੇ ਐਕਸਪੋ-2020 ਅਗਲੇ ਵਰੇ 6 ਤੋਂ 8 ਫ਼ਰਵਰੀ ਤੱਕ ਬਟਾਲਾ ਵਿਖੇ ਕਰਵਾਈ ਜਾਵੇਗੀ।ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਚੈਂਪਅਿਨਸ਼ਿਪ ਜਿੱਥੇ ਸੂਬੇ ਦੇ ਪਸ਼ੂ ਪਾਲਕਾਂ ਨੂੰ ਉਤਸ਼ਾਹ ਦੇਵੇਗੀ, ਉਥੇ ਉਹਨਾਂ ਨੂੰ ਇਸ ਕਿੱਤੇ ਸਬੰਧੀ ਨਵੀਨਤਮ ਜਾਣਕਾਰੀ ਵੀ ਪ੍ਰਦਾਨ ਕਰੇਗੀ।
ਉਹਨਾਂ ਕਿਹਾ ਕਿ ਇਸ ਪਸ਼ੂਧਨ ਚੈਂਮੀਅਨਸ਼ਿਪ ਵਿਚ ਪਸ਼ੂਆਂ ਦੀ ਨਸਲ ਅਤੇ ਦੁੱਧ ਚੁਆਈ ਦੇ ਕੌਮੀ ਪੱਧਰ ਤੇ ਪਸੂਧਨ ਚੈਂਪੀਅਨਸ਼ਿੱਪ ਕਰਵਾਏ ਜਾਣਗੇ।ਇਸ ਵਿਚ ਦੁੱਧ ਚੁਆਈ ਦੇ ਮੁਕਾਬਲਿਆਂ ਤੋਂ ਇਲਾਵਾ ਵੱਖ-ਵੱਖ ਨਸਲਾਂ ਦੇ ਘੋੜਿਆਂ, ਮੱਝਾਂ, ਗਾਂਵਾਂ, ਭੇਡਾਂ, ਬੱਕਰੀਆਂ, ਕੁੱਤਿਆਂ ਅਤੇ ਮੁਰਗੀਆਂ ਆਦਿ ਦੇ ਨਸਲ ਮੁਕਾਬਲੇ ਕਰਵਾਏ ਜਾਣਵੇ ਅਤੇ ਜੇਤੂ ਪਸ਼ੂਆਂ ਦੇ ਮਾਲਕਾਂ ਨੂੰ ਦਿਲ ਖਿੱਚਵੇਂ ਇਨਾਮ ਦਿੱਤੇ ਜਾਣਗੇ ।
ਇਸ ਮੌਕੇ ਲੱਗਣ ਵਾਲੇ ਐਕਸਪੋ ਦੌਰਾਨ ਪਸ਼ੂ ਪਾਲਣ ਅਤੇ ਖੇਤੀਬਾੜੀ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ ਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਨੁਮਾਇਸ਼ਾਂ ਲਗਾਈਆਂ ਜਾਣਗੀਆਂ।ਉਹਨਾਂ ਦੱਸਿਆ ਕਿ ਇਸ ਮੇਲੇ ਦੌਰਾਨ ਕਰਵਾਏ ਜਾ ਰਹੇ ਸੈਮੀਨਾਰਾਂ ਵਿਚ ਕੌਮਾਂਤਰੀ ਅਤੇ ਕੌਮੀ ਪੱਧਰ ਦੇ ਮਾਹਰ ਬੁਲਾਏ ਜਾਣਗੇ ਜੋ ਮੱਝਾਂ, ਗਾਵਾਂ, ਸੂਰ, ਮੱਛੀ, ਬੱਕਰੀਆਂ ਪਾਲਣ ਆਦਿ ਕਿੱਤਿਆਂ ਸਬੰਧੀ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕਰਨਗੇ।
ਇਸ ਤੋਂ ਇਲਾਵਾ ਕੌਮੀ ਪਸ਼ੂਧਨ ਚੈਂਪੀਅਨਸ਼ਿੱਪ ਦੌਰਾਨ ਸਮੂਹ ਸਰਕਾਰੀ ਵਿਭਾਗਾਂ ਦੇ ਨਾਲ-ਨਾਲ ਪਸ਼ੂ ਪਾਲਣ ਦੇ ਧੰਦੇ ਨਾਲ ਜੁੜੀਆਂ ਕੌਮੀ ਸੰਸਥਾਵਾਂ ਅਤੇ ਪ੍ਰਾਈਵੇਟ ਕੰਪਨੀਆਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ ਜਿਨਾਂ ਰਾਹੀਂ ਪਸ਼ੂ-ਪਾਲਕਾਂ ਨੂੰ ਨਵੀਨਤਮ ਜਾਣਕਾਰੀਆਂ ਅਤੇ ਖੋਜਾਂ ਦੇ ਰੂਬਰੂ ਕਰਵਾਇਆ ਜਾਵੇਗਾ।
—————-