• ਸਮਾਜਿਕ ਮੀਡੀਆ ਲਿੰਕ
  • ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

ਖੇਡਾਂ ਵਤਨ ਪੰਜਾਬ ਦੀਆਂ 2025 ਤਹਿਤ ਮਸ਼ਾਲ ਮਾਰਚ ਦਾ ਤਰਨ ਤਾਰਨ ਜ਼ਿਲ੍ਹੇ ਵਿੱਚ ਪਹੁੰਚਣ ਤੇ ਕੀਤਾ ਗਿਆ ਸਵਾਗਤ

ਪ੍ਰਕਾਸ਼ਨ ਦੀ ਮਿਤੀ : 25/08/2025

ਖੇਡਾਂ ਵਤਨ ਪੰਜਾਬ ਦੀਆਂ 2025 ਤਹਿਤ ਮਸ਼ਾਲ ਮਾਰਚ ਦਾ ਤਰਨ ਤਾਰਨ ਜ਼ਿਲ੍ਹੇ ਵਿੱਚ ਪਹੁੰਚਣ ਤੇ ਕੀਤਾ ਗਿਆ ਸਵਾਗਤ

ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਮਿਆਰ ਨੂੰ ਉੱਚਾ ਚੱਕਣ ਲਈ ਕੀਤੇ ਜਾ ਰਹੇ ਹਰ ਸੰਭਵ ਯਤਨ-ਜਿਲ੍ਹਾ ਖੇਡ ਅਫਸਰ

ਤਰਨ ਤਾਰਨ, 23 ਅਗਸਤ:

ਪੰਜਾਬ ਸਰਕਾਰ ਦੇ ਖੇਡ ਵਿਭਾਗ ਪੰਜਾਬ ਵੱਲੋ ਖੇਡਾਂ ਦੇ ਮਿਆਰ ਨੂੰ ਹੋਰ ਉੱਚਾ ਚੱਕਣ ਲਈ ਹਾਕੀ ਦੇ ਮਹਾਨ ਜਾਦੂਗਰ ਮੇਜਰ ਧਿਆਨ ਚੰਦ ਜੀ ਦੇ ਜਨਮ ਦਿਵਸ ਮੌਕੇ ਰਾਸ਼ਟਰੀ ਖੇਡ ਦਿਵਸ ਦੇ ਮੱਦੇਨਜ਼ਰ ਖੇਡਾਂ ਵਤਨ ਪੰਜਾਬ ਦੀਆਂ 2025 ਤਹਿਤ ਪੂਰੇ ਪੰਜਾਬ ਵਿਚ ਮਸ਼ਾਲ ਮਾਰਚ ਕੱਢਿਆ ਜਾ ਰਿਹਾ ਹੈ। ਜਿਸ ਤਹਿਤ ਇਸ ਮਸ਼ਾਲ ਮਾਰਚ ਦਾ ਤਰਨ ਤਾਰਨ ਜ਼ਿਲ੍ਹੇ ਵਿੱਚ ਪਹੁੰਚਣ ‘ਤੇ ਸਮੂਹ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਸਵਾਗਤ ਕੀਤਾ ਗਿਆ।
ਇਸ ਮਸ਼ਾਲ ਮਾਰਚ ਦੌਰਾਨ ਜ਼ਿਲ੍ਹਾ ਖੇਡ ਅਫਸਰ ਤਰਨ ਤਾਰਨ ਸ਼੍ਰੀਮਤੀ ਸਤਵੰਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵੱਲੋ ਖੇਡਾਂ ਵਤਨ ਪੰਜਾਬ ਦੀਆਂ 2025 ਕਰਵਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੌਜਵਾਨਾਂ ਨੂੰ ਵੱਧ ਤੋ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ, ਤਾਂ ਜੋ ਖੇਡ ਖੇਤਰ ਵਿੱਚ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਖੇਡਾ ਵਤਨ ਪੰਜਾਬ ਦੀਆਂ 2025 ਦੀ ਰਿਲੇਅ ਟਾਰਚ ਮਿਸ਼ਾਲ ਮਿਤੀ 20 ਅਗਸਤ, 2025 ਨੂੰ ਸੰਗਰੂਰ ਤੋਂ ਹੁੰਦੀ ਹੋਈ, ਅੱਜ ਜਿਲ੍ਹਾ ਤਰਨ ਤਾਰਨ ਵਿਖੇ ਪਹੁੰਚੀ ਹੈ। ਇਹ ਮਿਸ਼ਾਲ ਜਿਲ੍ਹਾ ਫਿਰੋਜਪੁਰ ਦੇ ਖੇਡ ਦਫਤਰ ਵੱਲੋਂ ਹਰੀਕੇ ਵਿਖੇ ਜਿਲ੍ਹਾ ਖੇਡ ਅਫਸਰ ਤਰਨ ਤਾਰਨ ਸ੍ਰੀਮਤੀ ਸਤਵੰਤ ਕੌਰ ‘ਤੇ ਸਮੂਹ ਸਟਾਫ `ਤੇ ਖਿਡਾਰੀਆਂ ਵੱਲੋਂ ਪ੍ਰਾਪਤ ਕੀਤੀ ਗਈ ।
ਜਿਲ੍ਹ ਖੇਡ ਅਫਸਰ ਵਲੋਂ ਦੱਸਿਆ ਗਿਆ ਕਿ ਸ਼੍ਰ. ਹਰਮੀਤ ਸਿੰਘ ਸੰਧੂ ਹਲਕਾ ਇੰਚਾਰਜ ਅਤੇ ਉਹਨਾਂ ਦੇ ਸਾਥੀਆਂ ਵਲੋਂ ਮਿਸ਼ਾਲ ਤਰਨ ਤਾਰਨ ਵਿਖੇ ਪਹੁੰਚਣ ‘ਤੇ ਭਰਵਾਂ ਸਵਾਗਤ ਕੀਤਾ ਗਿਆ। 24ਅਗਸਤ ਨੂੰ ਇਹ ਮਿਸ਼ਾਲ ਜਿਲਾ ਅਮ੍ਰਿਤਸਰ ਨੂੰ ਸਵੇਰੇ ਚੱਬਾ ਵਿਖੇ ਹੈਂਡਓਵਰ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਹ ਮਿਸ਼ਾਲ ਵੱਖ ਜਿਲਿਆਂ ਤੋ ਹੁੰਦੀ ਹੋਈ 03 ਸਤੰਬਰ 2025 ਨੂੰ ਹੁਸ਼ਿਆਰਪੁਰ ਪਹੁੰਚੇਗੀ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 03 ਸੰਤਬਰ 2025 ਨੂੰ ਖੇਡਾਂ ਵਤਨ ਪੰਜਾਬ ਦੀਆਂ 2025 ਦੀ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਦੁਆਰਾ ਇਸ ਮਿਸ਼ਾਲ ਦੀ ਉਪਨਿੰਗ ਕਰਵਾਈ ਜਾਵੇਗੀ । ਇਸ ਮਸ਼ਾਲ ਮਾਰਚ ਦਾ ਮੁੱਖ ਉਦੇਸ਼ ਵੱਧ ਤੋ ਵੱਧ ਨੌਜਵਾਨਾਂ ਨੂੰ ਖੇਡਾਂ ਬਾਰੇ ਜਾਗਰੂਕ ਕਰਨਾ ਹੈ ਅਤੇ ਪੂਰੇ ਪੰਜਾਬ ਵਿੱਚ ਮਸ਼ਾਲ ਮਾਰਚ ਸਫਲਤਾ ਪੂਰਵਕ ਸੰਪੰਨ ਹੋਣ ‘ਤੇ ਰਾਜ ਦੇ ਹਰੇਕ ਜ਼ਿਲ੍ਹੇ ਵਿੱਚ ਬਲਾਕ ਪੱਧਰੀ, ਜ਼ਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਖੇਡਾਂ ਦੇ ਆਗਾਜ ਹੋਣਗੇ।