• ਸਮਾਜਿਕ ਮੀਡੀਆ ਲਿੰਕ
  • ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

ਖੇਡਾਂ ਵਤਨ ਪੰਜਾਬ ਦੀਆਂ 2025 ਤਹਿਤ ਖੇਡਾਂ ਲਈ ਸ਼ਨਾਖਤ ਕੀਤੇ ਖੇਡ ਵੈਨਿਊ ਜਾਰੀ-ਜਿਲ੍ਹਾ ਖੇਡ ਅਫਸਰ

ਪ੍ਰਕਾਸ਼ਨ ਦੀ ਮਿਤੀ : 29/08/2025

ਖੇਡਾਂ ਵਤਨ ਪੰਜਾਬ ਦੀਆਂ 2025 ਤਹਿਤ ਖੇਡਾਂ ਲਈ ਸ਼ਨਾਖਤ ਕੀਤੇ ਖੇਡ ਵੈਨਿਊ ਜਾਰੀ-ਜਿਲ੍ਹਾ ਖੇਡ ਅਫਸਰ

ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਮਿਆਰ ਨੂੰ ਉੱਚਾ ਚੱਕਣ ਲਈ ਕੀਤੇ ਜਾ ਰਹੇ ਹਰ ਸੰਭਵ ਯਤਨ

ਤਰਨ ਤਾਰਨ, 28 ਅਗਸਤ

ਪੰਜਾਬ ਸਰਕਾਰ ਖੇਡ ਵਿਭਾਗ ਵੱਲੋ ‘ਖੇਡਾਂ ਵਤਨ ਪੰਜਾਬ ਦੀਆਂ 2025’ ਸੀਜਨ 4 ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਤਰਨ ਤਾਰਨ ਸ਼੍ਰੀਮਤੀ ਸਤਵੰਤ ਕੌਰ ਨੇ ਕਿਹਾ ਕਿ ਇਹਨਾਂ ਖੇਡਾਂ ਲਈ ਸ਼ਨਾਖਤ ਕੀਤੇ ਖੇਡ ਵੈਨਿਊ ਇਸ ਪ੍ਰਕਾਰ ਹਨ ਕਿ ਬਲਾਕ ਪੱਟੀ ਦਾ ਖੇਡ ਵੈਨਿਊ (ਮਲਟੀਪਰਪਜ ਸਪੋਰਟਸ ਸਟੇਡੀਅਮ ਪੱਟੀ) ਮਿਤੀ 05 ਸਤੰਬਰ 2025 ਦੇ ਬਲਾਕ ਪੱਟੀ ਕਨਵੀਨਰ ਸ੍ਰੀ ਦਵਿੰਦਰ ਸਿੰਘ/ਐੇਥਲੈਟਿਕਸ  ਮੋਬਾਇਲ: ਨੰਬਰ: 98781-71974, ਬਲਾਕ ਤਰਨ ਤਾਰਨ ਦਾ ਖੇਡ ਵੈਨਿਊ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤਰਨ ਤਾਰਨ ਮਿਤੀ 06 ਸਤੰਬਰ 2025 ਦੇ ਬਲਾਕ ਤਰਨ ਤਾਰਨ ਕਨਵੀਨਰ ਸ੍ਰੀ ਹਰਪ੍ਰੀਤ   ਸਿੰਘ/ਐੇਥਲੈਟਿਕਸ ਮੋਬਾਇਲ : ਨੰਬਰ: 77078-77568  ਬਲਾਕ ਭਿੱਖੀਵਿੰਡ ਦਾ ਖੇਡ ਵੈਨਿਊ ਸ਼ਹੀਦ ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਪਹੂਵਿੰਡ ਮਿਤੀ 08 ਸਤੰਬਰ 2025 ਦੇ ਬਲਾਕ ਭਿੱਖੀਵਿੰਡ ਕਨਵੀਨਰ ਸ੍ਰੀ ਸੰਦੀਪ ਸਿੰਘ/ਕਬੱਡੀ ਮੋਬਾਇਲ ਨੰਬਰ: (95015-84597), ਬਲਾਕ ਖਡੂਰ ਸਾਹਿਬ ਦਾ ਖੇਡ ਵੈਨਿਊ (ਸੀਨੀਅਰ ਸੈਕੰਡਰੀ ਸਕੂਲ ਮੀਆਂਵਿੰਡ) ਮਿਤੀ 09 ਸਤੰਬਰ 2025 ਦੇ ਬਲਾਕ ਖਡੂਰ ਸਾਹਿਬ ਕਨਵੀਨਰ ਸ੍ਰੀਮਤੀ ਅਮਨਦੀਪ ਕੌਰ /ਫੈਨਸਿੰਗ ਮੋਬਾਇਲ ਨੰਬਰ (87259-54250, ਬਲਾਕ ਵਲਟੋਹਾ ਦਾ ਖੇਡ ਵੈਨਿਊ ਸ਼ਹੀਦ ਹਵਾਲਦਾਰ ਅਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ) ਮਿਤੀ 10 ਸਤੰਬਰ 2025 ਦੇ ਬਲਾਕ ਵਲਟੋਹਾ ਕਨਵੀਨਰ ਸ੍ਰੀ ਜਰਮਨਜੀਤ ਸਿੰਘ /ਫੁੱਟਬਾਲ ਮੋਬਾਇਲ ਨੰਬਰ: 84274-99472,  ਬਲਾਕ ਨੌਸ਼ਹਿਰਾ ਪੰਨੂਆਂ ਦਾ ਖੇਡ ਵੈਨਿਊ ਸ. ਬਲਬੀਰ ਸਿੰਘ  ਸਪੋਰਟਸ ਸਟੇਡੀਅਮ ਨੌਸ਼ਹਿਰਾ ਪੰਨੂਆਂ ਮਿਤੀ 11 ਸਤੰਬਰ 2025 ਦੇ ਬਲਾਕ ਨੌਸ਼ਹਿਰਾ ਪੰਨੂਆਂ ਕਨਵੀਨਰ ਸ੍ਰੀ ਰਾਜਦੀਪ ਸਿੰਘ/ਐੇਥਲੈਟਿਕਸ  ਮੋਬਾਇਲ ਨੰਬਰ 98556-59696, ਬਲਾਕ ਗੰਡੀਵਿੰਡ ਦਾ ਖੇਡ ਵੈਨਿਊ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਬਾਬਾ ਬੁੱਢਾ ਸਾਹਿਬ ਮਿਤੀ 12 ਸਤੰਬਰ 2025 ਦੇ ਬਲਾਕ ਗੰਡੀਵਿੰਡ ਕਨਵੀਨਰ ਸ੍ਰੀ ਗੁਰਜੀਤ ਸਿੰਘ/ਕਬੱਡੀ  ਮੋਬਾਇਲ: ਨੰਬਰ 99157-71540), ਬਲਾਕ ਚੋਹਲਾ ਸਾਹਿਬ ਦਾ ਖੇਡ ਵੈਨਿਊ (ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ) ਮਿਤੀ 13 ਸਤੰਬਰ 2025 ਦੇ ਬਲਾਕ ਚੋਹਲਾ ਸਾਹਿਬ ਕਨਵੀਨਰ ਸ੍ਰੀਮਤੀ ਕੁਲਵਿੰਦਰ ਕੌਰ ਮੋਬਾਇਲ: ਨੰਬਰ 98151-02614 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਜਿਲ੍ਹਾ ਖੇਡ ਅਫਸਰ ਵੱਲੋਂ ਦੱਸਿਆ ਗਿਆ ਕਿ ਐਥਲੈਟਿਕਸ, ਕਬੱਡੀ ਨੈਸ਼ਨਲ, ਕਬੱਡੀ ਸਰਕਲ ਸਟਾਇਲ, ਖੌਹ ਖੌਹ, ਵਾਲੀਬਾਲ ਸ਼ੂਟਿੰਗ, ਵਾਲੀਬਾਲ ਸਮੈਸਿੰਗ, ਫੁੱਟਬਾਲ ਗੇਮਾਂ ਹੋਣਗੀਆਂ। ਇਹਨਾਂ ਖੇਡਾਂ ਵਿੱਚ ਉਮਰ ਵਰਗ ਇਸ ਪ੍ਰਕਾਰ ਹੋਣਗੇ, ਐਥਲੈਟਿਕਸ, ਵਾਲੀਬਾਲ ਸਮੈਸਿੰਗ, ਵਾਲੀਬਾਲ ਸ਼ੂਟਿੰਗ ਗੇਮਾਂ ਵਿੱਚ ਅੰਡਰ 14 ਸਾਲ ਤੋ 70 ਸਾਲ ਤੱਕ ਉੱਪਰ ਦੇ ਸਾਰੇ ਐਥਲੀਟ ਭਾਗ ਲੈ ਸਕਣਗੇ। ਫੁੱਟਬਾਲ, ਕਬੱਡੀ ਨੈਸ਼ਨਲ ਸਟਾਇਲ, ਕਬੱਡੀ ਸਰਕਲ ਸਟਾਇਲ ਅਤੇ ਖੌਹ ਖੌਹ ਖੇਡ ਵਿੱਚ ਅੰਡਰ 14 ਸਾਲ ਤੋਂ 40 ਸਾਲ ਤੱਕ ਦੇ ਖਿਡਾਰੀ / ਖਿਡਾਰਨ  ਭਾਗ ਲੈ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਖਿਡਾਰੀ ਆਨਲਾਈਨ ਪੋਰਟਲ ਤੇ ਆਪਣੇ ਆਪ ਨੂੰ ਇਸ ਲਿੰਕ ਤੇ ਰਜਿਸਟਰਡ ਕਰਨਾ ਜਰੂਰੀ ਹੈ। ਖੇਡਾਂ ਵੈਨਿਊ ਉੱਪਰ ਖਿਡਾਰੀ ਆਪਣੇ ਰਜਿਸਟਰੇਸ਼ਨ ਦਾ ਪਰੂਫ ਨਾਲ ਲੈ ਕੇ ਆਉਣਗੇ। ਜੇਕਰ ਖਿਡਾਰੀ/ਖਿਡਾਰਨ ਤੋ ਆਪਣੇ ਪੱਧਰ ਤੇ ਰਜਿਸਟ੍ਰੇਸ਼ਨ ਨਹੀਂ ਕੀਤੀ ਜਾ ਰਹੀ ਤਾਂ ਉਹ ਖਿਡਾਰੀ/ਖਿਡਾਰਨ ਆਪਣੇ ਨਾਲ ਆਪਣਾ ਆਧਾਰ ਕਾਡਰ, ਈਮੇਲ ਆਈ.ਡੀ., ਸੰਪਰਕ ਨੰਬਰ, ਜਨਮ ਤਾਰੀਕ ਨਾਲ ਲੈ ਕੇ ਦਫਤਰ ਜਿਲ੍ਹਾ ਖੇਡ ਅਫਸਰ, ਤਰਨ ਤਾਰਨ ਵਿਖੇ ਲਗਾਏ ਗਏ ਹੈਲਪ ਡੈਸਕ ਤੇ ਆਨਲਾਈਨ ਆ ਰਹੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।