ਬੰਦ ਕਰੋ

ਖੇਤੀਬਾੜੀ ਵਿਭਾਗ ਵਲੋਂ ਬਾਸਮਤੀ ਨੂੰ ਪ੍ਰਫੁਲਿੱਤ ਕਰਨ ਲਈ ਕਿਸਾਨ ਮਿੱਤਰਾਂ ਦੀ ਕੀਤੀ ਜਾ ਰਹੀ ਹੈ ਭਰਤੀ –ਮੁੱਖ ਖੇਤੀਬਾੜੀ ਅਫਸਰ

ਪ੍ਰਕਾਸ਼ਨ ਦੀ ਮਿਤੀ : 16/03/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਖੇਤੀਬਾੜੀ ਵਿਭਾਗ ਵਲੋਂ ਬਾਸਮਤੀ ਨੂੰ ਪ੍ਰਫੁਲਿੱਤ ਕਰਨ ਲਈ ਕਿਸਾਨ ਮਿੱਤਰਾਂ ਦੀ ਕੀਤੀ ਜਾ ਰਹੀ ਹੈ ਭਰਤੀ –ਮੁੱਖ ਖੇਤੀਬਾੜੀ ਅਫਸਰ

ਮਿਤੀ 18 ਮਾਰਚ ਤੱਕ ਅਰਜ਼ੀਆ ਬਲਾਕ ਖੇਤੀਬਾੜੀ ਦਫਤਰਾਂ ਵਿੱਚ ਜਮ੍ਹਾਂ ਕਰਵਾਈਆ ਜਾ ਸਕਦੀਆਂ ਹਨ
ਤਰਨਤਾਰਨ 15 ਮਾਰਚ :
ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਡਾ. ਸੁਰਿੰਦਰ ਸਿੰਘ ਨੇ ਦਸਿਆ ਕਿ ਪੰਜਾਬ ਸਰਕਾਰ ਦੇ ਹੁੱਕਮਾਂ ਅਨੁਸਾਰ ਖੇਤੀਬਾੜੀ ਵਿਭਾਗ ਵਲੋਂ ਬਾਸਮਤੀ ਨੂੰ ਪ੍ਰਫੁਲਿੱਤ ਕਰਨ ਅਤੇ ਬਾਸਮਤੀ ਅਧੀਨ ਰਕਬਾ ਵਧਾਉਣ ਲਈ 245 ਕਿਸਾਨ ਮਿੱਤਰਾਂ ਦੀ ਭਰਤੀ ਆਰਜ਼ੀ ਤੌਰ ਤੇ ਕੀਤੀ ਜਾ ਰਹੀ ਹੈ ।ਕਿਸਾਨਾਂ ਮਿੱਤਰਾਂ ਦੀ ਭਰਤੀ ਲਈ ਘੱਟ ਤੋਂ ਘੱਟ ਵਿੱਦਿਅਕ ਯੋਗਤਾ 10ਵੀਂ, 10+2 , ਉਮਰ 45 ਤੋਂ 60 ਸਾਲ , ਮਾਲਕੀ ਜਾਂ ਠੇਕੇ ਤੇ ਘੱਟ ਤੋਂ ਘੱਟ 2 ਏਕੜ ਜ਼ਮੀਨ , ਕੰਮ ਦਾ ਸਮਾਂ 20-5-2023 ਤੋਂ 20-11-2023 ਤੱਕ ਹੋਵੇਗਾ । ਇਹਨਾਂ ਕਿਸਾਨਾਂ ਮਿੱਤਰਾਂ ਨੂੰ ਪੰਜਾਬ ਸਰਕਾਰ ਦੇ ਹੁੱਕਮਾਂ ਅਨੁਸਾਰ ਰੁਪਏ 5000 ਪ੍ਰਤੀ ਮਹੀਨਾ ਅਤੇ ਪ੍ਰੋਤਸ਼ਾਹਨ ਰਾਸ਼ੀ ਮਿਹਨਤਾਨੇ ਦੇ ਤੌਰ ਤੇ ਦਿੱਤੀ ਜਾਵੇਗੀ ।ਉਹਨਾਂ ਕਿਹਾ ਕਿ ਚਾਹਵਾਨ ਉਮੀਦਵਾਰਾਂ ਵਲੋਂ ਮਿਤੀ 18 ਮਾਰਚ ਤੱਕ ਅਰਜ਼ੀਆ ਬਲਾਕ ਖੇਤੀਬਾੜੀ ਦਫਤਰਾਂ ਵਿੱਚ ਜਮ੍ਹਾਂ ਕਰਵਾਈਆ ਜਾ ਸਕਦੀਆਂ ਹਨ ।ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਨੇ ਅਪੀਲ ਕੀਤੀ ਕਿ ਸ਼ਰਤਾਂ ਅਨੁਸਾਰ ਯੋਗ ਉਮੀਦਵਾਰ ਇਸ ਅਸਾਮੀ ਲਈ ਜ਼ਰੂਰ ਅਪਲਾਈ ਕਰਨ ।