ਬੰਦ ਕਰੋ

ਗਰਭ ਅਵਸਥਾ ਦੌਰਾਨ ਮਹਿਲਾਵਾਂ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਪਹੁੰਚਾਈਆਂ ਜਾ ਰਹੀਆਂ ਹਨ-ਸਿਵਲ ਸਰਜਨ

ਪ੍ਰਕਾਸ਼ਨ ਦੀ ਮਿਤੀ : 04/05/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਗਰਭ ਅਵਸਥਾ ਦੌਰਾਨ ਮਹਿਲਾਵਾਂ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਪਹੁੰਚਾਈਆਂ ਜਾ ਰਹੀਆਂ ਹਨ-ਸਿਵਲ ਸਰਜਨ
ਤਰਨ ਤਾਰਨ, 5 ਮਈ :
ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਐੱਮ. ਡੀ. ਆਰ. ਦੀ ਰਿਵਿਊ ਮੀਟਿੰਗ ਦੌਰਾਨ ਦੱਸਿਆ ਕਿ ਗਰਭਵਤੀ ਮਹਿਲਾ ਨੂੰ ਇਲਾਜ ਅਤੇ ਸਹੂਲਤਾਂ ਮਿਲਣ ਦੇ ਬਾਵਜੂਦ ਵੀ ਜੇਕਰ ਡਲਿਵਰੀ ਦੌਰਾਨ ਕੋਈ ਦਿੱਕਤ ਆਉਂਦੀ ਹੈ ਜਾਂ ਗਰਭਵਤੀ ਮਹਿਲਾ ਦੀ ਮੌਤ ਹੁੰਦੀ ਹੈ ਤਾਂ ਉਹ ਚਿੰਤਾਜਨਕ ਗੱਲ ਹੈ।ਉਨ੍ਹਾਂ ਨੇ ਜ਼ੋਰ ਦਿੱਤਾ ਕਿ ਗਰਭਵਤੀ ਦੀ ਰਜਿਸਟ੍ਰੇਸ਼ਨ ਸਮੇਂ ਸਿਰ ਕੀਤੀ ਜਾਵੇ ਅਤੇ ਉਸ ਦੇ ਸਾਰੇ ਐਂਟੀਨੇਟਲ ਚੈੱਕਅੱਪ ਕਰਵਾਉਣਾ ਯਕੀਨੀ ਬਣਾਇਆ ਜਾਵੇ।
ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਜ਼ੋਰ ਦਿੱਤਾ ਕਿ ਹਾਈਰਿਸਕ ਗਰਭਵਤੀ ਮਹਿਲਾਵਾਂ ਦੀ ਮੁਕੰਮਲ ਸੂਚੀ ਬਣਾਈ ਜਾਵੇ ਅਤੇ ਉਨ੍ਹਾਂ ਵੱਲ ਨਿਯਮਿਤ ਧਿਆਨ ਦਿੱਤਾ ਜਾਵੇ, ਤਾਂ ਡਲਿਵਰੀ ਦੌਰਾਨ ਕੋਈ ਦਿੱਕਤ ਨਾ ਆਵੇ। ਇਸ ਮੌਕੇ ਸਿਵਲ ਸਰਜਨ ਡਾ. ਰਾਏ ਨੇ ਹਦਾਇਤ ਜਾਰੀ ਕੀਤੀ ਕਿ ਸਬ-ਸੈਂਟਰ ਪੱਧਰ `ਤੇ ਸੈਕਸ ਰੇਸ਼ੋ ਦਾ ਸਰਵੇ ਅਪਡੇਟ ਕੀਤਾ ਜਾਵੇ, ਕੁੱਲ ਜਣਨਾ ਦੀ ਰੇਟ ਨੂੰ ਘਟਾਇਆ ਜਾਵੇ, ਗਰਭਵਤੀ ਮਾਵਾਂ ਦੀ ਜਲਦ ਰਜਿਸਟ੍ਰੇਸ਼ਨ ਕੀਤੀ ਜਾਵੇ, ਘੱਟ ਸੈਕਸ ਰੇਸ਼ੋ ਵਾਲੇ ਪਿੰਡਾਂ ਦੀ ਸੂਚੀ ਤਿਆਰ ਕੀਤੀ ਜਾਵੇ ਅਤੇ ਉਨ੍ਹਾਂ ਦੇ ਕਾਰਨ ਲੱਭੇ ਜਾਣ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਵਰਕਸ਼ਾਪਾਂ, ਰੈਲੀਆਂ, ਸਕੂਲ ਹੈਲਥ ਪ੍ਰੋਗਰਾਮ, ਵਿਲੇਜ਼ ਹੈੱਲਥ ਸੈਨੀਟੇਸ਼ਨ ਕਮੇਟੀਆਂ, ਸੈਕਟਰ ਮੀਟਿੰਗਾਂ, ਪੈਰਾ ਮੈਡੀਕਲ ਸਟਾਫ਼ ਦੀ ਸੁਪਰਵਿਜ਼ਨ ਅਤੇ ਏ. ਐੱਨ. ਸੀ. ਰਿਕਾਰਡ ਦੀ ਚੈਕਿੰਗ `ਤੇ ਜ਼ੋਰ ਦਿੱਤਾ ਜਾਵੇ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸ਼ੇਲਿੰਦਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਐੱਮ. ਐੱਮ. ਆਰ. ਨੂੰ ਘਟਾਉਣਾ ਹੀ ਸਿਹਤ ਵਿਭਾਗ ਦਾ ਇਕਮਾਤਰ ਟੀਚਾ ਹੈ। ਇਸ ਸੰਬੰਧੀ ਸਾਨੂੰ ਬਹੁਤ ਵੱਡੇ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ, ਜਿਸ ਵਿਚ ਸਟਾਫ਼ ਦੀ ਹਾਜ਼ਰੀ, ਕਾਰਗੁਜ਼ਾਰੀ ਮਰੀਜ਼ਾਂ ਦੀ ਦੇਖਭਾਲ ਅਤੇ ਡਾਕਟਰਾਂ ਦਾ ਵਤੀਰਾ ਸੁਧਾਰਨ ਦੀ ਸਖਤ ਜ਼ਰੂਰਤ ਹੈ।