ਬੰਦ ਕਰੋ

‘ਗ੍ਰਾਮ ਪੰਚਾਇਤ ਵਿਕਾਸ ਯੋਜਨਾ’ ਤਹਿਤ ਜ਼ਿਲ੍ਹੇ ਦੇ ਹਰ ਇੱਕ ਪਿੰਡ ਦੀ ਤਰੱਕੀ ਲਈ ਹੋਵੇਗੀ ਵਿਊਂਤਬੰਦੀ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 01/10/2019
 
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
‘ਸਾਡੀ ਯੋਜਨਾ ਸਾਡਾ ਵਿਕਾਸ’
‘ਗ੍ਰਾਮ ਪੰਚਾਇਤ ਵਿਕਾਸ ਯੋਜਨਾ’ ਤਹਿਤ ਜ਼ਿਲ੍ਹੇ ਦੇ ਹਰ ਇੱਕ ਪਿੰਡ ਦੀ ਤਰੱਕੀ ਲਈ ਹੋਵੇਗੀ ਵਿਊਂਤਬੰਦੀ-ਡਿਪਟੀ ਕਮਿਸ਼ਨਰ
 ਪਿੰਡ ਦੀ ਵਿਕਾਸ ਯੋਜਨਾ ਭਾਰਤ ਸਰਕਾਰ ਦੇ ਪੋਰਟਲ ‘ਤੇ ਹੋਵੇਗੀ ਅਪਲੋਡ
ਤਰਨ ਤਾਰਨ, 1 ਅਕਤੂਬਰ
ਸਾਡੀ ਯੋਜਨਾ ਸਾਡਾ ਵਿਕਾਸ ਦੇ ਟੀਚੇ ਨਾਲ ਜ਼ਿਲਾ ਤਰਨ ਤਾਰਨ ਦੇ ਹਰ ਇਕ ਪਿੰਡ ਦੇ ਵਿਕਾਸ ਲਈ ‘ਗ੍ਰਾਮ ਪੰਚਾਇਤ ਵਿਕਾਸ ਯੋਜਨਾ’ ਤਹਿਤ ਵਿੳੂਂਤਬੰਦੀ ਉਲੀਕੀ ਜਾਵੇਗੀ ਅਤੇ ਇਸੇ ਅਨੁਸਾਰ ਪਿੰਡਾਂ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਇਆ ਜਾਵੇਗਾ। ਇਹ ਜਾਣਕਾਰੀ ਇਸ ਨਵੇਂ ਪ੍ਰੋਗਰਾਮ ਸਬੰਧੀ ਕਰਵਾਈ ਇਕ ਸਿਖਲਾਈ ਵਰਕਸ਼ਾਪ ਦੀ ਪ੍ਰਧਾਨਗੀ ਕਰਦਿਆਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦਿੱਤੀ। 
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਗਗਨਦੀਪ ਸਿੰਘ ਵਿਰਕ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਜਗਜੀਤ ਸਿੰਘ ਬੱਲ ਅਤੇ ਸਾਰੇ ਬੀ. ਡੀ. ਪੀ. ਓਜ਼ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਮੁਖੀ ਵੀ ਹਾਜ਼ਰ ਸਨ।
ਉਨਾਂ ਨੇ ਕਿਹਾ ਕਿ ਇਸ ਤਰੀਕੇ ਨਾਲ ਗ੍ਰਾਮ ਸਭਾ ਦੀ ਸ਼ਮੂਲੀਅਤ ਨਾਲ ਬਣੀ ਵਿਕਾਸ ਯੋਜਨਾ ਭਾਰਤ ਸਰਕਾਰ ਦੇ ਪੋਰਟਲ ‘ਤੇ ਅਪਲੋਡ ਕੀਤੀ ਜਾਵੇਗੀ ਅਤੇ ਜੋ ਪਿੰਡ ਅਜਿਹਾ ਨਹੀਂ ਕਰੇਗਾ ਉਸ ਨੂੰ ਭਾਰਤ ਸਰਕਾਰ ਦੇ ਵਿੱਤ ਕਮਿਸ਼ਨ ਰਾਹੀਂ ਮਿਲਣ ਵਾਲੀ ਗ੍ਰਾਂਟ ਨਹੀਂ ਮਿਲ ਸਕੇਗੀ। ਉਨਾਂ ਨੇ ਸਮੂਹ ਵਿਭਾਗਾਂ ਨੂੰ ਇਹ ਯੋਜਨਾਬੰਦੀ ਉਲੀਕਣ ਦੀ ਹਦਾਇਤ ਕਰਦਿਆਂ ਸ਼ਖਤ ਹਦਾਇਤ ਕੀਤੀ ਕਿ ਇਸ ਕੰਮ ਵਿਚ ਕੋਈ ਵੀ ਕੁਤਾਹੀ ਸਬੰਧਤ ਖਿਲਾਫ ਸਖ਼ਤ ਵਿਭਾਗੀ ਕਾਰਵਾਈ ਦਾ ਕਾਰਨ ਬਣੇਗੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਯੋਜਨਾ ਦਾ ਟੀਚਾ ਪਿੰਡ ਦਾ ਸਮੁਚਿਤ ਭੌਤਿਕ, ਆਰਥਿਕ ਤੇ ਸਮਾਜਿਕ ਵਿਕਾਸ ਹੈ। ਉਨਾਂ ਨੇ ਕਿਹਾ ਕਿ ਪਿੰਡ ਦੇ ਉਪਲਬੱਧ ਆਰਥਿਕ ਸ਼ੋ੍ਰਤਾਂ ਦੀ ਪਹਿਚਾਣ ਕਰਦੇ ਹੋਏ ਯੋਜਨਾਬੰਦੀ ਕੀਤੀ ਜਾਣੀ ਹੈ। ਇਹ ਕੰਮ ਗ੍ਰਾਮ ਪੰਚਾਇਤ ਦਾ ਪਲਾਨਿੰਗ ਯੁਨਿਟ ਕਰੇਗਾ ਜਿਸ ਵਿਚ ਸਰਪੰਚ, ਚਾਰ ਪੰਚ ਜਿੰਨਾਂ ਵਿਚੋਂ ਇਕ ਔਰਤ ਤੇ ਇਕ ਐਸ. ਸੀ. ਪੰਚ ਸਾਮਿਲ ਹੋਵੇਗਾ, ਸਵੈ ਸਹਾਇਤਾ ਸਮੂਹ, ਨਹਿਰੂ ਯੁਵਕ ਕੇਂਦਰ ਦਾ ਮੈਂਬਰ, ਏ. ਐਨ. ਐਮ. ਆਸ਼ਾ ਵਰਕਰ ਆਦਿ ਸ਼ਾਮਿਲ ਹੋਣਗੇ।
ਉਹਨਾਂ ਦੱਸਿਆ ਕਿ ਇਹ ਪਲਾਨ ਗ੍ਰਾਮ ਸਭਾ ਦੇ ਇਜਲਾਸ ਵਿਚ ਪਾਸ ਕੀਤਾ ਜਾਵੇਗਾ। ਇਹ ਪਲਾਨ ਬਣਾਉਣ ਮੌਕੇ ਪੰਚਾਇਤ ਆਪਣੇ ਆਰਥਿਕ ਵਸੀਲਿਆਂ ਦੀ ਪਹਿਚਾਣ ਕਰੇਗੀ ਅਤੇ ਫਿਰ ਹਲਾਤਾਂ ਦਾ ਵਿਸਲੇਸ਼ਣ ਕਰਦੇ ਹੋਏ ਪਲਾਨ ਤਿਆਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪ੍ਰਦੁਸ਼ਣ ਰਹਿਤ ਵਾਤਾਵਰਨ, ਪਾਣੀ ਦੀ ਸੰਭਾਲ, ਬਾਲ ਵਿਆਹ, ਬਾਲ ਮਜਦੂਰੀ ਖਿਲਾਫ ਚੇਤਨਾ, ਟੀਕਾਕਰਨ, ਸੰਸਥਾਗਤ ਜਣੇਪੇ ਆਦਿ ਸਬੰਧੀ ਜਾਗਰੁਕਤਾ ਪੈਦਾ ਕਰਨਾ ਵੀ ਇਸ ਯੋਜਨਾਬੰਦੀ ਦਾ ਹਿੱਸਾ ਹੋਵੇਗਾ। ਇਸ ਯੋਜਨਾਬੰਦੀ ਵਿਚ 29 ਵਿਸ਼ਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਅਤੇ ਪਿੰਡ ਅਤੇ ਇਸਦੇ ਲੋਕਾਂ ਦੇ ਵਿਕਾਸ ਨਾਲ ਸਬੰਧਤ ਕੋਈ ਵੀ ਪੱਖ ਛੱਡਿਆ ਨਹੀਂ ਗਿਆ ਹੈ।
————–