ਬੰਦ ਕਰੋ

ਘਰੇਲੂ ਹਿੰਸਾ ਕੇਸ ਦੇ ਸਬੰਧ  ਵਿੱਚ ਸਖੀ ਵਨ ਸਟੌਪ ਸੈਂਟਰ ਵੱਲੋ ਪੁਲਿਸ ਨੂੰ ਭੇਜੇ ਕੇਸ ਦੀ ਐਫ.ਆਈ.ਆਰ ਦਰਜ 

ਪ੍ਰਕਾਸ਼ਨ ਦੀ ਮਿਤੀ : 21/10/2024

ਘਰੇਲੂ ਹਿੰਸਾ ਕੇਸ ਦੇ ਸਬੰਧ  ਵਿੱਚ ਸਖੀ ਵਨ ਸਟੌਪ ਸੈਂਟਰ ਵੱਲੋ ਪੁਲਿਸ ਨੂੰ ਭੇਜੇ ਕੇਸ ਦੀ ਐਫ.ਆਈ.ਆਰ ਦਰਜ 

 ਤਰਨ ਤਾਰਨ 18 ਅਕਤੂਬਰ:

 ਮਿਤੀ 12/09/2024 ਨੂੰ ਕੇਸ ਨੰਬਰ OSC/TT/24/1382  ਕਾਲਪਨਿਕ ਨਾਮ ਨੀਲਮ ਪਤਨੀ ਹਰਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸੰਘਾ ਜਿਲ੍ਹਾ ਤਰਨਤਾਰਨ ਦਾ ਘਰੇਲੂ ਹਿੰਸਾ ਦਾ ਕੇਸ ਦਫਤਰ ਸਖੀ ਵਨ ਸਟੌਪ ਸੈਂਟਰ ਤਰਨਤਾਰਨ ਵਿੱਚ ਦਰਜ ਹੋਇਆ ਸੀ।ਜਿਸਦੇ ਸਬੰਧ ਵਿੱਚ ਦਫਤਰ ਦੀ ਸੈਂਟਰ ਐਡਮਿਨਸਟ੍ਰੇਟਰ ਅਨੀਤਾ ਕੁਮਾਰੀ ਵੱਲੋ ਦੱਸਿਆ ਗਿਆ ਕਿ ਪੀੜਿਤਾ ਵਲੋ ਇਸ ਦਫਤਰ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਕਿ ਪੀੜਿਤਾ ਨੂੰ ਉਸਦੇ ਪਤੀ ਅਤੇ ਉਸਦੇ ਸਹੁਰੇ ਪਰਿਵਾਰ ( ਨਨਾਣ, ਨਨਾਣ ਵਈਆ, ਦਿਉਰ ਅਤੇ ਹੋਰ ਪਵਿਵਾਰਕ ਮੈਂਬਰ) ਵਲੋ ਕੁਟ-ਮਾਰ ਕੀਤੀ ਗਈ ਹੈ।ਜਿਸ ਦੌਰਾਨ ਪੀੜਿਤਾ ਨੂੰ ਕਾਫੀ ਗੰਭੀਰ ਸੱਟਾ ਲੱਗੀਆ ਸਨ ਅਤੇ ਉਸਦੀ ਹਾਲਤ ਕਾਫੀ ਜਿਆਦਾ ਨਾਜੁਕ ਸੀ।ਪੀੜਿਤਾ ਵਲੋ ਇਸ ਦਫਤਰ ਨੂੰ ਡਾਕਟਰੀ ਜਾਂਚ ਕਰਵਾਉਣ ਲਈ ਅਤੇ ਪੁਲਿਸ ਸਹਾਇਤਾ ਲਈ ਬੇਨਤੀ ਕੀਤੀ ਗਈ। ਪੀੜਿਤਾ ਜਦੋ ਦਫਤਰ ਸਖੀ ਵਨ ਸਟੋਪ ਸੈਂਟਰ ਤਰਨਤਾਰਨ ਸ਼ਿਕਾਇਤ ਦਰਜ ਕਰਵਾਉਣ ਲਈ ਆਈ ਸੀ ਤਾ ਉਸ ਸਮੇ ਪੀੜਿਤਾ ਨਾਲ ਹੋਈ ਘਟਨਾ ਨੂੰ ਲਗਪਭ 4 ਦਿਨ ਹੋ ਗਏਸਨ, ਜਿਸ ਕਰਕੇ ਮੈਡੀਕਲ ਜਾਂਚ ਵਿੱਚ ਮੁਸ਼ਕਲ ਆ ਰਹੀ ਸੀ ।ਜਿਸਤੋ ਉਪਰੰਤ ਇਹ ਕੇਸ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਮੈਡੀਕਲ ਕਰਵਾਉਣ ਲਈ ਮਾਨਯੋਗ ਅਦਾਲਤ ਵੱਲੋ ਹੁਕਮ ਜਾਰੀ ਕੀਤਾ ਗਿਆ। ਪੀੜਿਤਾ ਦੀ ਡਾਕਟਰੀ ਜਾਂਚ ਕਰਵਾਉ ਉਪਰੰਤ ਇਹ ਕੇਸ ਐਫ.ਆਈ.ਆਰ ਦਰਜ ਕਰਨ ਲਈ ਪੁਲਿਸ ਨੂੰ ਭੇਜ ਦਿੱਤਾ ਗਿਆ ।ਮਿਤੀ 11/10/2024 ਨੂੰ ਪੀੜਿਤਾ ਦੀ ਐਫ.ਆਈ.ਆਰ(0144) ਦਰਜ ਹੋ ਗਈ ਹੈ। ਪੀੜਿਤਾ ਵਲੋ ਦਫਤਰ ਸਖੀ ਵਨ ਸਟੌਪ ਸੈਂਟਰ ਤਰਨਤਾਰਨ ਦਾ ਧੰਨਵਾਦ ਕੀਤਾ ਗਿਆ।