ਬੰਦ ਕਰੋ

ਘਰ-ਘਰ ਰੋਜਗਾਰ ਮਿਸ਼ਨ ਤਹਿਤ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਦੇ ਦਫਤਰਾਂ ਵਿਖੇ ਐੱਸ. ਆਈ. ਐੱਸ. ਲਿਮਿਟਿਡ ਵੱਲੋਂ ਲਗਾਏ ਜਾਣਗੇ ਵਿਸ਼ੇਸ਼ ਭਰਤੀ ਕੈਂਪ-

ਪ੍ਰਕਾਸ਼ਨ ਦੀ ਮਿਤੀ : 09/07/2019
 
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਘਰ-ਘਰ ਰੋਜਗਾਰ ਮਿਸ਼ਨ ਤਹਿਤ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਦੇ ਦਫਤਰਾਂ
ਵਿਖੇ ਐੱਸ. ਆਈ. ਐੱਸ. ਲਿਮਿਟਿਡ ਵੱਲੋਂ ਲਗਾਏ ਜਾਣਗੇ ਵਿਸ਼ੇਸ਼ ਭਰਤੀ ਕੈਂਪ
ਤਰਨ ਤਾਰਨ, 9 ਜੁਲਾਈ :
     ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਤਹਿਤ, ਮਾਨਯੋਗ ਡਿਪਟੀ ਕਮਿਸ਼ਨਰ,  ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ, ਆਈ. ਏ. ਐਸ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼੍ਰੀ ਗਗਨਦੀਪ ਸਿੰਘ ਵਿਰਕ ਵਧੀਕ ਡਿਪਟੀ ਕਮਿਸ਼ਨਰ ਵਿਕਾਸ-ਕਮ-ਮੁੱਖ ਕਾਰਜਕਾਰੀ ਅਫਸਰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ ਦੀ ਰਹਿਨਮਾਈ ਹੇਠ ਜਿਲ੍ਹਾ ਤਰਨ ਤਾਰਨ ਦੇ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਦੇ ਦਫਤਰਾਂ ਵਿਖੇ 11 ਜੁਲਾਈ ਤੋਂ 19 ਜੁਲਾਈ ਤੱਕ ਐੱਸ. ਆਈ. ਐੱਸ. ਲਿਮਿਟਿਡ ਵੱਲੋਂ ਵਿਸ਼ੇਸ਼ ਭਰਤੀ ਕੈਂਪ ਲਗਾਏ ਜਾ ਰਹੇ ਹਨ।
     ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੰਜੀਵ ਕੁਮਾਰ, ਜਿਲ੍ਹਾ ਰੋਜਗਾਰ ਅਤੇ ਜਨਰੇਸ਼ਨ ਅਫਸਰ ਤਰਨ ਤਾਰਨ ਨੇ ਦੱਸਿਆ ਕਿ ਸਕਿਊਰਟੀ ਏਜੰਸੀ ਵਿੱਚ ਭਰਤੀ ਦੇ ਚਾਹਵਾਨ ਨੌਜਵਾਨ ਸਬੰਧਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੇ ਦਫਤਰ ਵਿਖੇ ਪਹੁੰਚ ਕੇ ਭਰਤੀ ਪ੍ਰਕਿਰਿਆ ਵਿੱਚ ਭਾਗ ਲੈ ਸਕਦੇ ਹਨ। ਉਹਨਾਂ ਦੱਸਿਆ ਕਿ ਭਰਤੀ ਲਈ ਉਮੀਦਵਾਰ ਦੀ ਵਿੱਦਿਅਕ ਯੋਗਤਾ 10ਵੀਂ ਪਾਸ/ਫੇਲ ਉਮਰ    20-37 ਸਾਲ ਅਤੇ ਕੱਦ 168 ਸੈ. ਮੀ. ਹੋਣਾ ਚਾਹੀਦਾ ਹੈ। ਇਹ ਭਰਤੀ ਪ੍ਰਕਿਰਿਆ ਬਲਾਕ ਭਿੱਖੀਵਿੰਡ ਵਿਖੇ 11 ਜੁਲਾਈ , ਚੋਹਲਾ ਸਾਹਿਬ ਵਿਖੇ 12 ਜੁਲਾਈ, ਗੰਡੀਵਿੰਡ ਵਿਖੇ 13 ਜੁਲਾਈ, ਖਡੂਰ ਸਾਹਿਬ ਵਿਖੇ 15 ਜੁਲਾਈ, ਨੌਸ਼ਹਿਰਾ ਪੰਨੂਆ ਵਿਖੇ 16 ਜੁਲਾਈ, ਪੱਟੀ ਵਿਖੇ 17 ਜਲਾਈ, ਵਲਟੋਹਾ ਵਿਖੇ 18 ਜੁਲਾਈ, ਅਤੇ ਤਰਨ ਤਾਰਨ ਵਿਖੇ 19 ਜੁਲਾਈ ਨੂੰ ਲਗਾਏ ਜਾ ਰਹੇ ਹਨ। ਕੈਂਪ ਵਿੱਚ ਭਰਤੀ ਦਾ ਸਮਾਂ ਸਵੇਰੇ 10:00 ਵਜੇ ਤੋ ਸ਼ਾਮ 3:00 ਵਜੇ ਤੱਕ ਰਹੇਗਾ।
—————