ਬੰਦ ਕਰੋ

ਚੰਡੀਗੜ੍ਹ ਤੋਂ ਆਈ ਟੀਮ ਵੱਲੋਂ ਕੀਤੀ ਗਈ ਕਾਲਾ ਪੀਲੀਆ ਰੋਕੂ ਪ੍ਰੋਗਰਾਮ ਦੀ ਸਮੀਖਿਆ

ਪ੍ਰਕਾਸ਼ਨ ਦੀ ਮਿਤੀ : 25/06/2025

ਹੈਪਾਟਾਈਟਿਸ ਬੀ ਅਤੇ ਸੀ ਸਬੰਧੀ ਹੋਈ ਅਹਿਮ ਮੀਟਿੰਗ

ਚੰਡੀਗੜ੍ਹ ਤੋਂ ਆਈ ਟੀਮ ਵੱਲੋਂ ਕੀਤੀ ਗਈ ਕਾਲਾ ਪੀਲੀਆ ਰੋਕੂ ਪ੍ਰੋਗਰਾਮ ਦੀ ਸਮੀਖਿਆ

ਤਰਨ ਤਾਰਨ, 24 ਜੂਨ :
ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਜ਼ਿਲਾ ਟੀਕਾਕਰਨ ਅਫਸਰ ਡਾਕਟਰ ਵਰਿੰਦਰ ਪਾਲ ਕੌਰ ਅਤੇ ਸਹਾਇਕ ਸਿਵਲ ਸਰਜਨ ਡਾਕਟਰ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਮੰਗਲਵਾਰ ਨੂੰ ਨੈਸ਼ਨਲ ਵਾਇਰਲ ਹੈਪਾਟਾਈਟਿਸ ਕੰਟਰੋਲ ਪ੍ਰੋਗਰਾਮ ਤਹਿਤ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਦੇ ਵਿੱਚ ਜ਼ਿਲਾ ਹਸਪਤਾਲ ਅਤੇ ਸਬ ਡਵੀਜ਼ਨਲ ਹਸਪਤਾਲਾਂ ਦੇ ਮੈਡੀਕਲ ਅਫਸਰਾਂ ਤੋਂ ਇਲਾਵਾ ਵੱਖ-ਵੱਖ ਬਲਾਕਾਂ ਦੇ ਮੈਡੀਕਲ ਅਫਸਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ।

ਇਸ ਮੀਟਿੰਗ ਦੌਰਾਨ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ‘ਤੇ ਆਈ ਟੀਮ ਵੱਲੋਂ ਡਾਕਟਰਾਂ ਨਾਲ ਹੈਪਾਟਾਈਟਿਸ ਬੀ ਅਤੇ ਸੀ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਟੀਮ ਵਿੱਚ ਸਹਾਇਕ ਡਾਇਰੈਕਟਰ, ਐਨ. ਵੀ. ਐਚ. ਸੀ. ਪੀ, ਡਾਕਟਰ ਵਿਨੇ ਮੋਹਨ ਤੋ ਇਲਾਵਾ ਏ.ਪੀ.ਓ ਡਾਕਟਰ ਜਸਜੀਤ ਕੌਰ ਅਤੇ ਅਕਾਊਂਟ ਅਫਸਰ ਸ੍ਰੀ ਦੇਵ ਪ੍ਰਕਾਸ਼ ਸ਼ਾਮਿਲ ਰਹੇ।

ਮੀਟਿੰਗ ਦੌਰਾਨ ਟੀਮ ਵੱਲੋਂ ਜ਼ਿਲਾ ਤਰਨ ਤਾਰਨ ਦੇ ਵਿੱਚ ਚੱਲ ਰਹੇ ਹੈਪਾਟਾਈਟਿਸ ਬੀ ਅਤੇ ਸੀ (ਕਾਲਾ ਪੀਲੀਆ) ਸਬੰਧੀ ਕਾਰਜਾਂ ਦੀ ਸਮੀਖਿਆ ਕੀਤੀ। ਸਹਾਇਕ ਡਾਇਰੈਕਟਰ ਡਾਕਟਰ ਵਿਨੇ ਮੋਹਨ ਨੇ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਮੰਤਵ ਜ਼ਿਲਾ ਪੱਧਰ ਤੇ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਤੋਂ ਇਲਾਵਾ ਵੱਖ ਵੱਖ ਬਲਾਕਾਂ ਦੇ ਵਿੱਚ ਹੈਪਾਟਾਈਟਿਸ ਬੀ ਅਤੇ ਸੀ ਦੀ ਰੋਕਥਾਮ ਸਬੰਧੀ ਚੱਲ ਰਹੇ ਕੰਮਾਂ ਜਾਣਕਾਰੀ ਪ੍ਰਾਪਤ ਕਰਨਾ ਹੈ।

ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਹੈਪਾਟਾਈਟਿਸ ਬੀ ਅਤੇ ਕਾਲਾ ਪੀਲੀਆ ਦੇ ਮਰੀਜ਼ਾਂ ਦੀ ਭਾਲ ਲਈ ਵੱਧ ਤੋਂ ਵੱਧ ਸਕਰੀਨਿੰਗ ਕੀਤੀ ਜਾ ਰਹੀ ਹੈ ਤਾਂ ਜੋ ਮਰੀਜ਼ਾਂ ਦੀ ਸ਼ਨਾਖਤ ਉਪਰੰਤ ਉਹਨਾਂ ਦਾ ਇਲਾਜ ਤੁਰੰਤ ਸ਼ੁਰੂ ਕੀਤਾ ਜਾ ਸਕੇ। ਡਾਕਟਰ ਵਿਨੇ ਮੋਹਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਦਾ ਮਰੀਜਾਂ ਦੇ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ।

ਜ਼ਿਲਾ ਟੀਕਾਕਰਨ ਅਫਸਰ ਡਾਕਟਰ ਵਰਿੰਦਰ ਪਾਲ ਕੌਰ ਨੇ ਕਿਹਾ ਕਿ ਜ਼ਿਲੇ ਦੇ ਵਿੱਚ ਹੈਪਾਟਾਈਟਸ ਬੀ ਅਤੇ ਸੀ ਦੀ ਰੋਕਥਾਮ ਸਬੰਧੀ ਵਿਸ਼ੇਸ਼ ਜਾਗਰੂਕਤਾ ਫੈਲਾਈ ਜਾਂਦੀ ਹੈ ਤਾਂ ਜੋ ਇਹਨਾਂ ਬਿਮਾਰੀਆਂ ਤੋਂ ਪੀੜਿਤ ਵਿਅਕਤੀ ਆਪਣਾ ਇਲਾਜ ਸਮੇਂ ਸਿਰ ਸ਼ੁਰੂ ਕਰਵਾ ਸਕੇ।

ਉਹਨਾਂ ਕਿਹਾ ਹੈ ਕਿ ਸ਼ੱਕੀ ਮਰੀਜ਼ਾਂ ਦੇ ਟੈਸਟ ਸਮੇਂ ਸਿਰ ਕੀਤੇ ਜਾਂਦੇ ਹਨ ਅਤੇ ਇਲਾਜ ਨੂੰ ਵੀ ਤੁਰੰਤ ਸ਼ੁਰੂ ਕੀਤਾ ਜਾਂਦਾ ਹੈ।

ਇਸ ਮੌਕੇ ਜਿਲਾ ਐਪੀਡਮੋਲੋਜਿਸਟ ਡਾਕਟਰ ਰਾਘਵ ਗੁਪਤਾ, ਡਾਕਟਰ ਅਵਲੀਨ ਕੌਰ, ਨੋਡਲ ਅਫਸਰ ਰਣਦੀਪ ਸਿੰਘ, ਜਿਲਾ ਮਾਸ ਮੀਡੀਆ ਅਫਸਰ ਸ੍ਰੀ ਸੁਖਵੰਤ ਸਿੰਘ ਸਿੱਧੂ ਆਦਿ ਮੌਜੂਦ ਰਹੇ।