ਜਲਾਲਾਬਾਦ ਸਰਕਲ ਦੇ ਪਿੰਡ ਬੋਦਲ ਕੀੜੀ ‘ਚ ਮਿੱਟੀ ਪਰਖ ਮੁਹਿੰਮ ਸ਼ੁਰੂ ਕੀਤੀ – ਡਾ. ਨਵਤੇਜ ਸਿੰਘ
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਜਲਾਲਾਬਾਦ ਸਰਕਲ ਦੇ ਪਿੰਡ ਬੋਦਲ ਕੀੜੀ ‘ਚ ਮਿੱਟੀ ਪਰਖ ਮੁਹਿੰਮ ਸ਼ੁਰੂ ਕੀਤੀ – ਡਾ. ਨਵਤੇਜ ਸਿੰਘ
ਮਿੱਟੀ ਪਰਖ ਕਰਵਾਉਣ ਨਾਲ ਖਾਦਾਂ ਦੀ ਖਰਚੇ ਘਟਦੇ ਹਨ – ਯਾਦਵਿੰਦਰ ਸਿੰਘ
ਖਡੂਰ ਸਾਹਿਬ 21 ਮਈ
ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ. ਜਸਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਭੌਂ ਪਰਖ ਅਫਸਰ ਡਾ. ਨਵਤੇਜ ਸਿੰਘ ਦੀ ਯੋਗ ਅਗਵਾਈ ਹੇਠ ਡਾ. ਯਾਦਵਿੰਦਰ ਸਿੰਘ ਬਲਾਕ ਟੈਕਨੋਲਜੀ ਮੈਨੇਜਰ ,ਫੀਲਡ ਵਰਕਰ ਗੁਰਪ੍ਰਤਾਪ ਸਿੰਘ ਤੇ ਸਮੁੱਚੀ ਟੀਮ ਨੇ ਮਿੱਟੀ ਪਰਖ ਸਬੰਧੀ ਚਲਾਈ ਜਾ ਰਹੀ ਮੁਹਿੰਮ ਤਹਿਤ ਪਿੰਡ ਬੋਦਲ ਕੀੜੀ ਬਲਾਕ ਖਡੂਰ ਸਾਹਿਬ ‘ਚ ਮਿੱਟੀ ਦੇ ਨਮੂਨੇ ਲਏ। ਇਸ ਮੌਕੇ ਖੇਤੀਬਾੜੀ ਵਿਭਾਗ ਖਡੂਰ ਸਾਹਿਬ ਤੋਂ ਡ: ਯਾਦਵਿੰਦਰ ਸਿੰਘ ਨੇ ਕਿਸਾਨਾਂ ਨੂੰ ਮਿੱਟੀ ਪਰਖ ਦੀ ਮਹੱਤਤਾ, ਖਾਦਾਂ ਦਾ ਸਹੀ ਇਸਤੇਮਾਲ ਕਰਨ ਤੇ ਖੇਤੀ ਖਰਚੇ ਘੱਟ ਕਰਨ ਦੀ ਅਪੀਲ ਕੀਤੀ।
ਮਿੱਟੀ ਪਰਖ ਅਨੁਸਾਰ ਖ਼ੁਰਾਕੀ ਤੱਤਾਂ ਦੇ ਨਕਸ਼ੇ ਤਿਆਰ ਕੀਤੇ ਗਏ ਹਨ। ਇਨ੍ਹਾਂ ਤੋਂ ਸੇਧ ਲੈ ਕੇ ਕਿਸਾਨ ਖਾਦਾਂ ਦੀ ਸੁਚੱਜੀ ਵਰਤੋਂ ਕਰਨ। ਇਸ ਨਾਲ ਜਿੱਥੇ ਫ਼ਸਲ ਦਾ ਝਾੜ ਵਧੇਗਾ, ਉੱਥੇ ਖੇਤੀ ਖਰਚੇ ਨੂੰ ਵੀ ਘਟਾਇਆ ਜਾ ਸਕੇਗਾ। ਇਸ ਮੌਕੇ ਕਿਸਾਨਾਂ ਨੂੰ ਝੋਨੇ ਤੇ ਬਾਸਮਤੀ ਦੀ ਫਸਲ ਵਿਚ ਡੀ ਏ ਪੀ ਜਾਂ ਸੁਪਰ ਖਾਦ ਨਾਂ ਪਾਉਣ ਦੀ ਸਲਾਹ ਦਿੱਤੀ ਗਈ। ਇਸ ਮੌਕੇ ਕਿਸਾਨ ਬਲਜਿੰਦਰ ਸਿੰਘ, ਜੁਗਰਾਜ ਸਿੰਘ, ਗੁਰਜਿੰਦਰ ਸਿੰਘ, ਹਰਦਿਆਲ ਸਿੰਘ ਤੇ ਭੁਪਿੰਦਰ ਸਿੰਘ ਹਾਜ਼ਰ ਸਨ।