ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋ ਅੰਤਰ ਰਾਸ਼ਟਰੀ ਮਹਿਲਾ ਦਿਵਸ ਤਹਿਤ ਜ਼ਿਲ੍ਹਾ ਪੱਧਰੀ ਵੂਮੈੱਨ ਵਾਸ਼ ਦੌੜ ਦਾ ਕੀਤਾ ਗਿਆ ਆਯੋਜਨ

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋ ਅੰਤਰ ਰਾਸ਼ਟਰੀ ਮਹਿਲਾ ਦਿਵਸ ਤਹਿਤ ਜ਼ਿਲ੍ਹਾ ਪੱਧਰੀ ਵੂਮੈੱਨ ਵਾਸ਼ ਦੌੜ ਦਾ ਕੀਤਾ ਗਿਆ ਆਯੋਜਨ
ਤਰਨ ਤਾਰਨ, 12 ਮਾਰਚ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ , ਤਰਨ ਤਾਰਨ ਅਤੇ ਗ੍ਰਾਮ ਪੰਚਾਇਤ ਹਰੀਕੇ ਬਲਾਕ ਪੱਟੀ ਦੇ ਸਾਂਝੇ ਯਤਨਾਂ ਨਾਲ ਸੁਰੱਖਿਅਤ ਪਾਣੀ, ਸਾਫ-ਸਫਾਈ ਅਤੇ ਨਿੱਜੀ ਸਵੱਛਤਾ ,ਹਾਈਜ਼ਿਨ-ਵਾਸ਼ ਨੂੰ ਉਤਸ਼ਾਹਿਤ ਕਰਨ ਲਈ ਸਿਹਤ ਕੇਂਦਰ ਹਰੀਕੇ ਪੱਤਨ ਵਿਖੇ , ਜ਼ਿਲ੍ਹਾ ਪੱਧਰੀ ਵੂਮੈੱਨ ਵਾਸ਼ ਦੌੜ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 54 ਲੜਕੀਆ ਵੱਲੋ ਭਾਗ ਲਿਆ ਗਿਆ ।
ਇਸ ਮੌਕੇ ਤੇ ਇਕੱਤਰ ਹੋਏ ਪ੍ਰਤੀ-ਭਾਗੀਆ ਵੱਲੋ ਪਾਣੀ ਦੇ ਸਾਂਭ-ਸੰਭਾਲ ਕਰਨ, ਆਪਣੇ ਘਰੇਲੂ ਪਾਣੀ ਦੇ ਕੁਨੈਕਸ਼ਨ ਤੇ ਟੂਟੀ ਲਗਾਉਣ ਅਤੇ ਪਾਣੀ ਦੀ ਦੁਰ-ਵਰਤੋਂ ਨੂੰ ਰੋਕਣ , ਅਤੇ ਪਿੰਡ ਅਤੇ ਗਲੀ-ਗਲੀ ਸਾਫ ਪਾਣੀ ਨੂੰ ਬਚਾਉਣ ਅਤੇ ਸਵੱਛਤਾ ਦੇ ਸੁਨੇਹਾ ਦੇਣ ਲਈ ਸੰਕਲਪ ਲਿਆ ਗਿਆ । ਪ੍ਰੋਗਰਾਮ ਦੇ ਅੰਤ ਵਿੱਚ ਸ਼੍ਰੀਮਤੀ ਬਲਜੀਤ ਕੌਰ ਪਤਨੀ ਸਰਪੰਚ ਸ਼੍ਰੀ ਇਕਬਾਲ ਸਿੰਘ ਸਿੱਧੂ ਨੂੰ ਪਾਣੀ ਅਤੇ ਸੈਨੀਟੇਸ਼ਨ ਦੇ ਕੰਮਾਂ ਵਿੱਚ ਵਧੀਆ ਕਾਰ-ਗੁਜਾਰੀ ਲਈ ਵਿਭਾਗ ਵੱਲੋ ਸਨਮਾਨਿਤ ਕੀਤਾ ਗਿਆ । ਵੂਮੈੱਨ ਵਾਸ਼ ਦੌੜ ਵਿੱਚ ਜੇਤੂ ਲੜਕੀਆ ਨੂੰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਗ੍ਰਾਮ ਪੰਚਾਇਤ ਵੱਲੋ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਤੇ ਸਰਪੰਚ ਇਕਬਾਲ ਸਿੰਘ ਸਿੱਧੂ ,ਰਣਜੀਤ ਕੌਰ , ਕਵਲਪ੍ਰੀਤ ਕੌਰ , ਗੁਰਪ੍ਰੀਤ ਕੌਰ , ਸੀਰਤਜੋਤ ਕੌਰ, ਵਾਰਸ ਸਿੰਘ, ਮੈਂਬਰ ਅਮਰੀਕ ਸਿੰਘ , ਲਖਵਿੰਦਰ ਸਿੰਘ, ਹਰਦਿਆਲ ਸਿੰਘ, ਪਰਮਜੀਤ ਸਿੰਘ, ਪ੍ਰਗਟ ਸਿੰਘ, ਮੈਂਬਰ ਰਾਜ ਕੌਰ, ਹਰਜੀਤ ਕੌਰ, ਮਨਜੀਤ ਕੌਰ, ਮੌਹਤਵਾਰ ਅੰਗਰੇਜ਼ ਸਿੰਘ ਗਿੱਲ, ਨਿਸ਼ਾਨ ਸਿੰਘ ਗਿੱਲ, ਜੌਗਿੰਦਰ ਸਿੰਘ, ਪੂਰਨ ਸਿੰਘ, ਗੁਰਪ੍ਰੀਤ ਸਿੰਘ, ਗੁਰਜੰਟ ਸਿੰਘ, ਮਲਕੀਤ ਸਿੰਘ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤਰਨ ਤਾਰਨ ਤੋ ਜਗਦੀਪ ਸਿੰਘ ਆਈ.ਈ.ਸੀ ਜਿਲਾ ਕੋਆਰਡੀਨੇਟਰ, ਪਵਨ ਕੁਮਾਰ ਜੂਨੀਅਰ ਇੰਜੀਨੀਅਰ, ਨੰਦਨੀ ਮਹਿਤਾ ਜੂਨੀਅਰ ਇੰਜੀਨੀਅਰ, ਅਮਨਪ੍ਰੀਤ ਸਿੰਘ ਬਲਾਕ ਕੋਆਰਡੀਨੇਟਰ, ਸੁਖਬੀਰ ਕੌਰ ਵਲੰਟੀਅਰ, ਮੱਖਣ ਸਿੰਘ ਅਤੇ ਜਸਵਿੰਦਰ ਸਿੰਘ ਡਾਟਾ ਐਂਟਰੀ ਆਪਰੇਟਰ ਆਦਿ ਹਾਜਰ ਸਨ ।