ਜਿਲਾ ਪੱਧਰ ‘ਤੇ ਸਥਾਪਿਤ ਕੀਤੇ ਪ੍ਰੀਖਿਆ ਕੇਂਦਰ ਦੇ 100 ਮੀਟਰ ਘੇਰੇ ਅੰਦਰ ਧਾਰਾ 144 ਲਾਗੂ
ਪ੍ਰਕਾਸ਼ਨ ਦੀ ਮਿਤੀ : 03/02/2021

ਜਿਲਾ ਪੱਧਰ ‘ਤੇ ਸਥਾਪਿਤ ਕੀਤੇ ਪ੍ਰੀਖਿਆ ਕੇਂਦਰ ਦੇ 100 ਮੀਟਰ ਘੇਰੇ ਅੰਦਰ ਧਾਰਾ 144 ਲਾਗੂ
ਤਰਨ ਤਾਰਨ, 02 ਫਰਵਰੀ :
ਜ਼ਿਲਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵਲੋਂ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਹਨ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦੱਸਵੀਂ ਓਪਨ ਸਕੂਲ ਸਪਲੀਮੈਂਟਰੀ ਅਤੇ ਦਸਵੀਂ / ਬਾਰਵੀਂ ਸ਼੍ਰੇਣੀ ਸੁਨਿਹਰੀ ਮੌਕਾ ( ਐੱਲ. ਆਈ. ਸੀ. ) ਦੀਆਂ ਪ੍ਰੀਖਿਆਵਾਂ 11 ਫਰਵਰੀ, 2021 ਤੱਕ ਸਵੇਰੇ 11 ਵਜੇ ਤੋਂ 2.15 ਵਜੇ ਤੱਕ ਜਿਲਾ ਪੱਧਰ ‘ਤੇ ਸਥਾਪਿਤ ਕੀਤੇ ਪ੍ਰੀਖਿਆ ਕੇਂਦਰ ਸਰਕਾਰੀ ਸੀਨੀਅਰ ਸੈਕਡੰਰੀ ਸਕੈਲ (ਲੜਕੇ) ਤਰਨ ਤਾਰਨ, ਵਿੱਚ ਕਰਵਾਈਆ ਜਾ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਪ੍ਰੀਖਿਆ ਕੇਂਦਰ ਦੇ 100 ਮੀਟਰ ਘੇਰੇ ਅੰਦਰ ਧਾਰਾ 144 ਲਾਗੂ ਕੀਤੀ ਗਈ ਹੈ ।
ਇਸ ਸਬੰਧੀ ਬੋਰਡ ਵਲੋਂ ਬਣਾਏ ਗਏ ਪ੍ਰੀਖਿਆ ਕੇਂਦਰ ਦੇ 100 ਮੀਟਰ ਦੇ ਦਾਇਰੇ ਵਿਚ ਪ੍ਰੀਖਿਆਰਥੀਆਂ ਦੇ ਮਾਂ-ਬਾਪ / ਰਿਸ਼ਤੇਦਾਰ / ਆਮ ਪਬਲਿਕ ਇੱਕੱਠੀ ਨਾ ਹੋ ਸਕੇ ਅਤੇ ਪ੍ਰੀਖਿਆਵਾਂ ਦੇ ਸੁਚੱਜੇ ਸੰਚਾਲਣ ਅਤੇ ਕੋਈ ਅਣਸੁਖਾਂਵੀ ਘਟਨਾ ਨਾ ਵਾਪਰੇ, ਦੇ ਮੱਦੇ ਨਜ਼ਰ ਇਹ ਮਹਿਸੂਸ ਕੀਤਾ ਗਿਆ ਹੈ ਕਿ ਪ੍ਰੀਖਿਆ ਕੇਂਦਰਾਂ ਦੇ ਇਰਦ ਗਿਰਦ ਲੋਕਾਂ ਦੀ ਇੱਕਤਰਤਾ ਨੂੰ ਰੋਕਣ ਲਈ ਦਫਾ 144 ਜਾਬਤਾ ਫੌਜਦਾਰੀ ਅਧੀਨ ਮਨਾਹੀ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ ।
ਜਿਲਾ ਤਰਨ ਤਾਰਨ ਵਿੱਚ ਬੋਰਡ ਵੱਲੋਂ ਬਣਾਏ ਗਏ ਪ੍ਰੀਖਿਆ ਕੇਂਦਰ ਦੇ 100 ਮੀਟਰ ਦੇ ਦਾਇਰੇ ਵਿੱਚ ਪ੍ਰੀਖਿਆਰਥੀਆਂ ਅਤੇ ਪ੍ਰੀਖਿਆ ਸਬੰਧੀ ਡਿਊਟੀਤਾਇਨਾਤ ਕਰਮਚਾਰੀਆਂ ਤੋਂ ਇਲਾਵਾ ਆਮ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਹੋਵੇਗੀ । ਇਹ ਹੁਕਮ ਮਿਤੀ 11 ਫਰਵਰੀ, 2021 ਤੱਕ ਲਾਗੂ ਰਹਿਣਗੇ ।