ਜਿਲ੍ਹਾ ਅਤੇ ਸ਼ੈਸਨਜ਼ ਜੱਜ ਵੱਲੋਂ ਕੋਰਟ ਕੰਪਲੈਕਸ ਪੱਟੀ ਅਤੇ ਸਬ-ਜੇਲ ਪੱਟੀ ਵਿਖੇ ਵਾਤਾਵਰਨ ਨੂੰ ਬਚਾਉਣ ਲਈ ਲਗਾਏ ਗਏ ਪੌਦੇ
ਜਿਲ੍ਹਾ ਅਤੇ ਸ਼ੈਸਨਜ਼ ਜੱਜ ਵੱਲੋਂ ਕੋਰਟ ਕੰਪਲੈਕਸ ਪੱਟੀ ਅਤੇ ਸਬ-ਜੇਲ ਪੱਟੀ ਵਿਖੇ ਵਾਤਾਵਰਨ ਨੂੰ ਬਚਾਉਣ ਲਈ ਲਗਾਏ ਗਏ ਪੌਦੇ
ਤਰਨ ਤਾਰਨ, 28 ਜੁਲਾਈ :
ਸ਼੍ਰੀਮਤੀ ਪ੍ਰਿਆ ਸੂਦ, ਜਿਲ੍ਹਾ ਅਤੇ ਸ਼ੈਸਨਜ਼ ਜੱਜ ਸਹਿਤ-ਚੇਅਰਪਰਸਨ-ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵੱਲੋਂ ਅੱਜ ਕੋਰਟ ਕੰਪਲੈਕਸ ਪੱਟੀ ਅਤੇ ਸਬ-ਜੇਲ ਪੱਟੀ ਵਿੱਚ ਵਾਤਾਵਰਨ ਨੂੰ ਬਚਾਉਣ ਲਈ ਪੌਦੇ ਲਗਾਏ ਗਏ।
ਇਹਨਾ ਦੇ ਨਾਲ ਸ੍ਰੀ ਪਰਮਿੰਦਰ ਸਿੰਘ ਰਾਏ, ਅਡੀਸਨਲ ਜਿਲ੍ਹਾ ਅਤੇ ਸ਼ੈਸਨਜ਼ ਜੱਜ, ਤਰਨ ਤਾਰਨ, ਸ਼੍ਰੀ ਗੁਰਬੀਰ ਸਿੰਘ, ਸਿਵਲ ਜੱਜ (ਸੀਨੀਅਰ ਡਵੀਜ਼ਨ)/ਸੀ. ਜੇ. ਐੱਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ, ਸ੍ਰੀ ਰਾਜੇਸ ਆਹਲੂਵਾਲੀਆ, ਚੀਡ ਜੂਡੀਸਅਲ ਮੈਜਿਸਟ੍ਰੇਟ, ਤਰਨ ਤਾਰਨ ਅਤੇ ਸ੍ਰੀ ਅਮਨਦੀਪ ਸਿੰਘ, ਐਸ. ਡੀ. ਜੇ. ਐਮ, ਪੱਟੀ ਮੋਜੂਦ ਸਨ।
ਇਸ ਮੌਕੇ ਸ਼੍ਰੀਮਤੀ ਪ੍ਰਿਆ ਸੂਦ, ਜਿਲ੍ਹਾ ਅਤੇ ਸ਼ੈਸਨਜ਼ ਜੱਜ ਨੇ ਦੱਸਿਆ ਕਿ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਵਾਤਾਵਰਨ ਨੂੰ ਬਚਾਉਣ ਲਈ ਵੱਧ ਵੱਧ ਤੋਂ ਵੱਧ ਬੂਟੇ ਲਗਾਏ ਜਾ ਰਹੇ ਹਨ। ਉਨਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਫੇੈਕਟਰੀਆਂ ਦੇ ਕੈਮੀਕਲ ਅਤੇ ਉਥੋਂ ਨਿਕਲਿਆ ਧੂੰਆਂ ਸਾਡੇ ਵਾਤਾਵਰਨ ਲਈ ਬੇਹਦ ਹੀ ਹਾਨੀਕਾਰਕ ਹੈ। ਧਰਤੀ ਸਾਨੂੰ ਜੀਵਨ ਦੇਂਦੀ ਹੈ। ਪਰ ਜੇ ਅਸੀਂ ਇਸ ਦਾ ਸ਼ੋਸ਼ਣ ਕਰਾਂਗੇਂ ਤਾਂ ਜਲਦੀ ਹੀ ਅਸੀਂ ਵੀ ਇਸ ‘ਤੇ ਨਹੀਂ ਰਹਿ ਸਕਾਂਗੇ ।
ਜੱਜ ਸਾਹਿਬ ਨੇ ਇਹ ਵੀ ਦੱਸਿਆ ਕਿ ਕਿਵੇਂ ਸਾਡੇ ਦੇਸ਼ ਵਿੱਚ ਧਰਤੀ ਨੂੰ ਮਾਂ ਮੰਨਿਆ ਜਾਂਦਾ ਹੈ। ਸਾਡੇ ਦੇਸ਼ ਦੇ ਮਹਾਂਪੁਰਸ਼ਾਂ ਨੇ ਕਿਸ ਤਰਾਂ ਧਰਤੀ ਨੂੰ ਬਚਾਉਣ ਲਈ ਸਮੇਂ ਸਮੇਂ ਤੇ ਜਾਗਰੂਕ ਅਭਿਆਨ ਚਲਾਏ। ਸਾਡੇ ਪੂਰਵਜ ਦਰਖਤਾਂ ਦੀ ਮਹੱਤਾ ਜਾਣਦੇ ਸਨ ਇਸ ਲਈ ਉਨਾਂ ਨੇ ਬੋਹੜ੍ਹ, ਪਿਪਲ, ਤੁਲਸੀ ਅਤੇ ਫਲਦਾਰ ਦਰਖਤ ਲਗਾਏ ਤਾਂ ਜੋ ਅਸੀਂ ਸੁਖਾਲੀ ਜਿੰਦਗੀ ਜੀ ਸਕੀਏ ਪਰ ਅਸੀਂ ਅਪਣੀ ਅਗਲੀ ਪੀੜ੍ਹੀ ਨੂੰ ਕੀ ਦੇ ਕੇ ਜਾ ਰਹੇ ਹਾਂ? ਸਾਨੂੰ ਸੋਚਣਾ ਪਵੇਗਾ ਕਿ ਅਸੀਂ ਇਸ ਧਰਤੀ ਨੂੰ ਕਿਸ ਤਰ੍ਹਾਂ ਅਗਲੀ ਪੀੜ੍ਹੀ ਨੂੰ ਸਾਫ ਸੁਥਰਾ ਵਾਤਾਵਰਨ ਦੇਣਾ ਹੈ।
ਉਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਕਸਮ ਖਾਣੀ ਚਾਹੀਦੀ ਹੈ ਕਿ ਅਸੀਂ ਅਜਿਹਾ ਕੋਈ ਵੀ ਕੰਮ ਨਹੀਂ ਕਰਾਂਗੇ ਜਿਸ ਨਾਲ ਵਾਤਾਵਰਨ ਨੂੰ ਨੁਕਸਾਨ ਹੋਵੇ। ਸਾਡੀ ਗਲਤੀਆਂ ਕਾਰਨ ਹੀ ਬਲੈਕ ਹੋਲ ਵੀ ਬਣ ਗਿਆ ਹੈ ਜਿਸ ਕਾਰਨ ਸੂਰਜ ਦੀਆਂ ਅਲਟਰਾਵਾਇਲੇਟ ਕਿਰਨਾਂ ਧਰਤੀ ਤੇ ਪਹੁੰਚ ਰਹੀਆਂ ਹਨ। ਸਾਨੂੰ ਐਸੇ ਪੌਦੇ ਲਗਾਉਣੇ ਚਾਹੀਦੇ ਹਨ ਜਿੰਨ੍ਹਾ ਕਰਕੇ ਸਾਡਾ ਵਾਤਾਵਰਣ ਸਾਫ ਰਹੇ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਫ ਸੁਥਰਾ ਵਾਤਾਵਰਣ ਮਿਲ ਸਕੇ।