ਜਿਲ੍ਹਾ ਤਰਨ ਤਾਰਨ ਦੀਆਂ ਧੀਆਂ ਨੂੰ ਸਨਮਾਨ ਦੇਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਣਾਈ ਜਾ ਰਹੀ ਹੈ “ਤਰਨ ਤਾਰਨ ਦੇ ਚਮਕਦੇ ਸਿਤਾਰੇ “ਧੀਆਂ ਦੀ ਫੋਟੋ ਗੈਲਰੀ” ਅੰਤਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ 08 ਮਾਰਚ ਨੂੰ ਡਿਪਟੀ ਕਮਿਸ਼ਨਰ ਤਰਨ ਤਾਰਨ ਕਰਨਗੇ ਰਸਮੀਂ ਉਦਘਾਟਨ
ਪ੍ਰਕਾਸ਼ਨ ਦੀ ਮਿਤੀ : 10/03/2021

ਜਿਲ੍ਹਾ ਤਰਨ ਤਾਰਨ ਦੀਆਂ ਧੀਆਂ ਨੂੰ ਸਨਮਾਨ ਦੇਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਣਾਈ ਜਾ ਰਹੀ ਹੈ “ਤਰਨ ਤਾਰਨ ਦੇ ਚਮਕਦੇ ਸਿਤਾਰੇ “ਧੀਆਂ ਦੀ ਫੋਟੋ ਗੈਲਰੀ”
ਅੰਤਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ 08 ਮਾਰਚ ਨੂੰ ਡਿਪਟੀ ਕਮਿਸ਼ਨਰ ਤਰਨ ਤਾਰਨ ਕਰਨਗੇ ਰਸਮੀਂ ਉਦਘਾਟਨ
ਤਰਨ ਤਾਰਨ, 01 ਮਾਰਚ :
“ਬੇਟੀ ਬਚਾਓ, ਬੇਟੀ ਪੜ੍ਹਾਓ” ਸਕੀਮ ਅਧੀਨ ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਪੰਜਾਬ ਵਿੱਚ ਧੀਆਂ ਨੂੰ ਸਨਮਾਨ ਦੇਣ ਲਈ ਵੱਖਰੀ ਪਹਿਲ ਸਦਕਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਜਿਲ੍ਹਾ ਤਰਨ ਤਾਰਨ ਦੀਆਂ ਧੀਆਂ ਨੂੰ ਸਨਮਾਨ ਦੇਣ ਲਈ “ਤਰਨ ਤਾਰਨ ਦੇ ਚਮਕਦੇ ਸਿਤਾਰੇ “ਧੀਆਂ ਦੀ ਫੋਟੋ ਗੈਲਰੀ” ਬਣਾਈ ਜਾ ਰਹੀ ਹੈ, ਜਿਸ ਦਾ ਰਸਮੀਂ ਉਦਘਾਟਨ 08 ਮਾਰਚ, 2021 ਨੂੰ ਅੰਤਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਵਲੋਂ ਕੀਤਾ ਜਾਵੇਗਾ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ “ਧੀਆਂ ਦੀ ਫੋਟੋ ਗੈਲਰੀ” ਨਾਲ ਜਿੱਥੇ ਜਿਲ੍ਹੇ ਦੀ ਹੋਣਹਾਰ ਲੜਕੀਆਂ ਅਤੇ ਔਰਤਾਂ ਨੂੰ ਹੋਰ ਸਨਮਾਨ ਮਿਲੇਗਾ, ਉਥੇ ਇੱਕ ਸਮਾਜ ਵਿੱਚ ਲੋਕਾਂ ਤੱਕ ਧੀਆਂ ਨੂੰ ਪੁਰਸ਼ਾ ਦੇ ਸਮਾਨ ਬਰਾਬਰਤਾ ਦੇਣ ਦਾ ਵੀ ਸੰਦੇਸ਼ ਜਾਵੇਗਾ।ਉਹਨਾਂ ਕਿਹਾ ਕਿ ਅੱਜ ਕੋਈ ਵੀ ਅਜਿਹਾ ਖੇਤਰ ਨਹੀਂ, ਜਿੱਥੇ ਲੜਕੀਆਂ ਨੇ ਆਪਣਾ ਮੁਕਾਮ ਹਾਸਿਲ ਨਹੀ ਕੀਤਾ । ਲੜਕੀਆਂ ਹਰ ਖੇਤਰ ਵਿੱਚ ਆਪਣਾ ਮੁਕਾਮ ਹਾਸਿਲ ਕਰ ਰਹੀਆਂ ਹਨ ਜਿਲ੍ਹਾ ਤਰਨ ਤਾਰਨ ਦੀਆਂ ਧੀਆਂ ਨੇ ਅੰਤਰਾਸ਼ਟਰੀ, ਰਾਸ਼ਟਰੀ ਅਤੇ ਰਾਜ ਪੱਧਰ ‘ਤੇ ਵੱਖ-ਵੱਖ ਖੇਤਰਾਂ ਵਿੱਚ ਮੱਲਾ ਮਾਰੀਆਂ ਹਨ, ਜਿਲ੍ਹੇ ਵਿੱਚੋ ਕਈ ਲੜਕੀਆਂ ਆਪਣੀ ਸਿੱਖਿਆ ਮੁਕੰਮਲ ਕਰਕੇ ਅੱਜ ਕੇਂਦਰ ਅਤੇ ਰਾਜ ਪੱਧਰ ਦੇ ਵੱਖ ਵੱਖ ਵਿਭਾਗਾ ਵਿੱਚ ਆਪਣੀ ਸੇਵਾਵਾ ਦੇ ਰਹੀਆਂ ਹਨ, ਜਦੋ ਮਾਤਾ ਪਿਤਾ ਲੜਕੇ ਅਤੇ ਲੜਕੀਆਂ ਵਿੱਚ ਫਰਕ ਨਹੀ ਕਰਨਗੇ ਤਾਂ ਉਨ੍ਹਾ ਦੀਆਂ ਧੀਆਂ ਨੂੰ ਵੀ ਅੱਗੇ ਆਉਣ ਦਾ ਮੌਕਾ ਮਿਲੇਗਾ।ਜਿਲ੍ਹਾ ਪ੍ਰਸਾਸ਼ਨ ਤਰਨ ਤਾਰਨ ਵੀ ਇਨ੍ਹਾ ਧੀਆਂ ਦਾ ਹਮੇਸ਼ਾਂ ਸਨਮਾਨ ਕਰਦਾ ਰਹੇਗਾ।
ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ “ਬੇਟੀ ਬਚਾਓ, ਬੇਟੀ ਪੜਾਓ” ਮੁਹਿੰਮ ਤਹਿਤ ਕਰਵਾਏ ਗਏ ਜਾਗਰੂਕਤਾ ਪ੍ਰਗਰਾਮਾਂ ਸਦਕਾ ਲਿੰਗ ਅਨੁਪਾਤ ਵਿੱਚ ਸੁਧਾਰ ਹੋਇਆ ਹੈ। ਅੱਜ ਜਿਲ੍ਹਾ ਤਰਨ ਤਾਰਨ ਵਿੱਚ ਇਸ ਸਾਲ ਦੌਰਾਨ 1000 ਲੜਕਿਆਂ ਮਗਰ 917 ਲੜਕੀਆਂ ਹਨ, ਜੋ ਕਿ ਪਿਛਲੇ ਸਾਲ 1000 ਲੜਕਿਆਂ ਮਗਰ 899 ਲੜਕੀਆਂ ਹੀ ਸੀ। ਉਹਨਾਂ ਕਿਹਾ ਕਿ ਜਿਲ੍ਹੇ ਵਿੱਚ ਹੁਣ ਲੜਕੀਆਂ ਦੇ ਜਨਮ ‘ਤੇ ਵੀ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ, ਜੋ ਕਿ ਇੱਕ ਮਾਣ ਵਾਲੀ ਗੱਲ ਹੈ ।
ਉਹਨਾਂ ਦੱਸਿਆ ਕਿ “ਤਰਨ ਤਾਰਨ ਦੇ ਚਮਕਦੇ ਸਿਤਾਰੇ “ਧੀਆਂ ਦੀ ਫੋਟੋ ਗੈਲਰੀ” ਵਿੱਚ ਜਿਲ੍ਹਾ ਤਰਨ ਤਾਰਨ ਦੀਆਂ ਉਹ ਧੀਆਂ ਜਿੰਨ੍ਹਾ ਨੇ ਕੇਂਦਰ, ਰਾਜ ਸਰਕਾਰ ਵਲੋਂ ਕਰਵਾਏ ਜਾਣ ਵਾਲੇ ਮੁਕਾਬਲੇ ਦੇ ਇਮਤਿਹਾਨ ਪਾਸ ਕਰਕੇ ਵੱਖ ਵੱਖ ਅਹੁਦਿਆਂ ‘ਤੇ ਪਹੁੰਚੀਆਂ ਹਨ ਜਾਂ ਜਿੰਨ੍ਹਾ ਨੇ ਖੇਡਾਂ, ਸਿੱਖਿਆ ਜਾਂ ਕਿਸੀ ਹੋਰ ਖੇਤਰ ਵਿੱਚ ਅੰਤਰਾਸ਼ਟਰੀ, ਰਾਸ਼ਟਰੀ ਅਤੇ ਰਾਜ ਪੱਧਰ ‘ਤੇ ਸਨਮਾਨ ਹਾਸਿਲ ਕੀਤਾ ਹੈ, ਉਨ੍ਹਾ ਦੀ ਫੋਟੋ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਬਣਾਈ ਜਾਣ ਵਾਲੀ ਗੈਲਰੀ ਵਿੱਚ ਲਗਾਈ ਜਾਣੀ ਹੈ । ਇਸ ਲਈ ਇਸ “ਤਰਨ ਤਾਰਨ ਦੇ ਚਮਕਦੇ ਸਿਤਾਰੇ “ਧੀਆਂ ਦੀ ਫੋਟੋ ਗੈਲਰੀ” ਲਈ ਜਿਲ੍ਹੇ ਦੀ ਹੋਣਹਾਰ ਧੀਆਂ ਦਾ ਨੋਮੀਨੇਸ਼ਨ ਦੇਣ ਲਈ ਦੋ ਪਾਸਪੋਰਟ ਰੰਗੀਨ ਫੋਟੋ ਨਾਲ ਲੈ ਕੇ ਮਿਤੀ 05 ਮਾਰਚ, 2021, ਬਾਅਦ ਦੁਪਹਿਰ 02 ਵਜੇ ਤੱਕ ਦਿੱਤੇ ਜਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ, ਕਮਰਾ ਨੰਬਰ 311, ਤੀਜੀ ਮੰਜਿਲ ਜਿਲ੍ਹਾ ਪ੍ਰ੍ਬੰਧਕੀ ਕੰਪਲੈਕਸ, ਤਰਨ ਤਾਰਨ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਨੋਮੀਨੇਸ਼ਨ ਜਮਾਂ ਕਰਵਾਏ ਜਾ ਸਕਦੇ ਹਨ ।