ਬੰਦ ਕਰੋ

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਵਿਖੇ ਮਿਤੀ 06 ਜੁਲਾਈ ਨੂੰ ਲਗਾਇਆ ਜਾ ਰਿਹਾ ਹੈ ਪਲੇਸਮੈਂਟ ਕੈਂਪ

ਪ੍ਰਕਾਸ਼ਨ ਦੀ ਮਿਤੀ : 06/07/2023

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਵਿਖੇ ਮਿਤੀ 06 ਜੁਲਾਈ ਨੂੰ ਲਗਾਇਆ ਜਾ ਰਿਹਾ ਹੈ ਪਲੇਸਮੈਂਟ ਕੈਂਪ ਤਰਨਤਾਰਨ 4 ਜੁਲਾਈ ਪੰਜਾਬ ਸਰਕਾਰ ਵੱਲੋਂ ਬੇਰੋਜਗਾਰ ਨੋਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਇਆ ਕਰਵਾਉਣ ਲਈ ਵਧੀਕ ਡਿਪਟੀ ਕਮਿਸ਼ਨਰ(ਵਿ.)-ਕਮ-ਸੀ.ਈ.ੳ. ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਜੀ ਦੀ ਰਹਿਨੁਮਾਈ ਹੇਠ ਮਿਤੀ 06 ਜੁਲਾਈ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜਿਲਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਸ਼੍ਰੀ ਪ੍ਰਭਜੋਤ ਸਿੰਘ, ਵਲੋਂ ਦੱਸਿਆ ਗਿਆ ਕਿ ਪਲੇਸਮੈਂਟ ਕੈਂਪ ਵਿੱਚ Ivaan Security Function Pvt. Ltd ਕੰਪਨੀ ਭਾਗ ਲੇ ਰਹੀ ਹੈ। ਪਲੇਸਮੈਂਟ ਲਈ Ivaan Security Function ਕੰਪਨੀ ਨੂੰ ਸਕਿਊਰਟੀ ਗਾਰਡ ਅਤੇ ਸਕਿਊਰਟੀ ਸੁਪਰਵਾਈਜਰ ਦੀ ਅਸਾਮੀਆਂ ਲਈ ਯੋਗਤਾ ਘੱਟੋ-ਘੱਟ ਦਸਵੀਂ ਪਾਸ, ਬਾਰਵੀਂ ਪਾਸ ਅਤੇ ਗਰੈਜੂਏਸ਼ਨ ਪਾਸ ( ਲੜਕੇ ਅਤੇ ਲੜਕੀਆਂ ਦੋਨਾ ਲਈ ) ਰਹਿਣ ਦਾ ਪ੍ਰਬੰਧ ਕੰਪਨੀ ਵੱਲੋਂ ਹੋਵੇਗਾ (ਤਨਖਾਹ 12000/- ਤੋਂ 18000/-ਰੁ: Includes ESI + EPS ) ਇਨ੍ਹਾਂ ਅਸਾਮੀਆਂ ਲਈ ਉਮਰ ਹੱਦ 18 ਤੋਂ 36 ਸਾਲ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰ ਆਪਣੇ ਨਾਲ ਆਪਣਾ ਬਾਇਉਡਾਟਾ, ਵਿੱਦਿਅਕ ਯੋਗਤਾ ਦੇ ਸਰਟੀਫਿਕੇਟ ਲੈ ਕੇ ਮਿਤੀ 06-07-2023 ਨੂੰ ਸਵੇਰੇ 9 ਵੱਜੇ ਤੋਂ ਦੁਪਿਹਰ 1 ਵੱਜੇ ਤੱਕ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਕਮਰਾ ਨੰਬਰ 115, ਪਹਿਲੀ ਮੰਜ਼ਿਲ ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤਰਨ ਤਾਰਨ, ਵਿੱਖੇ ਇੰਟਰਵਿਉ ਲਈ ਪਹੁੰਚ ਸਕਦੇ ਹਨ। ਜਿਲਾ ਰੋਜਗਾਰ ਅਧਿਕਾਰੀ ਵੱਲੋ ਬੇਰੋਜ਼ਗਾਰ ਉਮੀਦਵਾਰਾਂ ਨੂੰ ਲਾਭ ਲੈਣ ਲਈ ਇਸ ਪਲੇਸਪੈਂਟ ਕੈਂਪ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਕਿਹਾ ਗਿਆ। ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਦੇ ਹੈਲਪਲਾਈਨ ਨੰਬਰ 77173-97013 ਤੇ ਸੰਪਰਕ ਕੀਤਾ ਜਾ ਸਕਦਾ ਹੈ।