ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਸਬ ਡਵੀਜ਼ਨ ਪੱਟੀ ਦਫ਼ਤਰ ਨੂੰ ਸਬ ਤਹਿਸੀਲ ਹਰੀਕੇ ਵਿਖੇ ਕੀਤਾ ਗਿਆ ਸਿਫ਼ਟ
ਪ੍ਰਕਾਸ਼ਨ ਦੀ ਮਿਤੀ : 11/07/2023
ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਸਬ ਡਵੀਜ਼ਨ ਪੱਟੀ ਦਫ਼ਤਰ ਨੂੰ ਸਬ ਤਹਿਸੀਲ ਹਰੀਕੇ ਵਿਖੇ ਕੀਤਾ ਗਿਆ ਸਿਫ਼ਟ
ਹਰੀਕੇ ਹੈੱਡ ਵਿੱਚ ਛੱਡਿਆ ਜਾ ਰਿਹੈ 3 ਲੱਖ ਕਿਊਸਿਕ ਪਾਣੀ
ਸਮੂਹ ਵਿਭਾਗਾਂ ਨੂੰ ਚੌਕਸ ਰਹਿਣ ਅਤੇ ਦਰਿਆ ਵਿੱਚ ਕੋਈ ਵੀ ਕਿਸਾਨ,ਆਦਮੀ, ਜਾਨਵਰ ਆਦਿ ਨਾ ਹੋਣ ਦੀ ਸਖਤ ਹਦਾਇਤ ਜਾਰੀ
ਤਰਨ ਤਾਰਨ, 10 ਜੁਲਾਈ:
ਪੰਜਾਬ ਵਿੱਚ ਹੋ ਰਹੀਆਂ ਲਗਾਤਾਰ ਭਾਰੀ ਬਾਰਿਸ਼ਾਂ ਕਾਰਨ ਕਾਫ਼ੀ ਗੰਭੀਰ ਸਥਿਤੀ ਬਣੀ ਹੋਈ ਹੈ। ਨਿਗਰਾਨ ਇੰਜੀਨੀਅਰ ਜਲ ਨਿਕਾਸ-ਕਮ-ਮਾਈਨਿੰਗ ਅਤੇ ਜੀਓਲੋਜੀ ਹਲਕਾ ਪੰਜਾਬ ਅੰਮ੍ਰਿਤਸਰ ਦੇ ਆਦੇਸ਼ਾਂ ਅਨੁਸਾਰ ਹਰੀਕੇ ਹੈੱਡ ਵਰਕਸ ਵਿੱਚ ਲੱਗਭਗ 3 ਲੱਖ ਕਿਊਸਿਕ ਪਾਣੀ ਸਤਲੁਜ਼ ਵਿੱਚ ਛੱਡਿਆ ਜਾਣਾ ਹੈ। ਉਨ੍ਹਾਂ ਵੱਲੋਂ ਸਮੂਹ ਵਿਭਾਗਾਂ ਨੂੰ ਅਲਰਟ ਰਹਿਣ ਅਤੇ ਦਰਿਆ ਵਿੱਚ ਕੋਈ ਕਿਸਾਨ, ਮਜ਼ਦੂਰ, ਆਦਮੀ, ਜਾਨਵਰ ਆਦਿ ਹੋਣ ਬਾਰੇ ਵੀ ਕਿਹਾ ਗਿਆ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਉਕਤ ਦੇ ਮੱਦੇਨਜ਼ਰ ਦਫ਼ਤਰ ਸਬ ਡਵੀਜ਼ਨ ਪੱਟੀ ਤੁਰੰਤ ਪ੍ਰਭਾਵ ਨਾਲ ਸਬ ਤਹਿਸੀਲ ਹਰੀਕੇ ਵਿਖੇ ਸਿਫ਼ਟ ਕੀਤਾ ਜਾਂਦਾ ਹੈ।