ਬੰਦ ਕਰੋ

ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪਿੰਡ ਨੌਸ਼ਹਿਰਾ ਵਿਖੇ ਲਗਾਇਆ ਗਿਆ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ

ਪ੍ਰਕਾਸ਼ਨ ਦੀ ਮਿਤੀ : 29/05/2025

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪਿੰਡ ਨੌਸ਼ਹਿਰਾ ਵਿਖੇ ਲਗਾਇਆ ਗਿਆ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ

ਤਰਨ ਤਾਰਨ, 28 ਮਈ

ਮੁੱਖ ਖੇਤੀਬਾੜੀ ਅਫਸਰ ਡਾ ਜਸਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਡਾ ਗੁਰਿੰਦਰਜੀਤ ਸਿੰਘ ਖੇਤੀਬਾੜੀ ਅਫਸਰ ਗੰਡੀਵਿੰਡ ਦੀ ਯੋਗ ਅਗਵਾਈ ਹੇਠ ਆਤਮਾ ਸਕੀਮ ਅਧੀਨ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪਿੰਡ ਨੌਸ਼ਹਿਰਾ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਡਾ ਪਰਵਿੰਦਰ ਸਿੰਘ ਡਾਇਰੈਕਟਰ ਸੀਡ ਫਾਰਮ  ਉਸਮਾ ਅਤੇ ਇੰਚਾਰਜ ਐਫ ਏ ਐਸ ਸੀ ਵਲੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਕਿਸਾਨ ਕੀ ਲਾਭ ਲੈ ਸਕਦੇ ਆਦਿ ਬਾਰੇ ਕਿਸਾਨਾਂ ਨੂੰ ਮੁਕੰਮਲ ਜਾਣਕਾਰੀ ਦਿੱਤੀ।

 ਇਸ ਮੌਕੇ ਫਾਰਮ ਸਲਾਹਕਾਰ ਕੇਂਦਰ ਤਰਨ ਤਾਰਨ ਤੋਂ ਡਾ ਪਰਮਿੰਦਰ ਸੰਧੂ ਨੇ ਝੋਨੇ ਦੀ ਸਿੱਧੀ ਬਿਜਾਈ  ਸਬੰਧੀ ਤਕਨੀਕੀ ਜਾਣਕਾਰੀ ਦਿਤੀ।  ਇਹਨਾਂ ਨਾਲ ਪਹੁੰਚੇ ਡਾ ਸਵਰੀਤ ਕੌਰ ਨੇ ਕਿਸਾਨਾਂ ਨੂੰ ਫਲਦਾਰ ਬੂਟਿਆਂ ਦੀਆਂ ਬਿਮਾਰੀਆਂ ਨੂੰ ਰੋਕਣ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਡਾ ਪਰਮਿੰਦਰ ਕੌਰ ਨੇ ਝੋਨੇ ਅਤੇ ਬਾਸਮਤੀ ਨੂੰ ਬਿਮਾਰੀਆਂ ਤੋਂ ਰੋਕਣ ਲਈ ਜਰੂਰੀ ਨੁਕਤੇ ਸਾਂਝੇ ਕੀਤੇ। ਉਚੇਚੇ ਤੌਰ ਤੇ ਪਹੁੰਚੇ ਬਾਗਬਾਨੀ ਵਿਭਾਗ ਤੋਂ ਡਾ ਤਜਿੰਦਰ ਸਿੰਘ ਡਿਪਟੀ ਡਾਇਰੈਕਟਰ ਤਰਨ ਤਾਰਨ ਨੇ ਬਾਗਬਾਨੀ ਵਿਭਾਗ ਵਿੱਚ ਚੱਲ ਰਹੀਆਂ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ ਅਤੇ ਬਾਗਾਂ ਦੇ ਬੂਟਿਆਂ ਦੀ ਦੇਖਭਾਲ ਲਈ ਕਿਹੜੇ ਕਿਹੜੇ ਯੋਗ ਉਪਰਾਲੇ ਕਿਸਾਨਾਂ ਨੂੰ ਕਰਨੇ ਚਾਹੀਦੇ ਹਨ, ਉਨ੍ਹਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਬਾਗਬਾਨੀ ਵਿਕਾਸ ਅਫਸਰ ਬਿਕਰਮਜੀਤ ਸਿੰਘ ਝਬਾਲ ਨੇ ਸ਼ਹਿਦ ਦੀਆਂ ਮੱਖੀਆਂ ਅਤੇ  ਖੁੰਬਾਂ ਦੇ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਸਟੇਜ ਸੰਭਾਲਣ ਦੇ ਨਾਲ-ਨਾਲ ਖੇਤੀਬਾੜੀ ਵਿਸਥਾਰ ਅਫਸਰ ਸਤਿੰਦਰ ਸਿੰਘ ਨੇ ਕਿਸਾਨਾਂ ਨੂੰ ਪੀ ਐੱਮ ਕਿਸਾਨ ਨਿਧੀ ਯੋਜਨਾ ਬਾਰੇ ਜਾਣਕਾਰੀ ਦਿੱਤੀ। ਕਿਸਾਨਾ ਨੂੰ  ਸੰਬੋਧਨ ਕਰਦਿਆਂ ਡਾ ਗੁਰਿੰਦਰਜੀਤ ਸਿੰਘ ਖੇਤੀਬਾੜੀ ਅਫਸਰ ਗੰਡੀਵਿੰਡ ਨੇ ਕਿਸਾਨਾਂ ਨੂੰ ਦੱਸਿਆ ਕਿ ਮਿੱਟੀ ਦੀ ਪਰਖ ਕਰਵਾਕੇ  ਰਸਾਇਣਿਕ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਆਤਮਾ ਸਕੀਮ ਤਹਿਤ ਚੱਲ ਰਹੀਆਂ ਟ੍ਰੇਨਿੰਗਾਂ ਸਬੰਧੀ ਜਾਣਕਾਰੀ ਦਿੱਤੀ ਗਈ  ਅਤੇ ਕੈਂਪ ਵਿੱਚ ਆਏ ਕਿਸਾਨਾਂ ਅਤੇ ਖੇਤੀਬਾੜੀ ਮਾਹਿਰਾਂ ਦਾ ਧੰਨਵਾਦ ਕੀਤਾ।

 ਇਸ ਮੌਕੇ ਸ੍ਰੀ ਗੁਰਮੀਤ ਸਿੰਘ ਖੇਤੀਬਾੜੀ ਵਿਸਥਰ ਅਫਸਰ, ਸ੍ਰੀ ਨਵਦੀਪ ਸਿੰਘ ਏ ਐਸ ਆਈ, ਸ੍ਰੀ ਪ੍ਰਦੀਪ ਕੁਮਾਰ ਏ ਐਸ ਆਈ, ਸ੍ਰੀ ਮਨਪ੍ਰੀਤ ਸਿੰਘ ਏ ਟੀ ਐੱਮ, ਸ੍ਰੀ ਵਰਿੰਦਰਬੀਰ ਸਿੰਘ ਏ ਟੀ ਐੱਮ, ਸ੍ਰੀ ਵਿਜੇ ਸਿੰਘ ਏ ਟੀ ਐੱਮ, ਸ੍ਰੀ ਪਰਮਜੀਤ ਸਿੰਘ ਫੀਲਡ ਵਰਕਰ, ਸ੍ਰੀ ਅਵਤਾਰ ਸਿੰਘ ਫੀਲਡ ਵਰਕਰ ਅਤੇ ਵੱਖ ਵੱਖ ਪਿੰਡਾਂ ਦੇ ਕਿਸਾਨ  ਹਾਜਰ ਹੋਏ ਸਨ।