ਬੰਦ ਕਰੋ

ਟੀਕਾਕਰਣ ਦੇ ਮਾਮੂਲੀ ਸਾਈਡ ਇਫੈਕਟਸ ਤੋਂ ਘਬਰਾਓਣ ਦੀ ਲੋੜ ਨਹੀਂ: ਜਿਲਾ੍ ਟੀਕਾਕਰਣ ਅਫਸਰ ਡਾ ਵਰਿੰਦਰ ਪਾਲ ਕੌਰ

ਪ੍ਰਕਾਸ਼ਨ ਦੀ ਮਿਤੀ : 11/06/2024
ਟੀਕਾਕਰਣ ਦੇ ਮਾਮੂਲੀ ਸਾਈਡ ਇਫੈਕਟਸ ਤੋਂ ਘਬਰਾਓਣ ਦੀ ਲੋੜ ਨਹੀਂ: ਜਿਲਾ੍ ਟੀਕਾਕਰਣ ਅਫਸਰ ਡਾ ਵਰਿੰਦਰ ਪਾਲ ਕੌਰ.                          ਤਰਨਤਾਰਨ 07 ਜੂਨ 
ਸਿਹਤ ਵਿਭਾਗ ਤਰਨਤਾਰਨ ਵਲੋਂ ਸਿਵਲ ਸਰਜਨ ਡਾ ਭਾਰਤ ਭੂਸ਼ਣ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲਾ੍ ਟੀਕਾਕਰਣ ਅਫਸਰ ਡਾ ਵਰਿੰਦਰ ਪਾਲ ਕੌਰ ਵਲੋਂ ਰਟੀਨ ਇਮੁਨਾਈਜੇਸ਼ਨ ਦੇ ਏ.ਈ.ਐਫ.ਆਈ ਅਤੇ ਮੀਜਲਸ-ਰੂਬੈਲਾ ਖਾਤਮਾ ਮੁਹਿੰਮ ਸੰਬਧੀ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਤੇ ਜਿਲਾ੍ ਟੀਕਾਕਰਨ ਅਫਸਰ ਡਾ ਵਰਿੰਦਰ ਪਾਲ ਕੌਰ ਨੇ ਦੱਸਿਆ ਕਿ ਭਾਰਤ ਵਿਚ ਹਰ ਸਾਲ ਲਗਭਗ 2.7 ਕਰੋੜ ਬੱਚਿਆਂ ਨੂੰ ਅਤੇ 3 ਕਰੋੜ ਗਰਭਵਤੀ ਮਾਵਾਂ ਨੂੰ ਵੈਕਸੀਨੇਸ਼ਨ ਰਾਹੀ ਬਹੁਤ ਸਾਰੀਆਂ ਮਾਰੂ ਬੀਮਾਰੀਆਂ ਤੋਂ ਸੁਰੱਖਿਅਤ ਕੀਤਾ ਜਾਂਦਾ ਹੈ। ਇਹਨਾਂ ਟੀਕਾਕਰਣ ਦੇ ਕੁਝ ਮਾਮੂਲੀ ਸਾਈਡ ਇਫੈਕਟ ਵੀ ਹੋ ਸਕਦੇ ਹਨ ਜਿਵੇਂ ਬੁਖਾਰ, ਖਾਰਿਸ਼, ਸੋਜ, ਗਿਲਟੀ ਦਾ ਬਨਣਾਂ ਅਤੇ ਬਾਡੀ ਰੈਸ਼ ਆਦਿ। ਪਰ ਇਹਨਾਂ ਮਾਮੂਲੀ ਸਾਈਡ ਇਫੈਕਟਸ ਤੋਂ ਬਿਲਕੁਲ ਘਬਰਾਓਣ ਦੀ ਲੋੜ ਨਹੀ ਹੈ। ਇਸ ਕੁਝ ਦਿਨ ਬਾਅਦ ਆਪਣੇ ਆਪ ਜਾਂ ਸਾਧਾਰਣ ਦਵਾਈ ਨਾਲ ਠੀਕ ਹੋ ਜਾਂਦੇ ਹਨ ਅਤੇ ਇਸ ਸੰਬਧੀ ਜਿਲਾ੍ਹ ਪੱਧਰ ਤੇ ਰਿਵਿਓ ਕਰਨ ਲਈ ਇਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ। ਰੁਟੀਨ ਇਮੁਨਾਈਜੇਸ਼ਨ ਨਾਲ 12 ਕਿਸਮ ਦੀਆਂ ਮਾਰੂ ਬੀਮਾਰੀਆਂ ਤੋਂ ਅਸੀ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਉਨਾਂ ਨੇ ਆਮ ਲੋਕਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆ ਨੂੰ ਇਹ ਟੀਕੇ ਜਰੂਰ ਲਗਵਾਉਣ। ਇਸ ਅਵਸਰ ਤੇ ਸਹਾਇਕ ਸਿਵਲ ਸਰਜਨ ਡਾ ਦੇਵੀਬਾਲਾ,  ਜਿਲਾ੍ ਸਿਹਤ ਅਫਸਰ ਡਾ ਸੁਖਬੀਰ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ ਸੰਦੀਪ ਸਿੰਘ ਕਾਲੜਾ, ਸੀਨੀਅਰ ਮੈਡੀਕਲ ਅਫਸਰ ਡਾ ਰਮਨਦੀਪ ਸਿੰਘ ਪੱਡਾ, ਡੀ.ਡੀ.ਐਚ.ਓ. ਡਾ ਸੰਦੀਪ ਬੰਬਰਾ, ਜਿਲਾ੍ਹ ਐਪੀਡਿਮੋਲੋਜਿਸਟ ਡਾ ਸਿਮਰਨ ਕੌਰ, ਡਾ ਸੁਖਜਿੰਦਰ ਸਿੰਘ, ਡਾ ਅਮਨਦੀਪ ਸਿੰਘ, ਡਾ ਰਨਦੀਪ ਸਿੰਘ, ਜਿਲਾ੍ਹ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ ਅਤੇ ਸਮੂਹ ਸਟਾਫ ਹਾਜਰ ਸੀ।