ਬੰਦ ਕਰੋ

ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋਂ ਗਰੀਬ ਲੋਕਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਕੱਢਣ ਦਾ ਵਿਲੱਖਣ ਉਪਰਾਲਾ

ਪ੍ਰਕਾਸ਼ਨ ਦੀ ਮਿਤੀ : 10/05/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋਂ ਗਰੀਬ ਲੋਕਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਕੱਢਣ ਦਾ ਵਿਲੱਖਣ ਉਪਰਾਲਾ
ਸੈਲਫ ਹੈਲਪ ਗਰੁੱਪਾਂ ਦੀਆਂ ਔਰਤਾਂ ਲਈ ਰਹਿਣ-ਸਹਿਣ ਦੇ ਪੱਧਰ ਨੂੰ ਉੱਚਾ ਚੁੱਕਣ ਤੇ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਹਿੱਤ ਮਗਨਰੇਗਾ ਅਧੀਨ ਜਾੱਬ ਕਾਰਡ ਬਣਾਉਣ ਲਈ ਕੀਤਾ ਪ੍ਰੇਰਿਤ
ਮੁਫ਼ਤ ਟਰੇਨਿੰਗ ਦੇ ਕੇ ਹੋਰ ਸਾਧਨਾਂ ਰਾਹੀਂ ਆਮਦਨ ਦੇ ਸਰੋਤ ਪੈਦਾ ਕਰਨ ਲਈ ਕੀਤੀ ਜਾਵੇਗੀ ਮੱਦਦ
ਬਲਾਕ ਤਰਨਤਾਰਨ, ਨੌਸ਼ਹਿਰਾ ਪਨੂੰਆ, ਖਡੂਰ ਸਾਹਿਬ, ਭਿੱਖੀਵਿੰਡ, ਚੋਹਲਾ ਸਾਹਿਬ, ਪੱਟੀ, ਵਲਟੋਹਾ ਅਤੇ ਗੰਡੀਵਿੰਡ ਵਿਖੇ ਕੀਤੀਆਂ ਵਿਸ਼ੇਸ ਮੀਟਿੰਗਾਂ
ਤਰਨ ਤਾਰਨ, 09 ਮਈ :
ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਰਿਸ਼ੀਪਾਲ ਸਿੰਘ ਵੱਲੋਂ ਪੰਜਾਬ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ ਤਰਨਤਾਰਨ ਅਧੀਨ ਬਣਾਏ ਗਏ ਸੈਲਫ ਹੈਲਪ ਗਰੁੱਪਾਂ ਦੇ ਬਹੁਤ ਹੀ ਗਰੀਬ ਲੋਕ, ਜਿੰਨ੍ਹਾਂ ਵਿੱਚ ਮੁੱਖ ਕਰਕੇ ਔਰਤਾਂ ਸ਼ਾਮਿਲ ਹਨ, ਦੇ ਰਹਿਣ-ਸਹਿਣ ਪੱਧਰ ਨੂੰ ਉੱਚਾ ਚੁੱਕਣ ਦੇ ਸਬੰਧ ਵਿੱਚ ਉਹਨਾਂ ਲਈ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਮਹਾਤਮਾ ਗਾਂਧੀ ਨਰੇਗਾ ਅਧੀਨ ਉਹਨਾਂ ਨੂੰ ਜਾੱਬ ਕਾਰਡ ਬਣਾਉਣ ਲਈ ਖੁਦ ਉਹਨਾਂ ਦੇ ਸਨਮੁੱਖ ਹੋ ਕੇ ਪ੍ਰੇਰਿਤ ਕੀਤਾ।
ਡਿਪਟੀ ਕਮਿਸ਼ਨਰ ਦਾ ਇਹ ਵਿਲੱਖਣ ਉਪਰਾਲਾ ਜਿਸਦਾ ਮੰਤਵ ਇਹਨਾਂ ਗਰੀਬ ਲੋਕਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਕੱਢਣਾ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਕਾਮਯਾਬ ਬਣਾਉਣ ਲਈ ਸਾਰੇ ਅਧਿਕਾਰੀ ਤੇ ਕਰਮਚਾਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣਗੇ।
ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਗ ਵੱਲੋਂ ਜ਼ਿਲ੍ਹਾ ਤਰਨ ਤਾਰਨ ਦੇ ਬਲਾਕ ਤਰਨਤਾਰਨ, ਨੌਸ਼ਹਿਰਾ ਪਨੂੰਆ, ਖਡੂਰ ਸਾਹਿਬ, ਭਿੱਖੀਵਿੰਡ ਅਤੇ ਚੋਹਲਾ ਸਾਹਿਬ ਵਿਖੇ ਵਿਸ਼ੇਸ ਮੀਟਿੰਗਾਂ ਕੀਤੀਆਂ ਗਈਆ। ਇਹਨਾਂ ਮੀਟਿੰਗਾਂ ਵਿੱਚ ਪੰਜਾਬ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ ਦੇ ਸਟਾਫ, ਮਗਨਰੇਗਾ ਸਟਾਫ, ਸੈਲਫ ਹੈਲਪ ਗਰੁੱਪਾਂ ਦੇ ਮੈਂਬਰ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸ਼ਾਮਿਲ ਸਨ।
ਸੈਲਫ ਹੈੱਲਪ ਗਰੁੱਪ ਮੈਂਬਰਾਂ ਵੱਲੋ ਡਿਪਟੀ ਕਮਿਸ਼ਨਰ ਦੀ ਪਹਿਲਕਦਮੀ ਦਾ ਧੰਨਵਾਦ ਕੀਤਾ ਕਿ ਉਹ ਸਾਡੇ ਗਰੀਬ ਲੋਕਾਂ ਲਈ ਰੋਜਗਾਰ ਦੇਣ ਦਾ ਉਪਰਾਲਾ ਕਰ ਰਹੇ ਹਨ ਅਤੇ ਖੁਦ ਸਾਡੇ ਕੋਲ ਆਏ ਹਨ। ਇਹ ਉਹਨਾਂ ਲਈ ਇੱਕ ਬੜੇ ਵੱਡੇ ਮਾਣ ਦੀ ਗੱਲ ਹੈ ਕਿ ਡਿਪਟੀ ਕਮਿਸ਼ਨਰ ਸਾਹਿਬ ਵੱਲੋ ਇਹਨਾਂ ਬਲਾਕਾਂ ਦੇ ਹਾਜ਼ਰ ਸਟਾਫ ਜਿਹਨਾਂ ਵਿੱਚ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ, ਜ਼ਿਲ੍ਹਾ ਫੰਕਸ਼ਨਲ ਮੈਨੇਜਰ, ਬਲਾਕ ਪ੍ਰੋਗਰਾਮ ਮੈਨੇਜਰ ਅਤੇ ਹੋਰ ਸਟਾਫ ਤੋਂ ਇਲਾਵਾ ਸੈਲਫ ਹੈਲਪ ਗਰੁੱਪ ਮੈਂਬਰ ਸ਼ਾਮਿਲ ਸਨ। ਉਹਨਾਂ ਨੂੰ ਗਰੁੱਪਾਂ ਦੇ ਮੈਂਬਰਾਂ ਨੂੰ ਜਾਬ ਕਾਰਡ ਬਣਾਉਣ ਤੋਂ ਇਲਾਵਾ ਪਿੰਡ ਦੇ ਹੋਰ ਗਰੀਬ ਲੋਕਾਂ ਦੇ ਜਾਬ ਕਾਰਡ ਬਣਾਉਣ ਲਈ ਪ੍ਰੇਰਿਤ ਕੀਤਾ, ਤਾਂ ਜੋ ਉਹਨਾਂ ਨੂੰ ਮਗਨਰੇਗਾ ਅਧੀਨ ਰੋਜਗਾਰ ਮਿਲ ਸਕੇ।
ਡਿਪਟੀ ਕਮਿਸ਼ਨਰ ਵੱਲੋਂ ਸੈਲਫ ਹੈੱਲਪ ਗਰੱੁਪ ਮੈਂਬਰਾਂ ਨੂੰ ਦੱਸਿਆ ਗਿਆ ਕਿ ਉਹਨਾਂ ਨੂੰ ਸਾਲ ਵਿਚ 100 ਦਿਨ ਕੰਮ ਮਿਲੇਗਾ ਅਤੇ ਪ੍ਰਤੀ ਦਿਹਾੜੀ ਰੇਟ 303 ਰੁਪਏ ਹੋਵੇਗਾ। ਇਸ ਤੋਂ ਇਲਾਵਾ ਉਹਨਾਂ ਵਿਚੋਂ ਚੰਗਾ ਕੰਮ ਕਰਨ ਵਾਲਿਆਂ ਨੂੰ ਬਤੌਰ ਮੇਟ ਤੈਨਾਤ ਕੀਤਾ ਜਾਵੇਗਾ, ਜਿਸ ਦੀ ਦਿਹਾੜੀ 450 ਰੁਪਏ ਰੁਪਏ ਹੋਵੇਗੀ।
ਡਿਪਟੀ ਕਮਿਸ਼ਨਰ ਵੱਲੋਂ ਸੈਲਫ ਹੈੱਲਪ ਗਰੁੱਪ ਦੇ ਮੈਂਬਰਾਂ ਦੇ ਚੰਗੇ ਭਵਿੱਖ ਨੂੰ ਦੇਖਦੇ ਹੋਏ ਇਹਨਾਂ ਦਿਹਾੜੀਆਂ ਤੋਂ ਪ੍ਰਾਪਤ ਆਮਦਨ ਦਾ ਘੱਟੋ-ਘੱਟ 75% ਹਿੱਸਾ ਸੇਵਿੰਗ ਕਰਨ ਲਈ ਪ੍ਰੇਰਿਤ ਕੀਤਾ ਤਾਂ ਕਿ ਉਹ ਆਪਣਾ ਹੋਰ ਸਵੈ ਰੋਜ਼ਗਾਰ ਇਸ ਆਮਦਨ ਨਾਲ ਸ਼ੁਰੂ ਕਰ ਸਕਣ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋ ਇਹ ਵੀ ਵਿਸ਼ਵਾਸ ਦਿਵਾਇਆ ਗਿਆ ਕਿ ਉਹਨਾਂ ਨੂੰ ਹੋਰ ਸਾਧਨਾਂ ਰਾਹੀਂ ਆਮਦਨ ਦੇ ਸਰੋਤ ਪੈਦਾ ਕਰਨ ਲਈ ਮੱਦਦ ਕੀਤੀ ਜਾਵੇਗੀ ਅਤੇ ਹਰ ਤਰ੍ਹਾਂ ਦੀ ਟਰੇਨਿੰਗ ਵੀ ਮੁਫ਼ਤ ਦਿੱਤੀ ਜਾਵੇਗੀ।
ਮੀਟਿੰਗ ਵਿੱਚ ਮੌਜੂਦ ਸੈਲਫ ਹੈਲਪ ਗਰੁੱਪਾਂ ਵੱਲੋ ਜਾਬ ਕਾਰਡ ਬਣਾਉਣ ਲਈ ਆਪਣੇ-ਆਪਣੇ ਟਾਰਗੇਟ ਦੱਸੇ ਗਏ। ਜਿਹਨਾਂ ਵਿੱਚ ਬਲਾਕ ਤਰਨਤਾਰਨ ਲਗਭਗ 3000, ਨੌਸ਼ਹਿਰਾ ਪਨੂੰਆ 1500, ਖਡੂਰ ਸਾਹਿਬ 1700, ਭਿੱਖੀਵਿੰਡ 1400 ਅਤੇ ਚੋਹਲਾ ਸਾਹਿਬ 2000 ਸ਼ਾਮਿਲ ਹਨ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਬਲਾਕ ਪੱਟੀ, ਵਲਟੋਹਾ ਅਤੇ ਗੰਡੀਵਿੰਡ ਵਿਖੇ ਵਿਸ਼ੇਸ਼ ਮੀਟਿੰਗਾਂ ਕੀਤੀਆ ਗਈਆ। ਜਿਹਨਾਂ ਵਿਚ ਸੈਲਫ ਹੈੱਲਪ ਗਰੁੱਪਾਂ ਵੱਲੋ ਜਾਬ ਕਾਰਡ ਬਣਾਉਣ ਲਈ ਬਲਾਕ ਵਲਟੋਹਾ 1000 , ਪੱਟੀ 2850 ਅਤੇ ਗੰਡੀਵਿੰਡ 100 ਲਈ ਟਾਰਗੇਟ ਦੱਸੇ ਗਏ।
ਡਿਪਟੀ ਕਮਿਸ਼ਨਰ ਸਾਹਿਬ ਵੱਲੋ ਬਲਾਕਵਾਰ ਮਗਨਰੇਗਾ ਸਟਾਫ਼ ਨੂੰ ਹੁਕਮ ਜਾਰੀ ਕੀਤੇ ਗਏ ਕਿ ਜਿਹੜੇ ਲਾਭਪਾਤਰੀਆਂ ਦੀ ਸੂਚੀ ਪੰਜਾਬ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ ਦੇ ਸਟਾਫ ਵੱਲੋ ਮੁਹੱਈਆ ਕਰਵਾਈ ਜਾਂਦੀ ਹੈ, ਉਹਨਾਂ ਦੇ ਤੁਰੰਤ ਜਾਬ ਕਾਰਡ ਬਣਾਏ ਜਾਣ ਅਤੇ ਰੋਜ਼ਾਨਾ ਦੀ ਪ੍ਰਗਤੀ ਭੇਜੀ ਜਾਵੇ ਅਤੇ ਇਹ ਨਵੇ ਬਣੇ ਜਾਬ ਕਾਰਡ ਹੋਲਡਰਾਂ ਲਈ ਕੰਮ ਦੇ ਸਰੋਤ ਪੈਦਾ ਕੀਤੇ ਜਾਣ।