ਬੰਦ ਕਰੋ

ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਮੋਨੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਖਾਧ ਸੁਰੱਖਿਆ ਸਬੰਧੀ ਜ਼ਿਲ੍ਹਾ ਪੱਧਰੀ ਅਡਵਾਇਜ਼ਰੀ ਕਮੇਟੀ ਦੀ ਮੀਟਿੰਗ ਦਾ ਆਯੋਜਨ

ਪ੍ਰਕਾਸ਼ਨ ਦੀ ਮਿਤੀ : 03/10/2022

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਮੋਨੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਖਾਧ ਸੁਰੱਖਿਆ ਸਬੰਧੀ ਜ਼ਿਲ੍ਹਾ ਪੱਧਰੀ ਅਡਵਾਇਜ਼ਰੀ ਕਮੇਟੀ ਦੀ ਮੀਟਿੰਗ ਦਾ ਆਯੋਜਨ
ਤਰਨ ਤਾਰਨ, 30 ਸਤੰਬਰ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਮੋਨੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੈਪਲੈਕਸ ਤਰਨ ਤਾਰਨ ਵਿਖੇ ਖਾਧ ਸੁਰੱਖਿਆ ਦੀ ਜ਼ਿਲ੍ਹਾ ਪੱਧਰੀ ਅਡਵਾਇਜ਼ਰੀ ਕਮੇਟੀ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਤਰਨ ਤਾਰਨ ਡਾ. ਸੀਮਾ, ਜ਼ਿਲ੍ਹਾ ਸਿਹਤ ਅਫ਼ਸਰ ਤਰਨ ਤਾਰਨ ਡਾ. ਸੁਖਬੀਰ ਕੌਰ ਤੋਂ ਇਲਾਵਾ ਫੂਡ ਬਿਜ਼ਨਸ ਆਪਰੇਟਰਾ ਦੇ ਨੁਮਾਇੰਦੇ, ਕਨਜਿਊਮਰ ਸੰਸਥਾਵਾਂ ਦੇ ਨੁਮਾਇੰਦੇ ਅਤੇ ਹੋਲ ਸੇਲ ਵਪਾਰੀ ਆਦਿ ਹਾਜ਼ਰ ਸਨ ।
ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ, ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਲੋਕਾਂ ਨੂੰ ਸਾਫ ਸੁਥਰਾ ਅਤੇ ਮਿਆਰੀ ਖਾਣਾ, ਖਾਣ-ਪਦਾਰਥ, ਫਲ ਸਬਜ਼ੀਆਂ, ਦੁੱਧ ਅਤੇ ਦੁੱਧ ਦੇ ਪਦਾਰਥ ਆਦਿ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ । ਉਹਨਾਂ ਕਿਹਾ ਕਿ ਇਸ ਲਈ ਪਰ ਈਟ ਰਾਈਟ ਮੁਹਿੰਮ ਤਹਿਤ ਸਾਰੇ ਵਿਭਾਗਾਂ ਦੇ ਯੋਗਦਾਨ ਦੀ ਸਖ਼ਤ ਲੋੜ ਹੈ, ਕਿਉਂਕਿ ਆਮ ਲੋਕਾਂ ਨੂੰ ਜਾਗਰੂਕ ਕਰਨਾ ਇਸ ਮੁਹਿੰਮ ਦਾ ਅਹਿਮ ਹਿੱਸਾ ਹੈ ਅਤੇ ਇਸ ਕੰਮ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ ।
ਇਸ ਮੌਕੇ ਸਿਵਲ ਸਰਜਨ ਤਰਨ ਤਾਰਨ ਡਾ. ਸੀਮਾ ਨੇ ਕਿਹਾ ਕਿ ਫੂਡ ਸੈਫਟੀ ਐੱਕਟ 2006 ਦੇ ਅਧੀਨ ਸਾਰੇ ਫੂਡ ਬਿਜਨੈੱਸ ਆਪਰੇਟਰ ਇਸ ਐੱਕਟ ਨੂੰ ਲਾਗੂ ਕਰਨ ਅਤੇ ਇਸ ਨੂੰ ਅਮਲ ਵਿੱਚ ਲਿਆਉਣ ਲਈ ਸਿਹਤ ਵਿਭਾਗ ਦਾ ਸਹਿਯੋਗ ਕਰਨ ।
ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਨੇ ਸਾਰੇ ਹੋਟਲ, ਰੈੱਸਟੋਰੇਂਟ ਮਾਲਕ ਅਤੇ ਢਾਬਾ ਮਾਲਕਾਂ ਨੂੰ ਅਪੀਲ ਕੀਤੀ ਕਿ ਫੂਡ ਸੇਫਟੀ ਡੈਸ਼ ਬੋਰਡ ਲਗਾਇਆ ਜਾਵੇ ਅਤੇ ਰਸੋਈਆ ਵਿੱਚ ਸਾਫ ਸਫਾਈ ਵੱਲ ਖ਼ਾਸ ਧਿਆਨ ਦੇਣ ਲਈ ਹਦਾਇਤ ਕੀਤੀ । ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕੇ ਰਸੋਈ ਵਿੱਚ ਵਰਤਣ ਯੋਗ ਸਾਮਾਨ ਜਿਵੇਂ ਕਿ ਮਿਰਚ ਮਸਾਲੇ, ਹਲਦੀ ਆਦਿ ਦੀ ਜਾਂਚ ਆਪਣੇ ਪੱਧਰ ਤੇ ਕਰਵਾਈ ਜਾਵੇ ਤਾਂ ਜੋ ਕੇ ਫੂਡ ਸੈਪਲਿੰਗ ਦੌਰਾਨ ਕਾਨੂੰਨੀ ਕਾਰਵਾਈ ਤੋਂ ਬਚਾਅ ਹੋ ਸਕੇ।
ਉਨ੍ਹਾਂ ਨੇ ਕਿਹਾ ਕੇ ਸਾਰੇ ਵਰਕਰਾਂ ਦਾ ਹਰ ਛੇ ਮਹੀਨੇ ਬਾਦ ਮੈਡੀਕਲ ਫਿਟਨਸ ਟੈੱਸਟ ਕਰਵਾਇਆ ਜਾਵੇ ਅਤੇ ਫੂਡ ਸੇਫਟੀ ਲਾਈਸੰਸ ਨੂੰ ਕਿਸੇ ਖ਼ਾਸੇ ਜਗ੍ਹਾਂ ਤੇ ਲਗਾਇਆ ਜਾਵੇ। ਉਨ੍ਹਾਂ ਨੇ ਅਪੀਲ ਕੀਤੀ ਕਿ ਹੋਟਲਾਂ ਅਤੇ ਹੋਰ ਸਥਾਨਾਂ ਤੇ ਜਿੱਥੇ ਖ਼ਾਣਾ ਬਣਾ ਕੇ ਸਰਵ ਕੀਤਾ ਜਾਂਦਾ ਹੈ ਉਹ ਜਗ੍ਹਾਂ ਦੀ ਸਾਫ-ਸਫਾਈ, ਖ਼ਾਣਾ ਬਣਾਉਣ ਵਾਲੇ ਦੇ ਪਰਨਸਲ ਹਾਈਜੀਨ ਬਿਲਕੁਲ ਠੀਕ ਹੋਣੀ ਚਾਹੀਦੀ ਹੈ।