ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਪੰਜਾਬ ਹੁਨਰ ਵਿਕਾਸ ਮਿਸ਼ਨ ਸੰਬੰਧੀ ਜ਼ਿਲਾ ਕਾਰਜਕਾਰਨੀ ਕਮੇਟੀ ਦੀ ਵਿਸ਼ੇਸ਼ ਮੀਟਿੰਗ
ਪ੍ਰਕਾਸ਼ਨ ਦੀ ਮਿਤੀ : 20/11/2020

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਪੰਜਾਬ ਹੁਨਰ ਵਿਕਾਸ ਮਿਸ਼ਨ ਸੰਬੰਧੀ ਜ਼ਿਲਾ ਕਾਰਜਕਾਰਨੀ ਕਮੇਟੀ ਦੀ ਵਿਸ਼ੇਸ਼ ਮੀਟਿੰਗ
ਪੀ. ਐਮ. ਕੇ. ਵੀ. ਵਾਈ. 3.0 ਸਕੀਮ ਅਧੀਨ ਜ਼ਿਲੇ੍ਹ ਦੇ ਨੋਜਵਾਨ ਲੜਕੇ ਲੜਕੀਆਂ ਨੂੰ ਕਰਵਾਏ ਜਾਣਗੇ ਕਿੱਤਾ ਮੁੱਖੀ ਕੋਰਸ
ਤਰਨ ਤਾਰਨ, 19 ਨਵੰਬਰ :
ਪੰਜਾਬ ਹੁਨਰ ਵਿਕਾਸ ਮਿਸ਼ਨ ਸੰਬੰਧੀ ਜ਼ਿਲਾ ਕਾਰਜਕਾਰਨੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੌਰਾਨ ਡੀ. ਪੀ. ਐਮ. ਯੂ. ਸਟਾਫ਼ ਵੱਲੋਂ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਚਲਾਈਆ ਜਾ ਰਹੀਆਂ ਸਕੀਮਾਂ ਬਾਰੇ ਜ਼ਿਲਾ ਸਕਿੱਲ ਕਮੇਟੀ ਅਤੇ ਸਨਅਤਕਾਰਾਂ ਨੂੰ ਜਾਣਕਾਰੀ ਦਿੱਤੀ ਗਈ।
ਇਸ ਸੰਬੰਧੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਾਲ ਦੇ ਆਖੀਰ ਤੱਕ ਪੀ. ਐਮ. ਕੇ. ਵੀ. ਵਾਈ. 3.0 ਸਕੀਮ ਸ਼ੁਰੂ ਕੀਤੀ ਜਾਣੀ ਹੈ।ਜਿਸ ਵਿੱਚ ਜਿਲੇ ਦੇ ਨੋਜਵਾਨ ਲੜਕੇ ਲੜਕੀਆਂ ਨੂੰ ਕਿੱਤਾ ਮੁੱਖੀ ਕੋਰਸ ਕਰਵਾਏ ਜਾਣੇ ਹਨ।
ਡਿਪਟੀ ਕਮਿਸ਼ਨਰ ਵੱਲੋਂ ਇੰਡਸਟਰੀ ਨੂੰ ਇਹਨਾਂ ਸਕੀਮਾਂ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਤ ਕੀਤਾ ਗਿਆ ਤਾ ਜੋ ਇੰਡਸਟਰੀ ਦੀ ਲੋੜ ਮੁਤਾਬਿਕ ਸਿੱਖਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਸਥਾਨਕ ਪੱਧਰ ‘ਤੇ ਰੋਜ਼ਗਾਰ ਮੁਹਈਆ ਕਰਵਾਇਆ ਜਾ ਸਕੇ।ਇਸ ਮੌਕੇ ਕਮੇਟੀ ਮੈਬਰਾਂ ਅਤੇ ਸਨਅਤਕਾਰਾਂ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀਮਤੀ ਪਰਮਜੀਤ ਕੌਰ, ਜ਼ਿਲਾ ਰੋਜ਼ਗਾਰ ਅਫਸਰ ਸ੍ਰੀ ਸੰਜੀਵ ਕੁਮਾਰ, ਜਰਨਲ ਮੈਨੇਜਰ ਜਿਲਾ ਉਦਯੋਗ ਕੇਂਦਰ ਸ੍ਰੀ ਬਲਵਿੰਦਰਪਾਲ ਸਿੰਘ ਵਾਲੀਆਂ ਅਤੇ ਬਲਾਕ ਪੱਧਰ ਪ੍ਰਸਾਰ ਅਫਸਰ ਸ੍ਰੀ ਅਮਰਜੀਤ ਖੰਨਾ, ਬਲਾਕ ਮਿਸ਼ਨ ਮੈਨੇਜਰ ਸਕਿੱਲ ਡਿਵੈੱਲਪਮੈਂਟ ਸ੍ਰੀ ਮਨਜਿੰਦਰ ਸਿੰਘ, ਬਲਾਕ ਥੀਮੈਟਿਕ ਐਕਸਪਰਟ ਸ੍ਰੀ ਜਤਿੰਦਰ ਸਿੰਘ ਅਤੇ ਸਨਅਤਕਾਰ ਸ੍ਰੀ ਅਵਤਾਰ ਸਿੰਘ ਤਨੇਜਾ ਰਾਈਸ ਮਿਲਰ ਇੰਸ਼ੋਸੀਏਸ਼ਨ ਪ੍ਰੈਜੀਡੈਂਟ ਜਿਲਾ ਤਰਨ ਤਾਰਨ, ਸ੍ਰੀ ਗੁਰਬਿੰਦਰ ਸਿੰਘ ਖਾਲਸਾ ਸੁਪਰ ਪੈਕ ਫੋਕਲ ਪੁਆਇਟ ਤਰਨ ਤਾਰਨ ਆਦਿ ਅਤੇ ਜਿਲਾ ਸਕਿੱਲ ਕਮੇਟੀ ਦੇ ਸਾਰੇ ਮੈਂਬਰ ਹਾਜਰ ਹੋਏ