ਬੰਦ ਕਰੋ

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ਼-2 ਤਹਿਤ ਜਿਲ੍ਹਾ ਤਰਨ ਤਾਰਨ ਨੂੰ ਓ. ਡੀ. ਐਫ਼ ਪਲੱਸ ਬਣਾਉਣ ਸਬੰਧੀ ਮੀਟਿੰਗ

ਪ੍ਰਕਾਸ਼ਨ ਦੀ ਮਿਤੀ : 03/05/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ਼-2 ਤਹਿਤ ਜਿਲ੍ਹਾ ਤਰਨ ਤਾਰਨ ਨੂੰ ਓ. ਡੀ. ਐਫ਼ ਪਲੱਸ ਬਣਾਉਣ ਸਬੰਧੀ ਮੀਟਿੰਗ
ਕੰਮਾਂ ਨੂੰ ਮੁਕੰਮਲ ਕਰਵਾਉਣ ਸਬੰਧੀ ਰੂਰਲ ਡਿਵੈਲਪਮੈਂਟ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਜਾਰੀ ਕੀਤੇ ਦਿਸ਼ਾ ਨਿਰਦੇਸ਼
ਤਰਨ ਤਾਰਨ, 02 ਮਈ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਵਿਕਾਸ ਦੇ ਕੰਮਾਂ ਦੇ ਸਬੰਧ ਵਿੱਚ ਮੀਟਿੰਗ ਹੋਈ, ਜਿਸ ਵਿੱਚ ਸਮੂਹ ਵਿਭਾਗਾ ਦੇ ਮੁਖੀਆ ਵੱਲੋ ਸ਼ਮੂਲੀਅਤ ਕੀਤੀ ਗਈ।
ਮੀਟਿੰਗ ਵਿੱਚ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ਼-2 ਤਹਿਤ ਜਿਲ੍ਹਾ ਤਰਨ ਤਾਰਨ ਨੂੰ ਓ. ਡੀ. ਐਫ਼ ਪਲੱਸ ਬਣਾਉਣ ਅਤੇ ਸਰਕਾਰ ਤੇ ਵਿਭਾਗ ਵੱਲੋਂ ਦਿੱਤੇ ਤਰਲ ਕੂੜਾ ਪ੍ਰਬੰਧਨ ਅਤੇ ਠੋਸ ਕੂੜਾ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਲਈ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਜਿਲ੍ਹਾ ਤਰਨ ਤਾਰਨ ਨੂੰ ਟਾਰਗੇਟ ਦਿੱਤੇ ਗਏ।ਇਸ ਤੋਂ ਇਲਾਵਾ ਸਵੱਛ ਸਰਵੇਖਣ ਗ੍ਰਾਮੀਣ 2023 ਤਹਿਤ ਗ੍ਰਾਮ ਪੰਚਾਇਤਾਂ ਵਲੋ ਦਰਜ ਕੀਤੇ ਗਏ ਸਵੈ-ਮੁਲਾਕਣ ਰਿਪੋਰਟ ਅਨੁਸਾਰ ਕਰਾਸ ਵੈਰੀਫਿਕੇਸ਼ਨ ਟੀਮਾਂ ਲਗਾਉਣ ਅਤੇ ਕੰਮ ਨੂੰ ਮੁਕੰਮਲ ਕਰਵਾਉਣ ਸਬੰਧੀ ਰੂਰਲ ਡਿਵੈਲਪਮੈਂਟ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।
ਇਸ ਮੌਕੇ ‘ਤੇ ਸ਼੍ਰੀ ਜਗਵਿੰਦਰਪਾਂਲ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ,ਸ਼੍ਰੀ ਗੁਰਪ੍ਰੀਤ ਸਿੰਘ ਗਿੱਲ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਸ਼੍ਰੀ ਗੁਰਮੁੱਖ ਸਿੰਘ ਬੀ. ਡੀ.ਪੀ. ਓ,ਸ਼੍ਰੀ ਪ੍ਰਗਟ ਸਿੰਘ ਬੀ. ਡੀ. ਪੀ. ਓ, ਸ਼੍ਰੀ ਮਤੀ ਸ਼ੁਕਲਾ ਦੇਵੀ ਬੀ. ਡੀ. ਪੀ. ਓ, ਸ਼੍ਰੀ ਲਵਦੀਪ ਸਿੰਘ ਜਿਲ੍ਹਾ ਕੋਆਰਡੀਨੇਟਰ ਮਨਰੇਗਾ, ਸ਼੍ਰੀ ਮਨਜਿੰਦਰ ਸਿੰਘ ਉਪ ਮੰਡਲ ਇੰਜੀਨੀਅਰ, ਸ਼੍ਰੀ ਮੱਖਣ ਸਿੰਘ ਡਾਟਾ ਐਂਟਰੀ ਓਪਰੇਟਰ ਸਮੂਹ ਏ. ਪੀ. ਓਜ,ਅਤੇ ਜਿਲ੍ਹਾ ਪੱਧਰੀ ਸਮਾਜਿਕ ਸਟਾਫ਼ ਹਾਜਰ ਸ਼ੀ