ਬੰਦ ਕਰੋ

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ ਸਬੰਧੀ ਡਿਸਟ੍ਰਿਕਟ ਇੰਪਲੀਮੈਨਟੇਸ਼ਨ ਕਮੇਟੀ ਦੀ ਮੀਟਿੰਗ ਸਕੀਮ ਅਧੀਨ ਆਈਆਂ ਅਰਜ਼ੀਆਂ ਨੂੰ ਵੈਰੀਫਾਈ ਕਰਨ ਸਬੰਧੀ ਕੀਤਾ ਗਿਆ ਵਿਚਾਰ ਵਿਟਾਂਦਰਾ

ਪ੍ਰਕਾਸ਼ਨ ਦੀ ਮਿਤੀ : 21/06/2024

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ ਸਬੰਧੀ ਡਿਸਟ੍ਰਿਕਟ ਇੰਪਲੀਮੈਨਟੇਸ਼ਨ ਕਮੇਟੀ ਦੀ ਮੀਟਿੰਗ
ਸਕੀਮ ਅਧੀਨ ਆਈਆਂ ਅਰਜ਼ੀਆਂ ਨੂੰ ਵੈਰੀਫਾਈ ਕਰਨ ਸਬੰਧੀ ਕੀਤਾ ਗਿਆ ਵਿਚਾਰ ਵਿਟਾਂਦਰਾ
ਤਰਨ ਤਾਰਨ, 20 ਜੂਨ :
ਸਰਕਾਰ ਵੱਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ ਸਬੰਧੀ ਡਿਸਟ੍ਰਿਕਟ ਇੰਪਲੀਮੈਨਟੇਸ਼ਨ ਕਮੇਟੀ ਦੀ ਮੀਟਿੰਗ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਇਸ ਸਕੀਮ ਅਧੀਨ ਆਈਆਂ ਅਰਜ਼ੀਆਂ ਨੂੰ ਵੈਰੀਫਾਈ ਕਰਨ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਹੱਥੀਂ ਅਤੇ ਰਵਾਇਤੀ ਔਜਾਰਾਂ ਨਾਲ ਕੰਮ ਕਰਨ ਵਾਲੇ ਹੁਨਰਮੰਦਾਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਕੰਮ ਨੂੰ ਵਧਾਉਣ ਲਈ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ।ਇਸ ਮੌਕੇ ਉਹਨਾਂ ਵੱਲੋਂ ਨਿਰਦੇਸ਼ ਦਿੱਤੇ ਗਏ ਕਿ ਇਸ ਸਕੀਮ ਸਬੰਧੀ ਬਲਾਕ ਲੈਵਲ ਤੱਕ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਹਨਾਂ ਦੱਸਿਆ ਕਿ ਇਸ ਵਿੱਚ 18 ਵੱਖ-ਵੱਖ ਤਰਾਂ ਤੇ ਕਿੱਤਿਆਂ ਜਿਵੇਂ ਕੇ ਦਰਜੀ, ਧੋਬੀ, ਲੌਹਾਰ, ਘੁਮਿਆਰ, ਮਾਲਾਕਰ ਆਦਿ ਨਾਲ ਸਬੰਧਤ ਹੁਨਰਮੰਦਾਂ ਨੂੰ ਟ੍ਰੇਨਿੰਗ, ਟੂਲ ਕਿੱਟ ਅਤੇ ਰਿਆਇਤੀ ਵਿਆਜ ਦਰਾਂ ਅਤੇ ਬੈਂਕ ਕਰਜੇ ਦਾ ਪ੍ਰਾਵਧਾਨ ਹੈ ।
ਮੀਟਿੰਗ ਵਿੱਚ ਸ਼੍ਰੀ ਮਾਨਵਪ੍ਰੀਤ ਸਿੰਘ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਤਰਨ ਤਾਰਨ, ਸ਼੍ਰੀ ਨਿਰਮਲ ਰਾਏ ਲੀਡ ਬੈਂਕ ਜ਼ਿਲ੍ਹਾ ਮੈਨੇਜਰ ਤਰਨ ਤਾਰਨ, ਸ਼੍ਰੀ ਜਸਵਿੰਦਰ ਸਿੰਘ ਸੋਢੀ ਉੱਚ ਉਦਯੋਗਿਕ ਉੱਨਤੀ ਅਫਸਰ, ਸ਼੍ਰੀ ਮਨਜਿੰਦਰ ਸਿੰਘ ਸਕਿੱਲ ਡਿਵੈਲਪਮੈਂਟ, ਸ਼੍ਰੀ ਦਿਨੇਸ਼ ਸੀ. ਐਸ. ਸੀ. ਵੱਲੋਂ ਅਤੇ ਕਮੇਟੀ ਦੇ ਹੋਰ ਮੈਂਬਰ ਸ਼੍ਰੀ ਗੁਰਮੁਖ ਸਿੰਘ, ਸ਼੍ਰੀ ਸੁਰਜੀਤ ਸਿੰਘ ਅਤੇ ਸ਼੍ਰੀ ਮਨਿੰਦਰ ਸਿੰਘ ਆਦਿ ਹਾਜ਼ਰ ਸਨ।