ਬੰਦ ਕਰੋ

ਡਿਪਟੀ ਕਮਿਸ਼ਨਰ ਦੇ ਯਤਨਾਂ ਸਦਕਾ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨਤਾਰਨ ਵਿੱਚ ਸਰਚ ਲਾਈਟਾਂ ਤੇ ਵਾਟਰ ਡਰੈਨੇਜ਼ ਸਿਸਟਮ ਸ਼ੁਰੂ

ਪ੍ਰਕਾਸ਼ਨ ਦੀ ਮਿਤੀ : 18/04/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਦੇ ਯਤਨਾਂ ਸਦਕਾ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨਤਾਰਨ ਵਿੱਚ ਸਰਚ ਲਾਈਟਾਂ ਤੇ ਵਾਟਰ ਡਰੈਨੇਜ਼ ਸਿਸਟਮ ਸ਼ੁਰੂ
ਖਿਡਾਰੀਆਂ ਦੇ ਦੌੜਨ ਵਾਲੇ ਸਿੰਥੈਟਿਕ ਟਰੈਕ ਦੀ ਆਲੇ ਦੁਆਲੇ ਵਾਲੀ ਜਗ੍ਹਾ ਨੂੰ ਕਰਵਾਇਆ ਗਿਆ ਪੱਕਾ
ਖਿਡਾਰੀਆਂ ਦੇ ਪੀਣ ਵਾਲੇ ਪਾਣੀ ਲਈ ਆਰ. ਓ. ਸਿਸਟਮ ਅਤੇ ਠੰਡੇ ਪਾਣੀ ਵਾਲੀ ਮਸ਼ੀਨ ਦਾ ਵੀ ਕੀਤਾ ਪ੍ਰਬੰਧ
ਤਰਨ ਤਾਰਨ, 17 ਅਪ੍ਰੈਲ :
ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਰਿਸ਼ੀਪਾਲ ਸਿੰਘ ਦੇ ਯਤਨਾਂ ਸਦਕਾ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨਤਾਰਨ ਵਿੱਚ ਸਤਿਕਾਰਯੋਗ ਬਾਬਾ ਜਗਤਾਰ ਸਿੰਘ, ਬਾਬਾ ਮਹਿੰਦਰ ਸਿੰਘ ਅਤੇ ਸੇਵਾਦਾਰ ਬਾਬਾ ਅਵਤਾਰ ਸਿੰਘ ਦੇ ਸਹਿਯੋਗ ਨਾਲ ਬਿਜਲੀ ਦੀਆਂ ਸਰਚ ਲਾਈਟਾਂ, ਵਾਟਰ ਡਰੈਨੇਜ਼ ਸਿਸਟਮ ਅਤੇ ਖਿਡਾਰੀਆਂ ਦੇ ਦੌੜਨ ਵਾਲੇ ਸਿੰਥੈਟਿਕ ਟਰੈਕ ਦੀ ਆਲੇ ਦੁਆਲੇ ਵਾਲੀ ਜਗ੍ਹਾ ਨੂੰ ਪੱਕਾ ਕਰਵਾਇਆ ਗਿਆ।
ਡਿਪਟੀ ਕਮਿਸ਼ਨਰ ਵੱਲੋਂ ਖਿਡਾਰੀਆਂ ਦੇ ਪੀਣ ਵਾਲੇ ਪਾਣੀ ਲਈ 2 ਆਰ. ਓ. ਸਿਸਟਮ ਅਤੇ ਠੰਡੇ ਪਾਣੀ ਵਾਲੀ ਮਸ਼ੀਨ ਦਾ ਵੀ ਪ੍ਰਬੰਧ ਕਰਵਾਇਆ ਗਿਆ। ਜਿਸ ਨਾਲ ਖਿਡਾਰੀਆਂ ਦੀ ਖੇਡ ਵਿੱਚ ਬਹੁਤ ਸੁਧਾਰ ਹੋਵੇਗਾ ਅਤੇ ਜਿਲ੍ਹਾ ਤਰਨਤਾਰਨ ਦਾ ਨਾਮ ਰੌਸ਼ਨ ਹੋਵੇਗਾ। ਇਹ ਜਿਲ੍ਹਾ ਪ੍ਰਸ਼ਾਸਨ ਵੱਲੋਂ ਖਿਡਾਰੀਆਂ ਨੂੰ ਇੱਕ ਵੱਡਮੁੱਲਾ ਤੋਹਫਾ ਹੈ।
ਸ੍ਰ: ਇੰਦਰਵੀਰ ਸਿੰਘ ਜਿਲ੍ਹਾ ਖੇਡ ਅਫਸਰ ਤਰਨਤਾਰਨ ਵੱਲੋਂ ਦੱਸਿਆ ਗਿਆ ਕਿ ਕਈ ਸਾਲਾਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਦੇ ਰੱਖ ਰਖਾਵ ਦਾ ਕੰਮ ਹੋਇਆ ਹੈ। ਇਹਨਾਂ ਲਾਈਟਾਂ ਦੀ ਰੌਸ਼ਨੀ ਨਾਲ ਸਾਰਾ ਸਟੇਡੀਅਮ ਜਗਮਗਾ ਉੱਠਿਆ। ਖਿਡਾਰੀਆਂ ਦੇ ਚਿਹਰਿਆਂ ਤੇ ਇੱਕ ਵੱਖਰੀ ਖੁਸ਼ੀ ਦੇਖਣ ਨੂੰ ਮਿਲੀ ਕਿਉਂਕਿ ਹੁਣ ਖਿਡਾਰੀ ਬਿਨਾਂ ਕਿਸੇ ਰੁਕਾਵਟ ਤੋਂ ਦੇਰ ਰਾਤ ਤੱਕ ਸਟੇਡੀਅਮ ਵਿੱਚ ਆਪਣੀਆਂ ਖੇਡਾਂ ਦਾ ਅਭਿਆਸ ਕਰ ਸਕਦੇ ਹਨ। ਜਿਲ੍ਹਾ ਖੇਡ ਅਫਸਰ, ਅਤੇ ਸਮੂਹ ਕੋਚਿਜ/ਸਟਾਫ, ਖਿਡਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਤਰਨਤਾਰਨ ਅਤੇ ਬਾਬਾ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।