ਬੰਦ ਕਰੋ

ਡਿਪਟੀ ਕਮਿਸ਼ਨਰ ਵੱਲੋਂ ਖੇਤੀ ਇੰਨਪੁਟ ਡੀਲਰਾਂ ਦੀ ਚੈਕਿੰਗ ਕਰਨ ਲਈ  ਕਾਰਜਕਾਰੀ ਮੈਜਿਸਟਰੇਟਸ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ

ਪ੍ਰਕਾਸ਼ਨ ਦੀ ਮਿਤੀ : 04/11/2024
dc
ਡਿਪਟੀ ਕਮਿਸ਼ਨਰ ਵੱਲੋਂ ਖੇਤੀ ਇੰਨਪੁਟ ਡੀਲਰਾਂ ਦੀ ਚੈਕਿੰਗ ਕਰਨ ਲਈ  ਕਾਰਜਕਾਰੀ ਮੈਜਿਸਟਰੇਟਸ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ
 
ਡੀ. ਏ. ਪੀ. ਦੀ ਕਾਲਾ ਬਜ਼ਾਰੀ ਕਰਨ ਵਾਲੇ ਖੇਤੀ ਇੰਨਪੁਟ ਡੀਲਰਾਂ ਖਿਲਾਫ਼ ਅਮਲ ਵਿੱਚ ਲਿਆਂਦੀ ਜਾਵੇਗੀ ਕਾਨੂੰਨ ਮੁਤਾਬਿਕ ਕਾਰਵਾਈ
 
ਚੰਗਾ ਝਾੜ ਪ੍ਰਾਪਤ ਕਰਨ ਲਈ ਕਿਸਾਨ ਵੀਰਾਂ ਨੂੰ ਬਦਲਵੀਆਂ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ
 
ਤਰਨ ਤਾਰਨ, 31 ਅਕਤੂਬਰ :
ਜਿਲਾ ਤਰਨਤਾਰਨ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪਾਲ ਸਿੰਘ ਪਨੂੰ ਨੇ ਦਸਿਆ ਕਿ  ਕਿਸਾਨਾਂ ਵਲੋਂ ਸ਼ਿਕਾਇਤਾਂ ਪ੍ਰਾਪਤ ਹੋਈਆ ਹਨ ਕਿ ਡੀ. ਏ. ਪੀ. ਦੀ ਕਮੀ ਦੀ ਬਿਨਾਹ ਤੇ ਕੁੱਝ ਡੀਲਰਾਂ ਵਲੋਂ ਡੀ. ਏ. ਪੀ. ਖਾਦ ਦੀ ਨਿਰਧਾਰਿਤ ਕੀਮਤ ( ਰੁ: 1350 ਪ੍ਰਤੀ 50 ਕਿਲੋ ਬੈਗ) ਤੋਂ ਵੱਧ ਕੀਮਤ ਵਸੂਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਡੀ. ਏ. ਪੀ. ਦੇ ਨਾਲ ਹੋਰ ਬੇਲੋੜੀਆਂ ਵਸਤਾਂ ਟੈਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਇਹ ਇੱਕ ਗੰਭੀਰ ਮਸਲਾ ਹੈ ।
ਇਸ ਲਈ ਮਾਣਯੋਗ ਵਧੀਕ ਮੁੱਖ ਸੱਕਤਰ, ਪੰਜਾਬ ਸਰਕਾਰ ਜੀ ਵਲੋਂ ਇਸ ਮਸਲੇ ਸਬੰਧੀ ਖੇਤੀ ਇੰਨਪੁਟ ਡੀਲਰਾਂ ਦੀ ਚੈਕਿੰਗ ਕਰਨ ਲਈ ਕਾਰਜਕਾਰੀ ਮੈਜਿਸਟਰੇਟਸ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕਰਨ ਦੇ ਹੁੱਕਮ ਪ੍ਰਾਪਤ ਹੋਏ ਹਨ । ਉਹਨਾਂ ਦੇ ਹੁੱਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲਾ ਤਰਨਤਾਰਨ ਵਿੱਚ ਡਿਪਟੀ ਕਮਿਸ਼ਨਰ ਤਰਨਤਾਰਨ ਵਲੋਂ ਕਾਰਜਕਾਰੀ ਮੈਜਿਸਟਰੇਟਸ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀਆਂ  ਬਲਾਕ ਵਾਰ 8 ਟੀਮਾਂ ਦਾ ਗਠਨ ਕੀਤਾ ਗਿਆ ਹੈ ।ਇਹ ਟੀਮਾਂ ਰੋਜ਼ਾਨਾ ਜ਼ਿਲਾ ਤਰਨ ਤਾਰਨ ਦੇ ਖੇਤੀ ਇੰਨਪੁਟ ਡੀਲਰਾਂ ਦੀ  ਚੈਕਿੰਗ ਕਰਨਗੀਆਂ ਅਤੇ ਚੈਕਿੰਗ ਦੌਰਾਨ ਜੇਕਰ ਕਾਲਾ ਬਜ਼ਾਰੀ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਲਿਖਤ ਰਿਪੋਰਟ ਬਣਾ ਕੇ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਪੇਸ਼ ਕਰਨਗੀਆਂ।  ਕਾਲਾ ਬਜ਼ਾਰੀ ਕਰਨ ਵਾਲੇ ਖੇਤੀ ਇੰਨਪੁਟ ਡੀਲਰਾ ਖਿਲਾਫ਼ ਕਾਨੂੰਨ ਮੁਤਾਬਿਕ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇਗੀ। 
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਆਈ.ਏ.ਐਸ ਅਤੇ ਮੁੱਖ ਖੇਤੀਬਾੜੀ ਅਫਸਰ ਹਰਪਾਲ ਸਿੰਘ ਪੰਨੂ ਵਲੋਂ ਕਿਸਾਨਾਂ ਭਰਾਵਾਂ ਨੂੰ ਸਾਂਝੇ ਤੌਰ ਤੇ ਅਪੀਲ ਕੀਤੀ ਕਿ ਜ਼ਿਲੇ ਵਿੱਚ ਕਣਕ ਦੀ ਬਿਜਾਈ ਜੌਰਾਂ ਤੇ ਹੈ ਅਤੇ ਡੀ. ਏ. ਪੀ. ਦੀ ਨਿਰਯਾਤ ਵਿੱਚ ਮੁਸ਼ਕਿਲ ਆਉਣ ਕਰਕੇ ਡੀ.ਏ.ਪੀ ਖਾਦ ਦੀ ਪਹੁੰਚ ਵਿੱਚ ਦਿੱਕਤ ਆ ਰਹੀ ਹੈ । ਇਸ ਕਰਕੇ ਡੀ. ਏ. ਪੀ. ਖਾਦ ਹੌਲੀ -ਹੌਲੀ ਪਹੁੰਚ ਰਹੀ ਹੈ । ਇਸਲਈ ਕਿਸਾਨ ਵੀਰ ਡੀ.ਏ.ਪੀ ਖਾਦ ਦੀ ਜਗ੍ਹਾ ਬਦਲਵੀਆਂ ਖਾਦਾਂ ਟਰੀਪਲ ਸੁਪਰ ਫਾਸਫੋਰਸ 0:46:0, ਐਨ.ਪੀ.ਕੇ 10:26:26,12:32:16 ਅਤੇ 20:20:0 ਦੀ ਵਰਤੋਂ ਕਰਨ ਤਾਂ ਜੋ ਕਣਕ ਦੀ ਬਿਜਾਈ ਸਮੇਂ ਸਿਰ ਬਿਜਾਈ ਕੀਤੀ ਜਾ ਸਕੇ । ਉਹਨਾਂ ਕਿਹਾ ਕਿ ਡੀ. ਏ. ਪੀ. ਖਾਦ ਦੀ ਜਗ੍ਹਾ ਬਦਲਵੀਆਂ ਖਾਦਾਂ ਨਾਲ ਜ਼ਰੂਰੀ ਤੱਤਾਂ ਦੀ ਘਾਟ ਪੂਰੀ ਹੋ ਜਾਂਦੀ ਹੈ । ਕਣਕ ਦੀ ਬਿਜਾਈ ਸਮੇਂ ਸਿਰ ਕਰਨ ਅਤੇ ਚੰਗਾ ਝਾੜ ਪ੍ਰਾਪਤ ਕਰਨ ਲਈ ਕਿਸਾਨ ਵੀਰ ਬਦਲਵੀਆਂ ਖਾਦਾਂ ਦੀ ਵਰਤੋਂ ਜਰੂਰ ਕਰਨ ।