ਬੰਦ ਕਰੋ

ਡਿਪਟੀ ਕਮਿਸ਼ਨਰ ਵੱਲੋਂ ਜੀ. ਓ. ਜੀਜ਼ ਵਲੋਂ ਕੀਤੀਆਂ ਗਈਆਂ ਗੰਭੀਰ ਸਿ਼ਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਕੀਤੇ ਗਏ ਸਖਤ ਆਦੇਸ਼ 

ਪ੍ਰਕਾਸ਼ਨ ਦੀ ਮਿਤੀ : 02/01/2021
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਵੱਲੋਂ ਜੀ. ਓ. ਜੀਜ਼ ਵਲੋਂ ਕੀਤੀਆਂ ਗਈਆਂ ਗੰਭੀਰ ਸਿ਼ਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਕੀਤੇ ਗਏ ਸਖਤ ਆਦੇਸ਼ 
ਤਰਨ ਤਾਰਨ, 01 ਜਨਵਰੀ :
ਜੀ. ਓ. ਜੀਜ਼ ਵਲੋਂ ਕੀਤੀਆਂ ਗੰਭੀਰ ਸ਼ਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਮਹੀਨਾਵਾਰ ਮੀਟਿੰਗ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ ਡਿਪਟੀ ਕਮਿਸ਼ਨਰ ਤਰਨ ਤਾਰਨ ਦੀ ਪ੍ਰਧਾਨਗੀ ਹੇਠ ਮੀਟਿੰਗ ਹਾਲ ਦਫਤਰ ਡਿਪਟੀ ਕਮਿਸ਼ਨਰ, ਤਰਨ ਤਾਰਨ ਵਿਖੇ ਹੋਈ।
ਮੀਟਿੰਗ ਵਿਚ ਜੀ. ਓ. ਜੀਜ਼ ਦੇ ਜ਼ਿਲਾ ਅਤੇ ਤਹਿਸੀਲ ਮੁਖੀਆਂ ਵਲੋਂ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸਿ਼ਕਾਇਤਾਂ ਦਾ ਵੇਰਵਾ ਪੇਸ਼ ਕੀਤਾ ਗਿਆ। ਡਿਪਟੀ ਕਮਿਸ਼ਨਰ ਵਲੋਂ ਇਹਨਾ ਵਿਭਾਗਾਂ ਨੂੰ ਸਖਤੀ ਨਾਲ ਸਿ਼ਕਾਇਤਾਂ ਦੇ ਨਿਪਟਾਰੇ ਦੇ ਅਦੇਸ਼ ਕੀਤੇ। ਜਿਆਦਾ ਸਿ਼ਕਾਇਤਾਂ ਕਣਕ ਅਤੇ ਛੋਲਿਆਂ ਦੀ ਵੰਡ ਸਬੰਧੀ ਪ੍ਰਾਪਤ ਹੋਈਆਂ ਸਨ। ਇਸ ਸਬੰਧੀ ਜਿਲਾ ਖੁਰਾਕ ਸਪਲਾਈ ਕੰਟਰੋਲਰ ਨੂੰ ਡੀਪੂ ਹੋਲਡਰਾਂ ਦੀ ਲਗਾਤਾਰ ਇੰਨਸਪੈਕਸ਼ਨ ਕਰਨ ਦੇ ਅਦੇਸ ਕੀਤੇ ਗਏ। ਪੇਂਡੂ ਖੇਤਰ ਵਿਚ ਪਸ਼ੂ ਹਸਪਤਾਲਾਂ ਦੀ ਰਿਪੇਅਰ ਲਈ ਮਗਨਰੇਗਾ ਤਹਿਤ ਕੇਸ ਭੇਜਣ ਲਈ ਡਿਪਟੀ ਡਾਇਰੈਕਟਰ ਨੂੰ ਕਿਹਾ ਗਿਆ।  ਜਿਲੇ ਅੰਦਰ ਜੀ. ੳ. ਜੀਜ਼ ਵਲੋਂ ਕੀਤੇ ਜਾ ਰਹੇ ਕੰਮ ਦੀ ਡਿਪਟੀ ਕਮਿਸ਼ਨਰ ਵਲੋਂ ਸ਼ਲਾਘਾ ਕੀਤੀ ਗਈ।
ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਡਾ. ਅਮਨਦੀਪ ਸਿੰਘ ਉਪ ਅਰਥ ਅਤੇ ਅੰਕੜਾ ਸਲਾਹਕਾਰ, ਤਰਨ ਤਾਰਨ, ਕਰਨਲ ਅਮਰਜੀਤ ਸਿੰਘ ਗਿੱਲ, ਜਿਲਾ ਮੁਖੀ, ਜੀ. ਓ. ਜੀਜ਼, ਮੇਜਰ ਹਰਦੀਪ ਸਿੰਘ ਆਦਿ ਹਾਜ਼ਰ ਹੋਏ। 
—————