ਡਿਪਟੀ ਕਮਿਸ਼ਨਰ ਵੱਲੋਂ ਸਭ ਤੋਂ ਵੱਧ ਈ-ਐਪਿਕ ਡਾਊਨਲੋਡ ਕਰਵਾਉਣ ‘ਤੇ ਬੀ. ਐੱਲ. ਓ. ਨੂੰ ਕੀਤਾ ਗਿਆ ਸਨਮਾਨਿਤ
ਪ੍ਰਕਾਸ਼ਨ ਦੀ ਮਿਤੀ : 25/03/2021
ਡਿਪਟੀ ਕਮਿਸ਼ਨਰ ਵੱਲੋਂ ਸਭ ਤੋਂ ਵੱਧ ਈ-ਐਪਿਕ ਡਾਊਨਲੋਡ ਕਰਵਾਉਣ ‘ਤੇ ਬੀ. ਐੱਲ. ਓ. ਨੂੰ ਕੀਤਾ ਗਿਆ ਸਨਮਾਨਿਤ
ਤਰਨ ਤਾਰਨ, 24 ਮਾਰਚ :
ਭਾਰਤੀ ਚੋਣ ਕਮਿਸ਼ਨ ਵਲੋਂ ਚਲਾਈ ਗਈ ਈ-ਐਪਿਕ ਮੁਹਿੰਮ ਦੇ ਤਹਿਤ 6 ਮਾਰਚ, 2021 ਅਤੇ 7 ਮਾਰਚ, 2021 ਨੂੰ ਮੁੱਖ ਚੋਣ ਅਫਸਰ ਪੰਜਾਬ ਚੰਡੀਗੜ੍ਹ ਦੇ ਹੁਕਮਾਂ ਅਨੁਸਾਰ ਬੀ. ਐੱਲ. ਓਜ਼ ਵੱਲੋਂ ਆਪਣੇ-ਆਪਣੇ ਬੂਥਾਂ ‘ਤੇ ਸਪੈਸ਼ਲ ਕੈਪ ਲਗਾਏ ਗਏ ਸਨ । ਇਸ ਦੋਰਾਨ ਵਿਧਾਨ ਸਭਾ ਚੋਣ ਹਲਕਾ 24-ਖਡੂਰ ਸਾਹਿਬ ਦੇ ਬੂਥ ਨੰਬਰ 214 ‘ਤੇ ਤੈਨਾਤ ਬੀ. ਐੱਲ. ਓ. ਨਵਜੋਤ ਕੌਰ ਜੋ ਕਿ ਸਰਕਾਰੀ ਐਲੀਮੈਂਟਰੀ ਸਕੂਲ ਚੋਹਲਾ ਸਾਹਿਬ ਵਿਖੇ ਈ. ਟੀ. ਟੀ. ਟੀਚਰ ਦੇ ਤੌਰ ‘ਤੇ ਤੈਨਾਤ ਹਨ।
ਬੀ. ਐੱਲ. ਓ. ਨਵਜੋਤ ਕੌਰ ਵਲੋਂ ਜਿਲਾ ਤਰਨਤਾਰਨ ਵਿਚ ਸਭ ਤੋਂ ਵੱਧ ਈ-ਐਪਿਕ ਡਾਊਨਲੋਡ ਕਰਵਾਏ ਗਏ ।ਇਸ ਸਬੰਧੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਤਰਨਤਾਰਨ ਸ੍ਰੀ ਕੁਲਵੰਤ ਸਿੰਘ ਵਲੋਂ ਸ੍ਰੀਮਤੀ ਨਵਜੋਤ ਕੌਰ ਨੂੰ ਸਰਟੀਫਿਕੇਟ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਡਿਪਟੀ ਕਮਿਸ਼ਨਰ ਵਲੋਂ ਦੱਸਿਆ ਗਿਆ ਕਿ ਜਿਹਨਾਂ ਨੌਜਵਾਨ ਵੋਟਰਾਂ ਵਲੋਂ ਸਰਸਰੀ ਸੁਧਾਈ 2021 ਦੋਰਾਨ ਨਵੀਆਂ ਵੋਟਾਂ ਬਣਾਈਆ ਗਈਆਂ ਹਨ, ਉਹ ਵੋਟਰ ਆਪਣੇ ਫੋਨ ‘ਤੇ ਈ-ਐਪਿਕ ਡਾਊਨਲੋਡ ਕਰ ਸਕਦੇ ਹਨ।