ਬੰਦ ਕਰੋ

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਸਥਾਪਿਤ ਸਰਕਾਰੀ ਦਫ਼ਤਰਾਂ ਅਤੇ ਸੇਵਾ ਕੇਂਦਰ ਦੀ ਅਚਨਚੇਤੀ ਚੈਕਿੰਗ

ਪ੍ਰਕਾਸ਼ਨ ਦੀ ਮਿਤੀ : 12/12/2022
1

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਸਥਾਪਿਤ ਸਰਕਾਰੀ ਦਫ਼ਤਰਾਂ ਅਤੇ ਸੇਵਾ ਕੇਂਦਰ ਦੀ ਅਚਨਚੇਤੀ ਚੈਕਿੰਗ
ਤਰਨ ਤਾਰਨ, 09 ਦਸੰਬਰ :
ਸਰਕਾਰੀ ਦਫ਼ਤਰਾਂ ਵਿੱਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਵੱਲੋਂ ਅੱਜ ਵੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਸਥਾਪਿਤ ਦਫ਼ਤਰ ਡਿਪਟੀ ਕਮਿਸ਼ਨਰ, ਦਫ਼ਤਰ ਇਲੈਕਸ਼ਨ ਤਹਿਸੀਲਦਾਰ, ਜ਼ਿਲ੍ਹਾ ਰੋਜ਼ਗਾਰ ਦਫ਼ਤਰਰ, ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼ ਦਫ਼ਤਰ ਤੇ ਦਫ਼ਤਰ ਜ਼ਿਲ੍ਹਾ ਭੂਮੀ ਰੱਖਿਆ ਅਫ਼ਸਰ, ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਐਲੀਮੈਂਟਰੀ, ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਅਤੇ ਸੇਵਾ ਕੇਂਦਰ ਦੀ ਅਚਨਚੇਤੀ ਚੈਕਿੰਗ ਕੀਤੀ ਗਈ।
ਇਸ ਚੈਕਿੰਗ ਦੌਰਾਨ ਦਫ਼ਤਰ ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਸੁਨੀਲ ਕੁਮਾਰ ਤੇ ਪਵਨਦੀਪ ਕੌਰ ਕਲਰਕ, ਰਾਹੁਲ ਸ਼ਰਮਾ ਸੇਵਾਦਾਰ ਪਰਮਜੀਤ ਕੌਰ ਜੂਨੀਅਰ ਸਹਾਇਕ (ਸਾਰੇ ਐੱਸ ਕੇ. ਸ਼ਾਖਾ), ਮੱਖਣ ਸਿੰਘ, ਹਰਸਿਮਰਨਜੀਤ ਸਿੰਘ ਤੇ ਜਸਪਾਲ ਸਿੰਘ (ਸਾਰੇ ਕਲਰਕ ਆਰ. ਕੇ. ਈ. ਸ਼ਾਖਾ), ਦਫ਼ਤਰ ਇਲੈਕਸ਼ਨ ਤਹਿਸੀਲਦਾਰ ਤੋਂ ਸ਼ੁਸ਼ੀਲ ਕੁਮਾਰ ਚੋਣ ਤਹਿਸੀਲਦਾਰ, ਮਨਮੋਹਨ ਸਿੰਘ, ਦਿਲਬਾਗ਼ ਸਿੰਘ ਤੇ ਸੰਜੇ ਮਲਹੋਤਰਾ ਚੋਣ ਕਾਨੂੰਨਗੋ ਅਤੇ ਹਰਸਿਮਰਨਜੀਤ ਸਿੰਘ ਕਲਰਕ, ਜ਼ਿਲ੍ਹਾ ਰੋਜ਼ਗਾਰ ਦਫ਼ਤਰ ਤੋਂ ਮੁਕੇਸ਼ ਸਾਰੰਗਲ ਸੀਨਅਰ ਸਹਾਇਕ, ਸੁਰੇਸ਼ ਕੁਮਾਰ ਕੈਰੀਅਰ ਕੌਂਸਲਰ, ਹਰਬਿੰਦਰ ਸਿੰਘ ਤੇ ਰਾਜਬੀਰ, ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼ ਦਫ਼ਤਰ ਤੋਂ ਸੁਖਰਾਜ ਸਿੰਘ ਜੂਨੀਅਰ ਐਡੀਟਰ, ਗੁਰਜੀਤ ਸਿੰਘ ਕਲਰਕ, ਰਜਿੰਦਰ ਕੌਰ ਨਿਰੀਖਕ, ਹਰਜੀਤ ਸਿੰਘ ਨਿਰੀਖਕ ਤੇ ਗੁਰਵਿੰਦਰ ਸਿੰਘ ਸੇਵਾਦਾਰ, ਦਫ਼ਤਰ ਭੂਮੀ ਰੱਖਿਆ ਅਫ਼ਸਰ ਤੋਂ ਜ਼ਿਲ੍ਹਾ ਭੂਮੀ ਰੱਖਿਆ ਅਫ਼ਸਰ ਅਤੇ ਸੁਖਵਿੰਦਰ ਸਿੰਘ ਬੇਲਦਾਰ ਗੈਰ ਹਾਜ਼ਰ ਪਾਏ ਗਏ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਫ਼ਤਰੀ ਸਮੇਂ ਵਿੱਚ ਗੈਰ ਹਾਜ਼ਰ ਰਹਿਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਰਕਾਰੀ ਦਫ਼ਤਰਾਂ ਵਿੱਚ ਕੰਮ ਲਈ ਆਏ ਲੋਕਾਂ ਨੂੰ ਕੋਈ ਪਰੇਸ਼ਾਨੀ ਆ ਆਵੇ।ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਉਹਨਾਂ ਕਿਹਾ ਕਿ ਸੇਵਾ ਕੇਂਦਰਾਂ ਵਿੱਚ ਬਜ਼ੁਰਗਾਂ ਤੇ ਦਿਵਿਆਂਗ ਲੋਕਾਂ ਲਈ ਵੱਖਰੀ ਲਾਈਨ ਲਵਾ ਕੇ ਉਹਨਾਂ ਦੇ ਕੰੰਮ ਪਹਿਲ ਦੇ ਆਧਾਰ ‘ਤੇ ਕੀਤੇ ਜਾਣ ਅਤੇ ਉਹਨਾਂ ਦੇ ਬੈਠਣ ਲਈ ਲੋੜੀਂਦਾ ਪ੍ਰਬੰਧ ਕੀਤਾ ਜਾਵੇ।