ਬੰਦ ਕਰੋ

ਡਿਪਟੀ ਕਮਿਸ਼ਨਰ ਸ਼੍ਰੀ ਰਿਸ਼ੀਪਾਲ ਸਿੰਘ ਵੱਲੋਂ ਮਿੰਨੀ ਜੰਗਲ ਲਗਾਉਣ ਸਬੰਧੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਨਾਲ ਵਿਚਾਰ ਵਟਾਂਦਰਾਂ

ਪ੍ਰਕਾਸ਼ਨ ਦੀ ਮਿਤੀ : 11/01/2023
1

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਸ਼੍ਰੀ ਰਿਸ਼ੀਪਾਲ ਸਿੰਘ ਵੱਲੋਂ ਮਿੰਨੀ ਜੰਗਲ ਲਗਾਉਣ ਸਬੰਧੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਨਾਲ ਵਿਚਾਰ ਵਟਾਂਦਰਾਂ
ਮਗਨਰੇਗਾ ਸਕੀਮ ਤਹਿਤ ਘੱਟੋ-ਘੱਟ 2000 ਏਕੜ ਰਕਬੇ ਵਿੱਚ ਮਿੰਨੀ ਜੰਗਲ ਤਿਆਰ ਕੀਤੇ ਜਾਣ ਲਈ ਸਬੰਧਿਤ ਅਧਿਕਾਰੀਆਂ ਨੂੰ ਦਿੱਤੇ ਆਦੇਸ਼
ਤਰਨ ਤਾਰਨ , 10 ਜਨਵਰੀ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਿਸ਼ੀਪਾਲ ਸਿੰਘ ਵੱਲੋਂ ਅੱਜ ਖਡੂਰ ਸਾਹਿਬ ਵਿਖੇ ਮਿੰਨੀ ਜੰਗਲ ਲਗਾਉਣ ਸਬੰਧੀ ਵਿਚਾਰ ਵਟਾਂਦਰਾਂ ਕਰਨ ਲਈ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਨਾਲ ਵਿਸ਼ੇਸ਼ ਮੀਟਿਗ ਕੀਤੀ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਨੋਡਲ ਅਫਸਰ ਮਗਨਰੇਗਾ ਅਤੇ ਨਰੇਗਾ ਸਟਾਫ ਬਲਾਕ ਖਡੂਰ ਹਾਜ਼ਰ ਸਨ।
ਇਸ ਮੌਕੇ ਬਾਬਾ ਸੇਵਾ ਸਿੰਘ ਜੀ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋ ਲਗਾਏ ਗਏ ਮਿੰਨੀ ਜੰਗਲ ਵਿੱਚ ਕੁੱਲ 2 ਏਕੜ ਰਕਬੇ ਵਿੱਚ 40 ਤੋ 50 ਪ੍ਰਜਾਤੀਆਂ ਦੇ 3 ਫੁੱਟ ਦੀ ਦੂਰੀ ਤੇ 2000 ਰੁੱਖ ਲਗਾਏ ਗਏ ਹਨ।ਇਹ ਜੰਗਲ ਸਾਲ 2019 ਵਿੱਚ ਲਗਾਇਆ ਗਿਆ ਸੀ ਅਤੇ 3 ਸਾਲ ਤੱਕ ਇਹ ਬੂਟੇ 20 ਤੋ 25 ਫੁੱਟ ਤੱਕ ਦੀ ਉਚਾਈ ਕਰ ਗਏ ਹਨ।
ਇਸ ਉਪਰੰਤ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰ ਿਰਿਸ਼ੀਪਾਲ ਸਿੰਘ ਅਤੇ ਬਾਬਾ ਸੇਵਾ ਸਿੰਘ ਜੀ ਵੱਲੋਂ ਖਡੂਰ ਸਾਹਿਬ ਵਿਖੇ 2 ਏਕੜ ਵਿੱਚ ਤਿਆਰ ਕੀਤੇ ਗਏ ਮਿੰਨੀ ਜੰਗਲ ਦਾ ਮਗਨਰੇਗਾ ਸਟਾਫ ਸਮੇਤ ਦੌਰਾ ਕੀਤਾ ਗਿਆ ਅਤੇ ਇਹ ਜੰਗਲ ਦੇਖ ਕੇ ਮੌਕੇ ‘ਤੇ ਡਿਪਟੀ ਕਮਿਸ਼ਨਰ ਵੱਲੋ ਜਿਲ੍ਹਾ ਨੋਡਲ ਅਫਸਰ ਮਗਨਰੇਗਾ ਨੂੰ ਆਦੇਸ਼ ਜਾਰੀ ਕੀਤੇ ਕਿ ਜਿਲ੍ਹਾ ਤਰਨ ਤਾਰਨ ਵਿੱਚ ਸਤਿਕਾਰਯੋਗ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਦੀ ਰਹਿਨੁਮਾਈ ਹੇੇਠ ਮਗਨਰੇਗਾ ਸਕੀਮ ਤਹਿਤ ਘੱਟੋ-ਘੱਟ 2000 ਏਕੜ ਰਕਬੇ ਵਿੱਚ ਮਿੰਨੀ ਜੰਗਲ ਤਿਆਰ ਕੀਤੇ ਜਾਣ।