ਬੰਦ ਕਰੋ

ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਅਨੁਸਾਰ ਕਿਰਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਪਿੰਡ ਪਿੰਡ ਕਲੇਰ ਵਿਖੇ ਉਸਾਰੀ ਕਾਮਿਆਂ ਦੀ ਰਜਿਸਟਰੇਸ਼ਨ ਲਈ ਲਗਾਇਆ ਗਿਆ ਵਿਸ਼ੇਸ ਕੈਂਪ

ਪ੍ਰਕਾਸ਼ਨ ਦੀ ਮਿਤੀ : 22/09/2020
Labour department

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨਤਾਰਨ
ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਅਨੁਸਾਰ ਕਿਰਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਪਿੰਡ ਪਿੰਡ ਕਲੇਰ ਵਿਖੇ ਉਸਾਰੀ ਕਾਮਿਆਂ ਦੀ ਰਜਿਸਟਰੇਸ਼ਨ ਲਈ ਲਗਾਇਆ ਗਿਆ ਵਿਸ਼ੇਸ ਕੈਂਪ
ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵੱਲੋਂ ਵੱਡੀ ਗਿਣਤੀ ਵਿੱਚ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਸਬੰਧੀ ਦਿੱਤੀ ਵਿਸਥਾਰ ਪੂਰਵਕ ਜਾਣਕਾਰੀ
ਤਰਨਤਾਰਨ, 21 ਸਤੰਬਰ :
ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਕੁਲਵੰਤ ਸਿੰਘ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਰਤ ਵਿਭਾਗ ਵੱਲੋਂ ਅੱਜ ਜ਼ਿਲ੍ਹੇ ਦੇ ਪਿੰਡ ਪਿੰਡ ਕਲੇਰ ਵਿਖੇ ਉਸਾਰੀ ਕਾਮਿਆਂ ਦੀ ਰਜਿਸਟਰੇਸ਼ਨ ਲਈ ਵਿਸ਼ੇਸ ਕੈਂਪ ਲਗਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਿਰਤ ਕਮਿਸ਼ਨਰ ਤਰਨਤਾਰਨ ਸ੍ਰੀ ਸੰਤੋਖ ਸਿੰਘ ਔਲਖ ਨੇ ਦੱਸਿਆ ਕਿ ਇਸ ਮੌਕੇ ‘ਤੇ ਸੇਵਾ ਕੇਂਦਰ ਦੇ ਨੁਮਾਇੰਦਆਂ ਵੱਲੋਂ ਕੰਸਟਰਕਸ਼ਨ ਵਰਕਰਜ਼ ਦੀ ਰਜਿਸਟਰੇਸ਼ਨ ਕੀਤੀ ਗਈ ਅਤੇ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵੱਲੋਂ ਵੱਡੀ ਗਿਣਤੀ ਵਿੱਚ ਚਲਾਈਆਂ ਜਾ ਰਹੀਆਂ ਹਨ ਭਲਾਈ ਸਕੀਮਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਤੇ ਕਿਰਤ ਵਿਭਾਗ ਦੇ ਇੰਸਪੈਕਟਰ ਸ਼੍ਰੀ ਰਾਜਬੀਰ ਸਿੰਘ ਅਤੇ ਸਹਾਇਕ ਕੰਪਿਊਟਰ ਅਪ੍ਰੇਟਰ ਸ਼੍ਰੀ ਮੁਨੀਸ਼ ਠੁਕਰਾਲ ਹਾਜਰ ਸਨ।
ਉਹਨਾਂ ਦੱਸਿਆ ਕਿ ਜੋ ਵਿਅਕਤੀ ਉਸਾਰੀ/ਕੰਸਟਰੱਕਸ਼ਨ ਕਿੱਤੇ ਨਾਲ ਸਬੰਧ ਰੱਖਦੇ ਹੋਣ ਜਾਂ ਕਰਦੇ ਹੋਣ ਉਨਾਂ ਲਈ ਕਿਰਤ ਵਿਭਾਗ, ਪੰਜਾਬ ਅਧੀਨ ਚੱਲ ਰਹੇ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵੱਲੋਂ ਕਾਫ਼ੀ ਤਾਦਾਦ ਵਿੱਚ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ।
ਉਹਨਾਂ ਦੱਸਿਆ ਕਿ ਸਕੱਤਰ, ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ, ਮੋਹਾਲੀ ਤਰਫੋਂ ਜ਼ੋ ਵਿਅਕਤੀ ਪਿਛਲੇ ਸਾਲ ਦੌਰਾਨ ਘੱਟੋ-ਘੱਟ 90 ਦਿਨ ਦਾ ਉਸਾਰੀ ਦਾ ਕੰਮ (ਰਾਜ ਮਿਸਤਰੀ, ਮਜ਼ਦੂਰ, ਪਲੰਬਰ, ਇਲੈਕਟ੍ਰਿਸ਼ਨ, ਪੇਂਟਰ, ਪੱਥਰ ਰਗੜਾਈ ਵਾਲੇ, ਬੈਨਰ/ਫਲੈਕਸ ਬਣਾਉਣ ਵਾਲੇ, ਕਾਰਪੇਂਟਰ, ਵੈਲਡਰ, ਜਾਲ ਬੰਨਣ ਵਾਲੇ ਅਤੇ ਭੱਠਾ ਮਜ਼ਦੂਰ) ਆਦਿ ਦਾ ਕੰਮ ਕੀਤਾ ਹੋਵੇ, ਉਹ ਬੋਰਡ ਦਾ ਲਾਭਪਾਤਰੀ ਬਣ ਸਕਦਾ ਹੈ।
ਉਹਨਾਂ ਦੱਸਿਆ ਕਿ ਇੱਕ ਵਾਰ ਲਾਭਪਾਤਰੀ ਬਣਨ ਉਪਰੰਤ ਰਜਿਸਟਰਡ ਕਿਰਤੀ ਆਪਣੇ ਬੱਚਿਆਂ ਦੀ ਵਜ਼ੀਫਾ ਸਕੀਮ, ਯਾਤਰਾ ਸਕੀਮ, ਐਕਸਗੇ੍ਰਸ਼ੀਆ/ਦਾਹ-ਸੰਸਕਾਰ ਸਕੀਮ, ਪ੍ਰਸੂ਼ਤਾ ਸਕੀਮ, ਅਪੰਗ ਬੱਚਿਆਂ ਲਈ ਸਕੀਮ, ਪੈਨਸ਼ਨ ਸਕੀਮ, ਬਾਲੜੀ ਤੋਹਫਾ ਸਕੀਮ ਅਤੇ ਸ਼ਗਨ ਸਕੀਮ ਆਦਿ ਦੇ ਲਾਭ ਪ੍ਰਾਪਤ ਕਰ ਸਕਦਾ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਲਈ ਵਿਭਾਗ ਦੀ ਵੈੱਬਸਾਈਟ ਾਾਾ.ਬੋਚਾ.ਪੁਨਜੳਬ.ਗੋਵ.ਨਿ ਤੋਂ ਲਈ ਜਾ ਸਕਦੀ ਹੈ।
————