ਬੰਦ ਕਰੋ

ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਅਨੁਸਾਰ ਲਿੰਕ ਸੜ੍ਹਕਾਂ ਦੇ ਬਰਮਾਂ ‘ਤੇ ਮਿੱਟੀ ਪਾਊਣ ਦਾ ਕੰਮ ਸ਼ੂਰੂ

ਪ੍ਰਕਾਸ਼ਨ ਦੀ ਮਿਤੀ : 23/12/2022

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਅਨੁਸਾਰ ਲਿੰਕ ਸੜ੍ਹਕਾਂ ਦੇ ਬਰਮਾਂ ‘ਤੇ ਮਿੱਟੀ ਪਾਊਣ ਦਾ ਕੰਮ ਸ਼ੂਰੂ
ਜਿਲ੍ਹਾ ਤਰਨ ਤਾਰਨ ਦੀਆਂ 571 ਲਿੰਕ ਸੜ੍ਹਕਾਂ ‘ਤੇ 1080.20 ਕਿਲੋਮੀਟਰ ਬਰਮ ਮਿੱਟੀ ਨਾਲ ਜਾਣਗੇ ਪੂਰੇ
ਤਰਨ ਤਾਰਨ, 22 ਦਸੰਬਰ :
ਮਹਾਤਮਾਂ ਗਾਂਧੀ ਨਰੇਗਾ ਸਕੀਮ ਅਧੀਨ ਜ਼ਿਲ੍ਹਾ ਤਰਨ ਤਾਰਨ ਵਿੱਚ ਲਿੰਕ ਸੜ੍ਹਕਾਂ ਦੇ ਅਧੂਰੇ ਬਰਮ ਪੂਰੇ ਕਰਨ ਲਈ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਦੇ ਨਿਰਦੇਸ਼ਾ ਅਨੁਸਾਰ ਜਿਲ੍ਹਾ ਤਰਨ ਤਾਰਨ ਦੀਆਂ 571 ਲਿੰਕ ਸੜ੍ਹਕਾਂ ਲਈ ਜਾਰੀ 9.12 ਕਰੋੜ ਰੁਪਏ ਦੀ ਪ੍ਰਵਾਨਗੀ ਅਨੁਸਾਰ 1080.20 ਕਿਲੋਮੀਟਰ ਲੰਬਾਈ ਦੇ ਬਰਮ ਮਿੱਟੀ ਨਾਲ ਪੂਰੇ ਕੀਤੇ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਹੁਣ ਤੱਕ 55 ਸੜਕਾਂ ਦੇ ਕੰਮਾਂ ‘ਤੇ ਕੰਮ ਸ਼ੁਰੂ ਕਰਵਾ ਕੇ ਬਰਮਾਂ ਤੇ ਮਿੱਟੀ ਪਾਊਣ ਦਾ ਕੰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਕੰਮਾਂ ਨਾਲ ਮਗਨਰੇਗਾ ਸਕੀਮ ਤਹਿਤ 313392 ਦਿਹਾੜ੍ਹੀਆ ਪੈਂਦਾ ਕਰਦੇ ਹੋਏ, ਜਾਬ ਕਾਰਡ ਹੋਲਡਰਾਂ ਨੂੰ ਜਿਲ੍ਹਾ ਤਰਨ ਤਾਰਨ ਵਿੱਚ ਰੁਜਗਾਰ ਮੁਹੱਈਆ ਕਰਵਾਇਆ ਜਾਵੇਗਾ।
ਉਹਨਾਂ ਦੱਸਿਆ ਕਿ ਜਿੱਥੇ ਕਿ ਜਿਮੀਦਾਰਾਂ ਵੱਲੋਂ ਸੜ੍ਹਕਾਂ ਦੇ ਬਰਮ ਕੱਟ ਲਏ ਜਾਂਦੇ ਹਨ, ਜਿਸ ਨਾਲ ਸੜ੍ਹਕਾ ਦੇ ਬਰਮ ਘੱਟ ਹੋਣ ਕਾਰਨ ਸੜਕਾਂ ਦੀ ਚੌੜਾਈ ਘੱਟ ਜਾਂਦੀ ਹੈੈ ਅਤੇ ਆਮ ਲੋਕਾਂ ਦੇ ਜਿਵੇਂ ਕਿ ਟਰੈਕਟਰ ਟਰਾਲੀ, ਕਾਰ, ਮੋਟਰਸਾਈਕਲ ਆਦਿ ਵਾਹਨਾ ਦੀ ਆਵਾਜਾਈ ਸਮੇਂ ਦਿੱਕਤ ਪੇਸ਼ ਆਉਂਦੀ ਹੈ ਅਤੇ ਐਕਸੀਡੈਂਟ ਦੀਆਂ ਦੁਰਘਟਨਾਵਾਂ ਦਾ ਖਦਸਾ ਬਣਿਆ ਰਹਿੰਦਾ ਹੈ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਤਰਨ ਤਾਰਨ ਵੱਲੋਂ ਕਾਰਜਕਾਰੀ ਇੰਜੀਨੀਅਰ (ਸ) ਮੰਡੀ ਬੋਰਡ ਤਰਨ ਤਾਰਨ ਅਤੇ ਸਮੂਹ ਬੀ. ਡੀ. ਪੀ. ਓ. ਜ਼ਿਲ੍ਹਾ ਤਰਨ ਤਾਰਨ ਨੂੰ ਆਦੇਸ਼ ਦਿੱਤੇ ਗਏ ਹਨ ਕਿ ਇਹਨਾਂ ਬਾਕੀਆਂ ਰਹਿੰਦੀਆਂ ਸੜਕਾਂ ਦੇ ਤੁਰੰਤ ਕੰਮ ਸ਼ੁਰੂ ਕਰਵਾਏ ਜਾਣ ਅਤੇ ਸਾਰੇ ਜਿਮੀਦਾਰਾਂ ਨੂੰ ਅਪੀਲ ਕਰਦੇ ਹੋਏ ਹਦਾਇਤ ਜਾਰੀ ਕੀਤੀ ਗਈ ਕਿ ਇਨ੍ਹਾਂ ਸੜਕਾਂ ਦੇ ਬਰਮਾਂ ਨੂੰ ਪੂਰਾ ਕਰਨ ਲਈ ਪੂਰਨ ਸਹਿਯੋਗ ਦਿੱਤਾ ਜਾਵੇ ਅਤੇ ਬਰਮ ਬਣਨ ਉਪਰੰਤ ਇਨ੍ਹਾਂ ਨੂੰ ਬਣਾਏ ਰੱਖਣਾ ਯਕੀਨੀ ਬਣਾਇਆ ਜਾਵੇ।