ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਵੱਲੋਂ ਬੱਡੀ ਪ੍ਰੋਗਰਾਮ ਦੇ ਮੁੜ ਆਰੰਭ ਲਈ ਸਬੰਧਤ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ
ਪ੍ਰਕਾਸ਼ਨ ਦੀ ਮਿਤੀ : 17/01/2023
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਵੱਲੋਂ ਬੱਡੀ ਪ੍ਰੋਗਰਾਮ ਦੇ ਮੁੜ ਆਰੰਭ ਲਈ ਸਬੰਧਤ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ
ਤਰਨ ਤਾਰਨ, 12 ਜਨਵਰੀ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਵੱਲੋਂ ਬੱਡੀ ਪ੍ਰੋਗਰਾਮ ਦੇ ਮੁੜ ਆਰੰਭ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਬੰਧਤ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ।
ਇਸ ਮੀਟਿੰਗ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਗੁਰਬਚਨ ਸਿੰਘ, ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ਼੍ਰੀਮਤੀ ਦਲਜਿੰਦਰ ਕੌਰ, ਡਾ. ਰਾਣਾ ਸਾਈਕੈਟਰਿਸਟ, ਨਵਨੀਤ ਵਾਲੀਆ ਪ੍ਰਿੰਸੀਪਲ ਸਰਕਾਰੀ ਪੋਲੀਟੈਕਨੀਕਲ ਕਾਲਜ ਭਿੱਖੀਵਿੰਡ, ਦਿਲਪਾਲ ਸਿੰਘ ਸੈਕੰਡ ਅਫ਼ਸਰ ਇੰਚਾਰਜ ਬੱਡੀ ਪ੍ਰੋਗਰਾਮ ਅਤੇ ਰਾਜਿੰਦਰ ਕੁਮਾਰ ਕਲਰਕ ਬੱਡੀ ਪ੍ਰੋਗਰਾਮ ਵੱਲੋਂ ਭਾਗ ਲਿਆ ਗਿਆ ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਦੀ ਹਾਜ਼ਰੀ ਵਿੱਚ ਬੱਡੀ ਪ੍ਰੋਗਰਾਮ ਦੀ ਕਾਰਜ ਕੁਸ਼ਲਤਾ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਨਸ਼ਾ ਮੁਕਤੀ ਜਾਗਰੂਕਤਾ ਫੈਲਾਉਣ ਲਈ ਪਹਿਲੇ ਗੇੜ ਵਿੱਚ ਬਲਾਕ ਪੱਧਰ ‘ਤੇ ਮਾਸਟਰ ਟਰੇਨਰਜ਼ ਤਿਆਰ ਕਰਨ ਹਿੱਤ ਇੱਕ ਜ਼ਿਲ੍ਹਾ ਪੱਧਰੀ ਪ੍ਰੋਗਰਾਮ 30 ਜਨਵਰੀ ਨੂੰ ਆਯੋਜਤ ਕੀਤਾ ਜਾਵੇਗਾ । ਇਸ ਉਪਰੰਤ ਮਾਸਟਰ ਟਰੇਨਰਜ਼ ਬਲਾਕ ਪੱਧਰ ਤੇ ਚਾਰ ਟਰੇਨਰਜ਼ ਤਿਆਰ ਕਰਨਗੇ । ਬੱਡੀ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਚਲਾਉਣ ਲਈ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਡਾਲੇਕੇ ਸ੍ਰੀ ਅਮਨਦੀਪ ਸਿੰਘ ਨੂੰ ਜਿਲ੍ਹਾ ਕੋਆਰਡੀਨੇਟਰ ਬਣਾਇਆ ਗਿਆ ਹੈ।