ਡੀਈਓ ਰਾਜੇਸ਼ ਸ਼ਰਮਾ ਵੱਲੋਂ ਬਾਰਡਰ ਨਾਲ ਲੱਗਦੇ ਸਕੂਲਾਂ ਦਾ ਅਚਨਚੇਤ ਦੌਰਾ
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਤਰਨਤਾਰ
ਡੀਈਓ ਰਾਜੇਸ਼ ਸ਼ਰਮਾ ਵੱਲੋਂ ਬਾਰਡਰ ਨਾਲ ਲੱਗਦੇ ਸਕੂਲਾਂ ਦਾ ਅਚਨਚੇਤ ਦੌਰਾ
ਪਰਖ ਰਾਸ਼ਟਰੀ ਸਰਵੇਖਣ ਦੀ ਤਿਆਰੀ ਸਬੰਧੀ ਲਿਆ ਜਾਇਜ਼ਾ
ਤਰਨ ਤਾਰਨ, 13ਨਵੰਬਰ
ਜ਼ਿਲ੍ਹਾ ਸਿਖਿਆ ਅਫ਼ਸਰ ਤਰਨਤਾਰਨ (ਡੀਈਓ) (ਐਸਿੱ) ਰਾਜੇਸ਼ ਕੁਮਾਰ ਸ਼ਰਮਾ ਵੱਲੋਂ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੇ ਸੀਈਪੀ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਭਾਰਤ ਪਾਕਿਸਤਾਨ ਬਾਰਡਰ ਨਾਲ ਲੱਗਦੇ ਵੱਖ ਵੱਖ ਸਰਕਾਰੀ ਸਕੂਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਸਿੱਖਿਆ ਅਧਿਕਾਰੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਆਸਲ ਉਤਾੜ, ਸਰਕਾਰੀ ਪ੍ਰਾਇਮਰੀ ਸਕੂਲ ਲਾਖਣਾ, ਸਰਕਾਰੀ ਪ੍ਰਾਇਮਰੀ ਸਕੂਲ ਮਾੜੀ ਥੇਹ, ਸਰਕਾਰੀ ਹਾਈ ਸਕੂਲ ਅਲਗੋਂ ਕੋਠੀ ਕੇਂਦਰੀ ਵਿਦਿਆਲਾ ਬੀਐਸਐਫ ਅਮਰਕੋਟ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਪਲੋਅ ਵਿਖੇ ਪਹੁੰਚ ਕੇ ਸੀਈਪੀ ਪ੍ਰੋਜੈਕਟ ਤਹਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਅਤੇ ਅਭਿਆਸ ਟੈਸਟ ਛੇ ਸਬੰਧੀ ਜਾਇਜ਼ਾ ਲਿਆ।ਇਸ ਮੌਕੇ ਉਹਨਾਂ ਨੇ ਅਧਿਆਪਕਾਂ ਨੂੰ ਕਿਹਾ ਕਿ ਸੀਈਪੀ ਨੂੰ ਮੁੱਖ ਰੱਖਦੇ ਹੋਏ ਵਿਦਿਆਰਥੀਆਂ ਨੂੰ ਪੰਜਾਬ ਐਜੁਕੇਅਰ ਐਪ ਜਿਸਨੂੰ ਸਿੱਖਿਆ ਵਿਭਾਗ ਦਾ ਆਨਲਾਈਨ ਬਸਤਾ ਵੀ ਕਿਹਾ ਜਾਂਦਾ ਹੈ ਨੂੰ ਵੱਧ ਤੋਂ ਵੱਧ ਵਰਤੋਂ ਵਿੱਚ ਲਿਆਉਣ ਲਈ ਪ੍ਰੇਰਿਤ ਕੀਤਾ ਜਾਵੇ।ਸੀਈਪੀ ਆਨਲਾਈਨ ਅਭਿਆਸ ਸ਼ੀਟ ਜੋ ਲਗਾਤਾਰ ਐਜੂਕੇਅਰ ਐਪ ਉੱਤੇ ਸਮੇਂ ਸਮੇਂ ਤੇ ਅਪਲੋਡ ਹੋ ਰਹੀ ਹੈ ਵਿਦਿਆਰਥੀਆਂ ਨੂੰ ਉਨ੍ਹਾਂ ਵਰਕਸੀ਼ਟਾ ਦਾ ਕੰਮ ਕਰਵਾਇਆ ਜਾਵੇ ਤਾਂ ਜੋ ਉਹ ਇਹਨਾਂ ਵਰਕਸੀ਼ਟਾ ਵਿੱਚ ਪ੍ਰਸ਼ਨਾਂ, ਸਵਾਲਾਂ ਦੇ ਪੈਟਰਨ ਤੋਂ ਚੰਗੀ ਤਰ੍ਹਾਂ ਵਾਕਫ਼ ਹੋ ਸਕਣ। ਉਹਨਾਂ ਕਿਹਾ ਕਿ ਗਣਿਤ, ਪੰਜਾਬੀ ਅਤੇ ਵਾਤਾਵਰਨ ਸਿੱਖਿਆ ਵਿਸੇ਼ ਵਿੱਚ ਵਿਦਿਆਰਥੀਆਂ ਦੀਆਂ ਕਮਜ਼ੋਰ ਕੰਪੀਟੈਸੀਆਂ ਦੀ ਪਛਾਣ ਕਰ ਕੇ ਉਸ ਉੱਤੇ ਵੱਧ ਤੋਂ ਵੱਧ ਕੰਮ ਕਰਵਾਇਆ ਜਾਵੇ।ਡੀਈਓ ਐਲੀਮੈਂਟਰੀ ਸੈਕੰਡਰੀ ਤਰਨਤਾਰਨ ਰਾਜੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਹ ਵਰਕਸੀ਼ਟਾ ਉਹਨਾਂ ਦੇ ਭਵਿੱਖ ਵਿੱਚ ਦਿੱਤੀਆਂ ਜਾਣ ਵਾਲੀਆਂ ਦਾਖਲਾ, ਭਰਤੀ ਪ੍ਰੀਖਿਆਵਾਂ ਨੂੰ ਸੌਖਾਲਾ ਸਮਝਣ ਵਿੱਚ ਮਦਦਗਾਰ ਸਾਬਿਤ ਹੋਣਗੀਆਂ। ਉਹਨਾਂ ਇਸ ਮੌਕੇ ਸਕੂਲ ਮੁਖੀ ਸਾਹਿਬਾਨ ਅਤੇ ਅਧਿਆਪਕਾਂ ਨੂੰ ਕਿਹਾ ਕਿ ਸੀਈਪੀ ਵਰਕਸੀ਼ਟਾ ਨੂੰ ਧਿਆਨ ਨਾਲ ਅਤੇ ਸਮੇਂ ਸਿਰ ਚੈੱਕ ਕਰਨ ਉਪਰੰਤ ਇਸਦਾ ਰਿਕਾਰਡ ਐਕਸਲ ਸੀ਼ਟਾ ਉੱਪਰ ਭਰਿਆ ਜਾਵੇ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ ਵੱਲੋਂ ਵਿਦਿਆਰਥੀਆਂ ਨੂੰ ਆਪ ਬੋਰਡ ਉੱਪਰ ਕਮਜ਼ੋਰ ਕੰਪੀਟੈਸੀਆਂ ਤਹਿਤ ਵਿਦਿਆਰਥੀਆਂ ਨੂੰ ਪ੍ਰਸ਼ਨ ਹੱਲ ਕਰਵਾਏ ਗਏ।
ਫੋਟੋ ਕੈਪਸ਼ਨ- ਰਾਜੇਸ਼ ਕੁਮਾਰ ਸ਼ਰਮਾ ਡੀਈਓ ਐਲੀਮੈਂਟਰੀ ਤਰਨਤਾਰਨ ਵੱਖ ਵੱਖ ਸਕੂਲਾਂ ਦੀ ਵਿਜ਼ਟ ਦੌਰਾਨ।