ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਦੁਧਾਰੂ ਪਸ਼ੂਆਂ ਦੇ ਬੀਮੇਂ ਤੇ 50 % ਤੋਂ 70% ਦਿੱਤੀ ਜਾ ਰਹੀ ਹੈ ਸਬਸਿਡੀ
ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਦੁਧਾਰੂ ਪਸ਼ੂਆਂ ਦੇ ਬੀਮੇਂ ਤੇ 50 % ਤੋਂ 70% ਦਿੱਤੀ ਜਾ ਰਹੀ ਹੈ ਸਬਸਿਡੀ
ਤਰਨ ਤਾਰਨ 07 ਜੂਨ :
ਡਿਪਟੀ ਡਾਇਰੈਕਟਰ ਡੇਅਰੀ ਵਿਕਾਸ , ਸ੍ਰੀ ਦਵਿੰਦਰ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪਸ਼ੂਆਂ ਵਿੱਚ ਗਰਮੀਆਂ ਵਿੱਚ ਵੱਧ ਰਹੀਆਂ ਬਿਮਾਰੀਆਂ ਦੇ ਮੱਦੇਨਜਨ ਦੁਧਾਰੂ ਪਸ਼ੂਆਂ ਦਾ ਬੀਮਾਂ ਕਰਾਇਆ ਜਾਵੇ । ਦੁਧਾਰੂ ਪਸ਼ੂਆਂ ਦਾ ਬੀਮਾਂ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਜਨਰਲ ਵਰਗ ਲਈ 50% ਅਤੇ ਅਨੁਸ਼ੂਚਿਤ ਜਾਤੀ ਵਰਗ ਲਈ 70% ਸਬਸਿਡੀ ਦਿੱਤੀ ਜਾ ਰਹੀ ਹੈ । ਦੁਧਾਰੂ ਪਸ਼ੂ ਦੀ 70,000/- ਦੀ ਕੀਮਤ ਤੇ 1 ਸਾਲ ਲਈ ਕੇਵਲ 1120/- ਰੁਪਏ ਪ੍ਰੀਮੀਅਮ ਲੱਗੇਗੀ ਅਤੇ ਅਨੁਸੂਚਿਤ ਜਾਤੀ ਲਈ 672/- ਰੁਪਏ ਪ੍ਰੀਮੀਅਮ ਲੱਗੇਗੀ । 2 ਸਾਲ ਦਾ ਬੀਮਾਂ ਕਰਵਾਉਣ ਲਈ ਜਨਰਲ ਵਰਗ ਦੀ 2100/- ਰੁਪਏ ਅਤੇ ਅਨੁਸੂਚਿਤ ਵਰਗ ਲਈ 1260/- ਰੁਪਏ ਪ੍ਰੀਮੀਅਮ ਲੱਗੇਗੀ । 3 ਸਾਲ ਦਾ ਬੀਮਾ ਕਰਵਾਉਣ ਲਈ ਜਨਰਲ ਵਰਗ ਲਈ 2800/- ਰੁਪਏ ਪ੍ਰੀਮੀਅਮ ਲੱਗੇਗੀ ਅਤੇ ਅਨੁਸੂਚਿਤ ਵਰਗ ਲਈ 1680/- ਰੁਪਏ ਪ੍ਰੀਮੀਅਮ ਲੱਗੇਗੀ । ਇਹ ਬੀਮਾਂ ਕਰਵਾਉਣ ਲਈ ਸ੍ਰੀ
ਕਰਨਦੀਪ ਭਗਤ –9417766062, ਕੰਵਲਜੀਤ ਸਿੰਘ- 9417373648 ਮੋਬਾਇਲ ਤੇ ਸੰਪਰਕ ਕੀਤਾ ਜਾਵੇ।