ਡੇਅਰੀ ਵਿਕਾਸ ਵਿਭਾਗ ਵੱਲੋਂ ਲਗਾਇਆ ਗਿਆ ਦੁੱਧ ਉਤਪਾਦਕ ਜਾਗਰੂਕਤਾ ਕੈਂਪ

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਤਰਨ ਤਾਰਨ
ਡੇਅਰੀ ਵਿਕਾਸ ਵਿਭਾਗ ਵੱਲੋਂ ਲਗਾਇਆ ਗਿਆ ਦੁੱਧ ਉਤਪਾਦਕ ਜਾਗਰੂਕਤਾ ਕੈਂਪ
ਤਰਨ ਤਾਰਨ 21 ਨਵੰਬਰ: ਮਾਨਯੋਗ ਕੈਬੀਨੈਟ ਮੰਤਰੀ ਸ.ਗੁਰਮੀਤ ਸਿੰਘ ਖੁਡੀਆਂ, ਖੇਤੀਬਾੜੀ ਵਿਕਾਸ ਅਤੇ ਕਿਸਾਨ ਭਲਾਈ ਵਿਭਾਗ, ਪਸੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਮੰਤਰੀ ਅਤੇ ਸ੍ਰੀ ਕੁਲਦੀਪ ਸਿੰਘ, ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੀ ਯੋਗ ਅਗਵਾਈ ਹੇਠ ਅਤੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਸ੍ਰੀ ਵਰਿਆਮ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਪਿੰਡ ਢੋਟੀਆਂ, ਬਲਾਕ ਨੈਸ਼ਹਿਰਾ ਪੰਨੂਆ, ਜਿਲਾ ਤਰਨ ਤਾਰਨ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ ਆਏ ਹੋਏ ਡੇਅਰੀ ਫਾਰਮਰਾਂ ਨੂੰ ਡਾ. ਨਰਪਿੰਦਰ ਸਿੰਘ, ਰਿਟਾ, ਸੀਨੀਅਰ ਵੈਟਨਰੀ ਅਫਸਰ ਵੱਲੋਂ ਪਸ਼ੂਆਂ ਦੀਆਂ ਬਿਮਾਰੀਆਂ ਅਤੇ ਸਾਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ. ਸ੍ਰੀ ਗੁਰਦਿਆਲ ਸਿੰਘ ਕਾਹਲੋਂ, ਰਿਟਾ. ਡੇਅਰੀ ਵਿਕਾਸ ਇੰਸਪੈਕਟਰ ਵੱਲੋਂ ਕੈਟਲ ਸ਼ੈਡ/ ਦੁੱਧ ਦੀ ਬਣਤਰ ਅਤੇ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਸ੍ਰੀ ਵਰਿਆਮ ਸਿੰਘ ਗਿੱਲ ਵੱਲੋਂ ਵਿਭਾਗੀ ਸਕੀਮਾਂ 2 ਤੋਂ 20 ਦੁਧਾਰੂ ਪਸ਼ੂਆਂ ਦੇ ਕਰਜੇ, ਸਬਸਿਡੀਆਂ, ਐਨ. ਐਲ. ਐਮ. ਸਕੀਮ ਅਧੀਨ ਪਸੂਆਂ ਦੇ ਬੀਮੇ ਸਬੰਧੀ ਵਿਸਥਾਰ ਪੂਰਵਕ ਦੱਸਿਆ ਗਿਆ । ਕੰਵਲਜੀਤ ਸਿੰਘ, ਡੇਅਰੀ ਵਿਕਾਸ ਸਬ ਇੰਸਪੈਕਟਰ, ਕਰਨਦੀਪ ਭਗਤ ਡੇਅਰੀ ਇੰਸਪੈਕਟਰ, ਤਜਿੰਦਰ ਸਿੰਘ, ਬਲਬੀਰ ਸਿੰਘ ਅਤੇ ਪਿੰਡ ਦੇ ਵਸਨੀਕ ਰਸ਼ਪਾਲ ਸਿੰਘ ਵੱਲੋਂ ਕੈਂਪ ਦਾ ਯੋਗ ਪ੍ਰਬੰਧ ਕੀਤਾ ਗਿਆ। ਪਿੰਡ ਢੋਟੀਆਂ ਦੇ ਸਰਪੰਚ ਹਰਜਿੰਦਰ ਸਿੰਘ ਵੱਲੋਂ ਡੇਅਰੀ ਵਿਕਾਸ ਵਿਭਾਗ ਦੇ ਆਏ ਹੋਏ ਅਫਸਰਾਂ ਦਾ ਧੰਨਵਾਦ ਕੀਤਾ ਗਿਆ।