ਤਰਨ ਤਾਰਨ ਵਿਖੇ 8 ਜਨਵਰੀ ਨੂੰ ਲੱਗੇਗਾ ਪਲੇਸਮੈਂਟ ਅਤੇ ਫ੍ਰੀ ਸਕਿੱਲਡ ਕੋਰਸ ਸਬੰਧੀ ਕੈਂਪ
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਤਰਨ ਤਾਰਨ
ਤਰਨ ਤਾਰਨ ਵਿਖੇ 8 ਜਨਵਰੀ ਨੂੰ ਲੱਗੇਗਾ ਪਲੇਸਮੈਂਟ ਅਤੇ ਫ੍ਰੀ ਸਕਿੱਲਡ ਕੋਰਸ ਸਬੰਧੀ ਕੈਂਪ
ਤਰਨ ਤਾਰਨ 04 ਜਨਵਰੀ
ਪੰਜਾਬ ਸਰਕਾਰ ਵੱਲੋਂ ਬੇਰੋਜਗਾਰ ਨੋਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ / ਫ੍ਰੀ ਸਕਿੱਲ ਕੋਰਸ ਮੁਹੱਇਆ ਕਰਵਾਉਣ ਲਈ 8 ਜਨਵਰੀ ਨੂੰ ਸਵੇਰੇ 11:00 ਵਜੇ ਤੋਂ 2 ਵਜੇ ਤੱਕ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ, ਕਮਰਾ ਨੰਬਰ 115, ਪਹਿਲੀ ਮੰਜਿਲ, ਡੀ.ਸੀ ਦਫਤਰ ਕੰਪਲੈਕਸ, ਸਰਹਾਲੀ ਰੋਡ (ਪਿੰਡ ਪਿੱਦੀ) ਤਰਨ ਤਾਰਨ ਵਿਖੇ ਪਲੇਸਮੈਂਟ ਕੈਂਪ ਅਤੇ ਫ੍ਰੀ ਸਕਿੱਲਡ ਕੋਰਸ ਸਬੰਧੀ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਪੇਡੂ ਵਿ.) ਤਰਨ ਤਾਰਨ ਸ਼੍ਰੀ ਸੰਜੀਵ ਕੁਮਾਰ ਸ਼ਰਮਾ ਵੱਲੋਂ ਸਾਝੀ ਕਰਦੇ ਦੱਸਿਆ ਗਿਆ ਹੈ ਕਿ ਪਲੇਸਮੈਂਟ ਕੈਂਪ ਵਿੱਚ ਐਲ.ਆਈ.ਸੀ. ਕੰਪਨੀ ਭਾਗ ਲੈ ਰਹੀ ਹੈ। ਐਲ.ਆਈ.ਸੀ. ਕੰਪਨੀ ਨੂੰ Insurance Advisors ਦੀ ਲੋੜ ਹੈ। ਯੋਗਤਾ ਬਾਰਵੀਂ / ਗ੍ਰੇਜੂਏਟ ਪਾਸ (ਤਨਖਾਹ 7000/- + ਕਮਿਸ਼ਨ ) (ਉਮਰ ਹੱਦ 18 ਤੋਂ 40 ਸਾਲ) (ਲੜਕੇ ਅਤੇ ਲੜਕੀਆਂ) ਦੀ ਜਰੂਰਤ ਹੈ ਅਤੇ ਇਸ ਤੋਂ ਇਲਾਵਾ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਟੇਲਰ, (ਯੋਗਤਾ ਅੱਠਵੀ ਪਾਸ), ਹੋਸਪੀਟਲ ਫਰੰਟ ਡੈਸਕ (ਯੋਗਤਾ ਦੱਸਵੀ ਪਾਸ), ਇਲੈਕਟ੍ਰੀਸ਼ੀਅਨ (ਯੋਗਤਾ ਦੱਸਵੀ ਪਾਸ), ਫੀਲਡ ਟੈਕਨੀਸ਼ੀਅਨ ਅੱਧਰ ਹੋਮ ਅਪਲਾਈਨਸ (ਯੋਗਤਾ ਦੱਸਵੀ ਪਾਸ), ਅੰਸੈਬਲੀ ਸੁਪਰਵਾਈਜ਼ਰ (ਯੋਗਤਾ ਦੱਸਵੀ ਪਾਸ), ਵੇਅਰ ਹਾਉਸ ਸੁਪਰਵਾਈਜ਼ਰ (ਯੋਗਤਾ ਬਾਰਵ੍ਹੀ ਪਾਸ), ਗੈਸਟ ਸਰਵਿਸ ਐਕਜੁਕਿਟਵ (ਯੋਗਤਾ ਦੱਸਵੀ ਪਾਸ), ਜੁਨੀਅਰ ਰਬਰ ਟੈਕਨੀਸ਼ੀਅਨ (ਯੋਗਤਾ ਅੱਠਵੀ ਪਾਸ) ਕੋਰਸ ਮੁਫਤ ਵਿੱਚ ਕਰਵਾਏ ਜਾਣੇ ਹਨ। ਰਹਿਣਾ ਅਤੇ ਖਾਣਾ-ਪੀਣਾ ਬਿਲਕੁਲ ਮੁਫਤ ਹੋਵੇਗਾ, ਕੋਰਸ ਕਰਨ ਉਪਰੰਤ ਸਰਟੀਫਿਕੇਟ ਦਿੱਤਾ ਜਾਵੇਗਾ ਅਤੇ ਨੌਕਰੀ ਵੀ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸ਼੍ਰੀ ਵਿਕਰਮ ਜੀਤ, ਜਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਤਰਨ ਤਾਰਨ ਵੱਲੋਂ ਬੇਰੋਜਗਾਰ ਉਮੀਦਵਾਰਾ ਨੂੰ ਇਸ ਪਲੇਸਮੈਂਟ / ਸਕਿੱਲ ਕੋਰਸਾ ਸਬੰਧੀ ਕੈਂਪ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਕਿਹਾ ਗਿਆ ਹੈ। ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਤਰਨ ਤਾਰਨ ਦੇ ਹੈਲਪਲਾਈਨ ਨੰਬਰ: 77173-97013 – 7717302484 ਤੇ ਸੰਪਰਕ ਕੀਤਾ ਜਾ ਸਕਦਾ ਹੈ।