ਬੰਦ ਕਰੋ

ਤਰਨ ਤਾਰਨ ਜ਼ਿਲੇ ਦੇ ਬਾਰਡਰ ਤੋਂ 10 ਕਿਲੋਮੀਟਰ ਤੱਕ ਦੇ ਪਿੰਡਾਂ ਦੇ ਵਿਕਾਸ ਲਈ 31.48 ਕਰੋੜ ਦੀ ਪਲਾਨ ਨੂੰ ਜ਼ਿਲਾ ਪੱਧਰੀ ਕਮੇਟੀ ਦੀ ਮਨਜੂਰੀ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 11/07/2020

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਤਰਨ ਤਾਰਨ ਜ਼ਿਲੇ ਦੇ ਬਾਰਡਰ ਤੋਂ 10 ਕਿਲੋਮੀਟਰ ਤੱਕ ਦੇ ਪਿੰਡਾਂ ਦੇ ਵਿਕਾਸ ਲਈ 31.48 ਕਰੋੜ ਦੀ ਪਲਾਨ ਨੂੰ ਜ਼ਿਲਾ ਪੱਧਰੀ ਕਮੇਟੀ ਦੀ ਮਨਜੂਰੀ-ਡਿਪਟੀ ਕਮਿਸ਼ਨਰ
4 ਸਾਲਾ ਪਲਾਨ ਵਿੱਚ ਪਾਕਿਸਤਾਨ ਨਾਲ ਲਗਦੇ ਬਾਰਡਰ ਦੇ 10 ਕਿਲੋਮੀਟਰ ਤੱਕ ਦੇ ਪਿੰਡਾਂ ਅੰਦਰ ਕਰਵਾਏ ਜਾਣਗੇ ਵਿਕਾਸ ਦੇ ਵੱਖ-ਵੱਖ ਕੰਮ
ਤਰਨ ਤਾਰਨ, 10 ਜੁਲਾਈ :
ਬਾਰਡਰ ਏਰੀਆ ਡਿਵੈਲਪਮੈਂਟ ਪਲਾਨ ਦੀ ਸਲਾਨਾ ਯੋਜਨਾ 2020-21ਅਤੇ ਸਾਲ 2020-21 ਤੋਂ ਸਾਲ 2023-24 ਤੱਕ ਦੀ ਮੀਡੀਅਮ ਟਰਮ ਪਰਾਸਪੈਕਟਿਵ ਪਲਾਨ ਸਬੰਧੀ ਜਿਲਾ ਪੱਧਰੀ ਕਮੇਟੀ ਦੀ ਵਿਸੇ਼ਸ਼ ਮੀਟਿੰਗ ਸ਼੍ਰੀ ਕੁਲਵੰਤ ਸਿੰਘ, ਆਈ. ਏ. ਐਸ ਡਿਪਟੀ ਕਮਿਸ਼ਨਰ, ਤਰਨ ਤਾਰਨ ਦੀ ਪ੍ਰਧਾਨਗੀ ਹੇਠ ਹੋਈ ।ਇਸ ਮੀਟਿੰਗ ਵਿਚ ਵੱਖ-ਵੱਖ ਵਿਕਾਸ ਅਧਿਕਾਰੀਆਂ, ਬੀ. ਐਸ. ਐਫ ਅਧਿਕਾਰੀਆਂ ਤੋਂ ਇਲਾਵਾ ਸ੍ਰ਼ੀ ਹਰਮਿੰਦਰ ਸਿੰਘ ਗਿੱਲ, ਐਮ. ਐਲ. ਏ ਹਲਕਾ ਪੱਟੀ ਅਤੇ ਸ਼੍ਰੀ ਸੰਦੀਪ ਅਗਨੀਹੋਤਰੀ ਵਿਸੇਸ਼ ਤੌਰ ‘ਤੇ ਹਾਜ਼ਰ ਹੋਏ।
ਮੀਟੰਗ ਦੌਰਾਨ ਡਿਪਟੀ ਕਮਸਿ਼ਨਰ, ਸ਼੍ਰੀ ਕੁਲਵੰਤ ਸਿੰਘ ਵਲੋਂ ਦੱਸਿਆ ਗਿਆ ਕਿ ਬਾਰਡਰ ਏਰੀਆ ਡਿਵੈਲਪਮੈਂਟ ਪ੍ਰੋਗਰਾਮ ਦੀ ਸਲਾਨਾ ਯੋਜਨਾ 2020-21 ਅਤੇ ਸਾਲ 2020-21 ਤੋਂ ਸਾਲ 2023-24 ਤੱਕ ਦੀ “ਮੀਡੀਅਮ ਟਰਮ ਪਰਾਸਪੈਕਟਿਵ ਪਲਾਨ” ਜੋ ਕਿ 31.48 ਕਰੋੜ ਰੁਪਏ ਦਾ ਹੈ, ਲਈ ਤਜ਼ਵੀਜ਼ਾਂ ਸਬੰਧਤ ਹਲਕਾ ਵਿਧਾਇਕਾਂ/ ਐਮ.ਪੀ. ਸਾਹਿਬ ਦੀ ਸਹਿਮਤੀ ਅਨੁਸਾਰ ਇਕੱਤਰ ਕੀਤੀਆਂ ਗਈਆਂ ਹਨ। ਇਸ 4 ਸਾਲਾ ਪਲਾਨ ਵਿੱਚ ਪਾਕਿਸਤਾਨ ਨਾਲ ਲਗਦੇ ਬਾਰਡਰ ਦੇ 10 ਕਿਲੋਮੀਟਰ ਤੱਕ ਦੇ ਪਿੰਡਾ ਅੰਦਰ ਵਿਕਾਸ ਦੇ ਵੱਖ-ਵੱਖ ਕੰਮ ਕਰਵਾਏ ਜਾਣਗੇ।
ਉਹਨਾਂ ਦੱਸਿਆ ਕਿ ਇਸ ਵਿਚ ਭਿਖੀਵਿੰਡ ਬਲਾਕ ਲਈ ਕੁੱਲ 581.27 ਲੱਖ, ਗੰਡੀਵਿੰਡ ਬਲਾਕ 508.48 ਲੱਖ, ਵਲਟੋਹਾ ਬਲਾਕ 1542.71 ਲੱਖ, ਪੱਟੀ ਬਲਾਕ 470.21 ਲੱਖ ਅਤੇ ਨਗਰ ਪੰਚਾਇਤ ਖੇਮਕਰਨ ਰੁ. 46.17 ਲੱਖ ਦੇ ਕੰਮ ਸ਼ਾਮਿਲ ਕੀਤੇ ਗਏ ਹਨ।ਮੀਟਿਗ ਦੌਰਾਨ ਵਿਚਾਰਾਂ ਉਪਰੰਤ ਜਿਲਾ ਪੱਧਰੀ ਕਮੇਟੀ ਵਲੋਂ ਪ੍ਰਾਪਤ ਤਜ਼ਵੀਜ਼ਾਂ ਕਮੇਟੀ ਵਲੋਂ ਪ੍ਰਵਾਨ ਕੀਤੀਆਂ ਗਈਆਂ ਅਤੇ ਸਰਕਾਰ ਨੂੰ ਭੇਜਣ ਲਈ ਹਾਊਸ ਵੱਲੋਂ ਪ੍ਰਵਾਨਗੀ ਦਿੱਤੀ ਗਈ।ਮੀਟਿੰਗ ਦੋਰਾਨ ਐਮ. ਐਲ. ਏ ਹਲਕਾ ਪੱਟੀ ਵਲੋਂ ਧਿਆਨ ਵਿਚ ਲਿਆਂਦਾ ਗਿਆ ਕਿ ਬੀ.ਏ.ਡੀ.ਪੀ.ਸਕੀਮ ਤਹਿੱਤ ਸਾਲ 2019-20 ਦੀਆਂ ਪ੍ਰਵਾਨਤ ਤਜਵੀਜਾਂ ਦੀ ਰਾਸ਼ੀ ਅਜੇ ਤੱਕ ਜਿਲੇ ਨੂੰ ਪ੍ਰਾਪਤ ਨਹੀ ਹੋਈ ਹੈ। ਇਸ ਤੇ ਡਿਪਟੀ ਕਮਿਸ਼ਨਰ ਵਲੋਂ ਭਰੋਸਾ ਦਵਾਇਆ ਗਿਆ ਕਿ ਉਹ ਇਸ ਮਸਲੇ ਤੇ ਪੰਜਾਬ ਸਰਕਾਰ ਯੋਜਨਾਬੰਦੀ ਵਿਭਾਗ ਨਾਲ ਸੰਪਰਕ ਕਰਨਗੇ।
ਡਿਪਟੀ ਕਮਸਿ਼ਨਰ,ਸ਼੍ਰੀ ਕੁਲਵੰਤ ਸਿੰਘ ਵਲੋਂ ਇਹ ਵੀ ਦੱਸਿਆ ਗਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਾਰਡਰ ਏਰੀਆ ਡਿਵੈਲਪਮੈਂਟ ਪ੍ਰੋਗਰਾਮ ਸਕੀਮ ਤਹਿਤ ਕਰਵਾਏ ਜਾਣ ਵਾਲੇ ਕੰਮਾਂ ਵਿਚ ਪਾਰਦਰਸ਼ਤਾ ਲਿਆਉਣ ਅਤੇ ਸੋਸ਼ਲ ਆਡਿਟ ਲਈ ਬੀ. ਐਸ. ਐਫ ਅਧਿਕਾਰੀਆਂ ਵਲੋਂ ਆਪਣੇ ਪੱਧਰ ‘ਤੇ ਨਿਗਰਾਨੀ ਵੀ ਕੀਤੀ ਜਾਵੇਗੀ।