ਬੰਦ ਕਰੋ

ਦਿਵਿਆਂਗਜਨਾਂ ਅਤੇ ਬਜ਼ੁਰਗਾਂ ਨੂੰ ਮੁਫਤ ਸਹਾਇਕ ਉਪਕਰਣ ਮੁਹੱਈਆ ਕਰਵਾਉਣ ਲਈ ਰਜਿਸਟ੍ਰੇਸ਼ਨ ਕੈਂਪ

ਪ੍ਰਕਾਸ਼ਨ ਦੀ ਮਿਤੀ : 03/01/2025
dc

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਤਰਨ ਤਾਰਨ

ਦਿਵਿਆਂਗਜਨਾਂ ਅਤੇ ਬਜ਼ੁਰਗਾਂ ਨੂੰ ਮੁਫਤ ਸਹਾਇਕ ਉਪਕਰਣ ਮੁਹੱਈਆ ਕਰਵਾਉਣ ਲਈ ਰਜਿਸਟ੍ਰੇਸ਼ਨ ਕੈਂਪ

ਤਰਨ ਤਾਰਨ 02 ਜਨਵਰੀ

ਦਿਵਿਆਂਗਜਨਾਂ ਅਤੇ ਬਜ਼ੁਰਗਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਸਰਕਾਰ ਵੱਲੋਂ ਉਹਨਾਂ ਦੇ ਕਲਿਆਣ ਅਤੇ ਪੁਨਰਵਾਸ ਦੇ ਕੰਮ ਲਈ ਕੀਤੇ ਜਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ਼੍ਰੀ.ਰਾਹੁਲ ਆਈ.ਏ.ਐਸ. ਨੇ ਦੱਸਿਆ ਕਿ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਵੱਲੋਂ ਜਿਲ੍ਹਾ ਪ੍ਰਸਾਸ਼ਨ, ਤਰਨ ਤਾਰਨ ਦੇ ਸਹਿਯੋਗ ਨਾਲ ਜਿਲ੍ਹਾ ਤਰਨ ਤਾਰਨ ਵਿੱਚ 7 ਜਨਵਰੀ ਤੋਂ 10 ਜਨਵਰੀ 2025 ਤੱਕ ਦਿਵਿਆਂਗਜਨਾਂ ਅਤੇ ਬਜ਼ੁਰਗਾਂ ਨੂੰ ਉਪਕਰਣ ਮੁਹੱਈਆ ਕਰਵਾਉਣ ਲਈ ਰਜਿਸਟ੍ਰੇਸ਼ਨ ਕੈਪ ਲਗਾਏ ਜਾਣਗੇ। ਜਿੰਨਾ ਵਿਚ ਸ਼੍ਰੀ ਹਰਕ੍ਰਿਸ਼ਨ ਪਬਲਿਕ ਸਕੂਲ,ਜੰਡਿਆਲਾ ਰੋਡ,ਤਰਨ ਤਾਰਨ ਵਿਚ ਮਿਤੀ 07 ਜਨਵਰੀ ਨੂੰ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ 3.00 ਵਜੇ ਤੱਕ ਇਹ ਕੈਪ ਲੱਗੇਗਾ ,ਦੂਸਰਾ ਕੈਂਪ ਸਰਕਾਰੀ ਪੋਲੀਟੈਕਨਿਕ ਕਾਲਜ,ਖੇਮਕਰਨ ਰੋਡ,ਭਿੱਖੀਵਿੰਡ ਵਿਚ ਮਿਤੀ 08 ਜਨਵਰੀ ਨੂੰ ਸਵੇਰੇ 10.00 ਵਜੇ ,ਤੀਸਰਾ ਕੈਂਪ ਸਰਕਾਰੀ ਐਲੀ.ਸਕੂਲ ਖਡੂਰ ਸਾਹਿਬ (2), ਸਾਹਮਣੇ ਤਹਿਸੀਲ ਦਫਤਰ ਵਿਚ ਮਿਤੀ 09 ਜਨਵਰੀ ਨੂੰ ਅਤੇ ਚੌਥਾ ਕੈਂਪ ਸਰਕਾਰੀ ਸੀਨੀ.ਸੈਕੰ.ਸਕੂਲ,(ਲੜਕੇ),ਪੱਟੀ ਵਿਖੇ ਮਿਤੀ 10 ਜਨਵਰੀ ਨੂੰ ਸਵੇਰੇ 10.00 ਵਜੇ ਤੋ ਲੈ ਕੇ ਸ਼ਾਮ 3.00 ਵਜੇ ਤੱਕ  ਲੱਗੇਗਾ।

ਉਨ੍ਹਾਂ ਦੱਸਿਆ ਕਿ ਦਿਵਿਆਂਗਜਨਾਂ  ਰਜਿਸਟ੍ਰੇਸ਼ਨ/ ਮੁਲਾਂਕਣ ਲਈ ਲੋੜੀਂਦੇ ਦਸਤਾਵੇਜ਼ ਜਿਵੇ ਕਿ 40% ਜਾਂ ਵੱਧ ਅਪੰਗਤਾ ਦੇ ਨਾਲ ਯੂ.ਡੀ.ਆਈ.ਡੀ.ਕਾਰਡ ਜਾਂ ਅਪੰਗਤਾ ਸਰਟੀਫਿਕੇਟ,ਆਮਦਨ ਸਰਟੀਫਿਕੇਟ (ਆਮਦਨ 22500/- ਜਾਂ ਘੱਟ ਪ੍ਰਤੀ ਮਹੀਨਾ ਸਰਪੰਚ/ਐਮ. ਸੀ./ ਤਹਿਸੀਲਦਾਰ/ਪਟਵਾਰੀ/ਸੰਸਥਾ ਦੇ ਮੁਖੀ ਆਦਿ ਤੋਂ ਤਸਦੀਕਸ਼ੁਦਾ),ਆਧਾਰ ਕਾਰਡ ਦੀ ਕਾਪੀ ਅਤੇਇੱਕ ਪਾਸਪੋਰਟ ਸਾਈਜ਼ ਫੋਟੋ ਲੈ ਕੇ ਆਉਣ। ਇਸੇ ਤਰ੍ਹਾਂ ਬਜੁਰਗ ਵਿਅਕਤੀ ਆਧਾਰ ਕਾਰਡ ਦੀ ਕਾਪੀ (60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਬੂਤ ਨਾਲ),ਆਮਦਨ ਸਰਟੀਫਿਕੇਟ (ਆਮਦਨ 15000/- ਜਾਂ ਘੱਟ ਪ੍ਰਤੀ ਮਹੀਨਾ ਸਰਪੰਚ/ਐਮ.ਸੀ./ ਤਹਿਸੀਲਦਾਰ/ਪਟਵਾਰੀ/ਸੰਸਥਾ ਦੇ ਮੁਖੀ ਆਦਿ ਤੋਂ ਤਸਦੀਕਸ਼ੁਦਾ) ਅਤੇਇੱਕ ਪਾਸਪੋਰਟ ਸਾਈਜ਼ ਫੋਟੋ ਲੈ ਕੇ ਆਉਣ । ਕੈਂਪਾਂ ਵਿੱਚ ਲੋੜਵੰਦਾਂ ਨੂੰ ਉਪਕਰਣ (ਜਿਵੇਂ ਕਿ ਦਿਵਿਆਗਜਨਾਂ ਲਈ ਨਕਲੀ ਅੰਗ, ਵੀਹਲ ਚੇਅਰ, ਟਰਾਈ ਸਾਇਕਲ, ਮੋਟਾਰਾਇਜ਼ਡ ਟਰਾਈ ਸਾਇਕਲ, ਕੰਨਾਂ’ ਦੀ ਮਸ਼ੀਨਾਂ,ਸੋਟੀਆਂ ਬਰੇਲ ਫੋਨ ਆਦਿ ਅਤੇ ਬਜੁਰਗਾਂ ਲਈ ਵੀਲ ਚੇਅਰ/ਕਮੋਡ ਨਾਲ ਵੀਲ ਚੇਅਰ, ਬੈਸਾਖੀਆਂ, ਸਟਿਕਸ, ਵਾਕਰ, ਟ੍ਰਾਈਪੋਡ ਅਤੇ ਟੈਟ੍ਰਾਪੋਡ, ਸਰਵਾਈਕਲ ਕੋਲਰ,ਕਮਰ ਬੈਲਟ, ਕੁਸ਼ਨ ਪਿਲੋ ਆਦਿ) ਮੁਹਈਆ ਕਰਵਾਉਣ ਲਈ ਸਿਰਫ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਅਤੇ ਬਾਅਦ ਵਿੱਚ ਉਪਕਰਣ ਮੁਫਤ ਮੁਹਈਆ ਕਰਵਾਏ ਜਾਣਗੇ।