ਬੰਦ ਕਰੋ

ਨਗਰ ਕੌਂਸਲ ਦੀਆਂ ਆਮ ਚੋਣਾਂ ਲਈ ਵੋਟਾਂ ਦੀ ਸੁਧਾਈ ਦਾ ਪ੍ਰੋਗਰਾਮ ਸ਼ੁਰੂ

ਪ੍ਰਕਾਸ਼ਨ ਦੀ ਮਿਤੀ : 27/01/2025

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਤਰਨ ਤਾਰਨ

ਨਗਰ ਕੌਂਸਲ ਦੀਆਂ ਆਮ ਚੋਣਾਂ ਲਈ ਵੋਟਾਂ ਦੀ ਸੁਧਾਈ ਦਾ ਪ੍ਰੋਗਰਾਮ ਸ਼ੁਰੂ

ਉਪ ਮੰਡਲ ਮੈਜਿਸਟਰੇਟ ਦਫਤਰ ਤਰਨ ਤਾਰਨ ਅਤੇ ਦਫਤਰ ਨਗਰ ਕੌਂਸਲ  ਵਿਖੇ 03 ਫਰਵਰੀ ਤੱਕ ਦਾਇਰ ਕੀਤੇ ਜਾ ਸਕਦੇ ਹਨ ਦਾਅਵੇ ਤੇ ਇਤਰਾਜ਼

ਤਰਨ ਤਾਰਨ, 27 ਜਨਵਰੀ:

ਮਾਨਯੋਗ ਰਾਜ ਚੋਣ ਕਮਿਸ਼ਨ ਦੇ ਆਦੇਸ਼ਾਂ ਅਤੇ ਡਿਪਟੀ ਕਮਿਸ਼ਨਰ-ਕਮ -ਜਿਲ੍ਹਾ ਚੋਣ ਅਫਸਰ ਤਰਨ ਤਾਰਨ ਸ਼੍ਰੀ ਰਾਹੁਲ  ਦੀਆਂ ਹਦਾਇਤਾਂ ਅਨੁਸਾਰ ਮਿਤੀ 20 ਜਨਵਰੀ, 2025 ਨੂੰ ਨਗਰ ਕੌਂਸਲ ਤਰਨ ਤਾਰਨ ਦੀਆਂ ਆਮ ਚੋਣਾਂ ਲਈ ਵੋਟਾਂ ਦੀ ਸੁਧਾਈ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਦੇ ਅਨੁਸਾਰ ਡਰਾਫਟ ਵੋਟਰ ਰੋਲ ਦੀ ਪ੍ਰਕਾਸ਼ਨਾ ਮਿਤੀ 25 ਜਨਵਰੀ ਨੂੰ, ਦਾਅਵੇ ਅਤੇ ਇਤਰਾਜ ਜੇਕਰ ਹੋਣ ਤਾਂ ਦਰਜ ਕਰਨ ਦੀ ਮਿਤੀ 27 ਜਨਵਰੀ ਤੋਂ 3 ਫਰਵਰੀ ਨੂੰ, ਦਾਅਵੇ ਅਤੇ ਇਤਰਾਜ ਨਿਪਟਾਉਣ ਦੀ ਮਿਤੀ 11 ਫਰਵਰੀ ਅਤੇ ਵੋਟਰ ਰੋਲ ਦੀ ਅੰਤਿਮ ਪ੍ਰਕਾਸ਼ਨਾ ਦੀ ਮਿਤੀ 14 ਫਰਵਰੀ  ਨੂੰ ਕੀਤੀ ਜਾਵੇਗੀ।
ਅੱਜ ਨਗਰ ਕੌਸਲ ਦਫਤਰ ਤਰਨ ਤਾਰਨ ਵਿਖੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਉਪ ਮੰਡਲ ਮੈਜਿਸਟਰੇਟ ਤਰਨ ਤਾਰਨ ਸ਼੍ਰੀ ਅਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਵੀ ਨਗਰ ਨਿਵਾਸੀ ਵੱਲੋਂ ਆਪਣੇ ਕਲੇਮ ਜਾਂ ਆਬਜੈਕਸ਼ਨ ਦਾਇਰ ਕਰਨਾ ਹੈ ਤਾਂ ਉਹ 27 ਜਨਵਰੀ ਤੋਂ 3 ਫਰਵਰੀ ਤੱਕ ਦਫਤਰ ਉਪ ਮੰਡਲ ਮੈਜਿਸਟਰੇਟ, ਤਰਨ ਤਾਰਨ ਅਤੇ ਦਫਤਰ ਨਗਰ ਕੌਂਸਲ  ਵਿਖੇ ਦਾਇਰ ਕਰ ਸਕਦਾ ਹੈ।
ਇਸ ਤੋਂ ਇਲਾਵਾ ਵੋਟਰ ਸੂਚੀ ਵਿਚ ਨਾਮ ਦਰਜ ਕਰਵਾਉਣ ਲਈ ਫਾਰਮ ਨੰਬਰ 7, ਵੋਟਰ ਸੂਚੀ ਵਿਚ ਸ਼ਾਮਿਲ ਨਾਮ ਤੇ ਇਤਰਾਜ ਹੋਣ ਸਬੰਧੀ ਫਾਰਮ ਨੰਬਰ 8 ਅਤੇ ਵੋਟਰ ਸੂਚੀ ਦੇ ਵੇਰਵਿਆਂ ਵਿਚ ਸੋਧ ਕਰਵਾਉਣ ਲਈ ਫਾਰਮ ਨੰਬਰ 9, ਦਫਤਰ ਇਲੈਕਟੋਰਲ ਅਫਸਰ ਕਮ ਸਬ ਡਵੀਜਨਲ ਮੈਜਿਸਟਰੇਟ, ਤਰਨ ਤਾਰਨ ਅਤੇ ਦਫਤਰ ਨਗਰ ਕੌਂਸਲ ਤਰਨ ਤਾਰਨ ਨਾਲ ਸੰਪਰਕ ਕਰ ਸਕਦੇ ਹਨ। ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਇਹ ਸਾਰੀ ਸੂਚਨਾ ਅਤੇ ਵੋਟਰ ਸੂਚੀਆਂ ਜਿਲ੍ਹੇ ਦੀ ਵੈੱਬ ਸਾਈਟ https://tarntaran.nic.in ਉੱਤੇ ਅਤੇ ਦਫਤਰ ਉਪ ਮੰਡਲ ਮੈਜਿਸਟਰੇਟ ਤਰਨ ਤਾਰਨ, ਦਫਤਰ ਨਗਰ ਕੌਂਸਲ ਤਰਨ ਤਾਰਨ ਵਿਖੇ ਉਪਲੱਬਧ ਹੈ।