• ਸਮਾਜਿਕ ਮੀਡੀਆ ਲਿੰਕ
  • ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

ਨਗਰ ਕੌਂਸਲ ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਆਮ ਚੋਣਾਂ ਲਈ ਵੋਟਾਂ ਦੀ ਗਿਣਤੀ ਦਾ ਕੰਮ 17 ਫਰਵਰੀ ਨੂੰ ਸਵੇਰੇ 9:00 ਵਜੇ ਨਿਰਧਾਰਿਤ ਕੀਤੇ ਗਏ ਗਿਣਤੀ ਕੇਂਦਰਾਂ ‘ਤੇ ਹੋਵੇਗਾ ਸ਼ੁਰੂ – ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 16/02/2021
DC
ਨਗਰ ਕੌਂਸਲ ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਆਮ ਚੋਣਾਂ ਲਈ ਵੋਟਾਂ ਦੀ ਗਿਣਤੀ ਦਾ ਕੰਮ 17 ਫਰਵਰੀ ਨੂੰ ਸਵੇਰੇ 9:00 ਵਜੇ ਨਿਰਧਾਰਿਤ ਕੀਤੇ ਗਏ ਗਿਣਤੀ ਕੇਂਦਰਾਂ ‘ਤੇ ਹੋਵੇਗਾ ਸ਼ੁਰੂ
ਤਰਨ ਤਾਰਨ, 15 ਫਰਵਰੀ :
ਜਿਲਾ ਤਾਰਨ ਤਾਰਨ ਦੀਆ ਨਗਰ ਕੌਂਸਲ ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਆਮ ਚੋਣਾਂ 2021 ਦੇ  ਵੋਟਾਂ ਪਾਉਣ ਦਾ ਕੰਮ 14 ਫਰਵਰੀ ਨੂੰ ਮੁੰਕਮਲ ਹੋ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਪੱਟੀ  ਵਿੱਚ ਪੋਲ ਹੋਈਆਂ ਵੋਟਾਂ ਦੀ ਗਿਣਤੀ  ਕੁੱਲ 14120 ਹੈ,  ਜਿੰਨਾਂ੍ਹ ਵਿਚੋਂ ਮਰਦ ਵੋਟਰਾਂ ਦੀ ਗਿਣਤੀ 7819 ਅਤੇ ਇਸਤਰੀ ਵੋਟਰਾਂ ਦੀ ਗਿਣਤੀ 6310 ਹੈ । ਇਸ ਤੋਂ ਇਲਾਵਾ ਨਗਰ ਪੰਚਾਇਤ ਭਿੱਖੀਵਿੰਡ  ਵਿੱਚ ਕੁੱਲ ਪੋਲ ਹੋਈਆਂ ਵੋਟਾਂ ਦੀ ਗਿਣਤੀ 5820 ਜਿਨਾਂ੍ਹ ਵਿਚੋਂ ਮਰਦ ਵੋਟਰਾਂ ਦੀ ਗਿਣਤੀ 3214 ਅਤੇ ਇਸਤਰੀ ਵੋਟਰਾਂ ਦੀ ਗਿਣਤੀ 2606 ਹੈ। ਇਹ ਵੋਟਿਗ ਈ. ਵੀ. ਐੱਮ. ਰਾਹੀਂ ਕਰਵਾਈ ਗਈ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਨਿਰਧਾਰਿਤ ਕੀਤੇ ਗਏ ਪ੍ਰੋਗਰਾਮ ਅਨੁਸਾਰ 17 ਫਰਵਰੀ, 2021 ਨੂੰ ਵੋਟਾਂ ਦੀ ਗਿਣਤੀ  ਦਾ ਕੰਮ  ਸਵੇਰੇ 9:00 ਵਜੇ ਗਿਣਤੀ ਵਾਲੇ ਕੇਂਦਰਾਂ ‘ਤੇ ਸ਼ੁਰੂ ਹੋਵੇਗਾ। ਉਹਨਾਂ ਦੱਸਿਆ ਕਿ ਨਗਰ ਕੌਂਸਲ ਪੱਟੀ ਦਾ ਗਿਣਤੀ ਕੇਂਦਰ ਗੁਰੂ ਨਾਨਕ ਦੇਵ ਕਾਲਜ, ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਦਾ ਗਿਣਤੀ ਕੇਂਦਰ ਆਈ. ਕੇ. ਜੀ. ਪੀ. ਟੀ. ਯੂ ਕੈਂਪਸ ਪੋਲ਼ੀਟੈੱਕ ਕਾਲਜ ਭਿੱਖੀਵਿੰਡ ਵਿਖੇ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਗਿਣਤੀ ਲਈ ਗਿਣਤੀ ਸੁਪਰਵਾਈਜ਼ਰ ਤੇ ਸਹਾਇਕ ਗਿਣਤੀ ਸੁਪਰਵਾਈਜ਼ਰ ਨਿਯੁਕਤ ਕਰ ਦਿੱਤੇ ਗਏ ਹਨ। ਇਸ ਦਾ ਪ੍ਰਬੰਧ ਕਰਨ ਲਈ ਰਿਟਰਨਿੰਗ ਅਫਸ਼ਰ ਪੱਟੀ-ਕਮ-ਐੱਸ. ਡੀ. ਐੱਮ. ਪੱਟੀ ਸ੍ਰੀ ਰਾਜੇਸ਼ ਸ਼ਰਮਾ ਅਤੇ ਰਿਟਰਨਿੰਗ ਅਫਸ਼ਰ ਭਿੱਖੀਵਿੰਡ-ਕਮ-ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ ਨੂੰ ਹਦਾਇਤਾਂ ਜਾਰੀ ਕਰ ਦਿੱਤੀਆ ਗਈਆ ਹਨ।
ਉਹਨਾਂ ਕਿਹਾ ਰਾਜ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾ ਅਨੁਸਾਰ ਸੁਰੱਖਿਆ ਦੇ ਪੂਰੇ ਮੁਕੰਮਲ ਕਰ ਲਏ ਗਏ ਹਨ। ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਤਾਂ ਜੋ ਵੋਟਾਂ ਦੀ ਗਿਣਤੀ ਦਾ ਕੰਮ ਅਮਨ-ਸਾਂਤੀ ਨਾਲ ਮੁਕੰਮਲ ਹੋ ਸਕੇ।