ਨਵਜੰਮੇ ਬੱਚਿਆਂ ਦੀ ਚੰਗੀ ਸਿਹਤ ਲਈ ਰਾਸ਼ਟਰੀ ਨਵਜਾਤ ਸ਼ਿਸ਼ੂ ਹਫਤੇ ਮੌਕੇ ਕਰਵਾਇਆ ਸੈਮੀਨਾਰ: ਜ਼ਿਲਾ ਟੀਕਾਕਰਨ ਅਫਸਰ ਡਾ. ਵਰਿੰਦਰ ਪਾਲ ਕੌਰ
ਨਵਜੰਮੇ ਬੱਚਿਆਂ ਦੀ ਚੰਗੀ ਸਿਹਤ ਲਈ ਰਾਸ਼ਟਰੀ ਨਵਜਾਤ ਸ਼ਿਸ਼ੂ ਹਫਤੇ ਮੌਕੇ ਕਰਵਾਇਆ ਸੈਮੀਨਾਰ: ਜ਼ਿਲਾ ਟੀਕਾਕਰਨ ਅਫਸਰ ਡਾ. ਵਰਿੰਦਰ ਪਾਲ ਕੌਰ
ਤਰਨ ਤਾਰਨ, 20 ਨਵੰਬਰ : ਜਿਲਾ ਤਰਨ ਤਾਰਨ ਦੇ ਕਾਰਜਕਾਰੀ ਸਿਵਲ ਸਰਜਨ ਕਮ ਜਿਲਾ ਟੀਕਾਕਰਨ ਅਫਸਰ ਡਾਕਟਰ ਵਰਿੰਦਰ ਪਾਲ ਕੌਰ ਦੀ ਅਗਵਾਈ ਹੇਠ ਚੱਲ ਰਹੇ ਰਾਸ਼ਟਰੀ ਨਵਜਾਤ ਸ਼ਿਸ਼ੂ ਹਫਤੇ ਦੌਰਾਨ ਸਿਵਲ ਹਸਪਤਾਲ ਤਰਨ ਤਾਰਨ ਦੇ ਜੱਚਾ ਬੱਚਾ ਵਾਰਡ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੇ ਵਿੱਚ ਬੱਚਿਆਂ ਦੇ ਮਾਹਿਰ ਡਾਕਟਰ ਨੀਰਜ ਲਤਾ, ਡਾਕਟਰ ਵਿਪੂਲ, ਡਾ. ਸੁਖਜਿੰਦਰ ਸਿੰਘ ਅਤੇ ਜ਼ਿਲਾ ਮਾਸ ਮੀਡੀਆ ਅਫਸਰ ਸ੍ਰੀ ਸੁਖਵੰਤ ਸਿੰਘ ਸਿੱਧੂ ਵੀ ਮੌਜੂਦ ਰਹੇ।
ਇਸ ਮੌਕੇ ਨਵਜੰਮਿਆ ਬੱਚਿਆਂ ਦੀਆਂ ਮਾਵਾਂ ਨੋ ਸੰਬੋਧਨ ਕਰਦਿਆਂ ਡਾਕਟਰ ਵਰਿੰਦਰ ਪਾਲ ਕੌਰ ਨੇ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ 0 ਤੋਂ 1 ਸਾਲ ਦੇ ਬੱਚਿਆਂ ਦੀ ਚੰਗੀ ਸਿਹਤ ਸੰਭਾਲ ਨੂੰ ਧਿਆਨ ਵਿੱਚ ਰੱਖਦਿਆਂ ਹਰ ਸਾਲ 15 ਨਵੰਬਰ ਤੋਂ ਸ਼ੁਰੂ ਹੋ ਕੇ 21 ਨਵੰਬਰ ਰਾਸ਼ਟਰੀ ਨਵਜਾਤ ਸ਼ਿਸ਼ੂ ਹਫਤੇ ਵਜੋਂ ਮਨਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਹਫਤੇ ਦੌਰਾਨ ਸਿਹਤ ਕਰਮੀਆਂ ਵੱਲੋਂ ਨਵਜਾਤ ਬੱਚਿਆਂ ਵੀ ਚੰਗੀ ਸਾਂਭ ਸੰਭਾਲ ਸਬੰਧੀ ਜਾਗਰੂਕਤਾ ਗਤੀਵਿਧੀਆਂ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਦੇ ਵਿੱਚ ਕੀਤੀਆਂ ਜਾ ਰਹੀਆਂ ਹਨ।
ਕਾਰਜਕਾਰੀ ਸਿਵਲ ਸਰਜਨ ਡਾਕਟਰ ਵਰਿੰਦਰ ਪਾਲ ਕੌਰ ਨੇ ਕਿਹਾ ਕਿ ਜਿਲੇ ਦੀਆਂ ਸਾਰੀਆਂ ਹੀ ਸਿਹਤ ਸੰਸਥਾਵਾਂ ਵੱਲੋਂ ਹਫਤੇ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਰਹੀ ਹੈ ਅਤੇ ਸੰਸਥਾਵਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਨਵ ਜੰਮੇ ਬੱਚਿਆਂ ਦੇ ਲਈ ਵਿਸ਼ੇਸ਼ ਕਾਰਨਰ ਸਥਾਪਿਤ ਕੀਤੇ ਜਾਣ।
ਡਾਕਟਰ ਵਰਿੰਦਰ ਪਾਲ ਕੌਰ ਨੇ ਦੱਸਿਆ ਕਿ ਸਾਲ 2024 ਦੀ ਰਾਸ਼ਟਰੀ ਨਵਜਾਤ ਸ਼ਿਸ਼ੂ ਹਫਤੇ ਦੀ ਥੀਮ “ਰੋਗਾਣੂਨਾਸ਼ਕ ਪ੍ਰਤੀਰੋਧ ਨੂੰ ਰੋਕਣ ਲਈ ਐਂਟੀਮਾਈਕਰੋਬਾਇਲ ਵਰਤੋਂ ਨੂੰ ਅਨੁਕੂਲ ਬਨਾਉਣਾ” ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਹੀ ਸਿਹਤ ਬਲਾਕਾਂ ਉੱਤੇ ਨਵਜੰਮੇ ਬੱਚਿਆਂ ਦੇ ਚੱਲ ਰਹੇ ਹਫਤੇ ਸਬੰਧੀ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਉਣ ਤੇ ਨਾਲ ਨਾਲ ਸਿਹਤ ਕਰਮੀਆਂ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ।
ਉਹਨਾਂ ਕਿਹਾ ਕਿ ਹਰ ਬਲਾਕ ਦੇ ਵਿੱਚ ਸਹਿਤ ਕਰਮੀਆਂ ਵੱਲੋਂ ਨਵ ਜੰਮਿਆਂ ਦੀਆਂ ਮਾਵਾਂ ਨੂੰ ਕੰਗਾਰੂ ਕੇਅਰ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਡਾ. ਵਰਿੰਦਰ ਪਾਲ ਕੌਰ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਸਿਹਤ ਸੰਸਥਾਵਾਂ ਵਿਖੇ ਜਨਮ ਲੈਣ ਵਾਲੇ ਨਵਜਾਤ ਬੱਚਿਆਂ ਦੀ ਸਿਹਤ ਜਾਂਚ ਨੂੰ ਯਕੀਨੀ ਬਣਾਇਆ ਜਾਵੇ। ਉਹਨਾਂ ਕਿਹਾ ਕਿ ਸਰਦੀਆਂ ਦੇ ਮੌਸਮ ਦੌਰਾਨ ਬੱਚਿਆਂ ਨੂੰ ਨਿਮੋਨੀਆ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਅਤੇ ਵਿਭਾਗ ਵਲੋਂ ਇੱਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਨਵਜਾਤ ਸ਼ਿਸ਼ੂ ਹਫਤਾ ਅਤੇ ਸਾਂਸ ਮੁਹਿੰਮ ਨੂੰ ਚਲਾਇਆ ਜਾ ਰਿਹਾ ਹੈ।
ਬੱਚਿਆਂ ਦੇ ਮਾਹਿਰ ਡਾਕਟਰ ਨੀਰਜ ਲੱਤਾ ਨੇ ਦੱਸਿਆ ਕਿ ਜੇਕਰ ਮਾਪਿਆਂ ਨੂੰ ਬੱਚਿਆਂ ਦੇ ਵਿੱਚ ਮੌਜੂਦਾ ਸਮੇਂ ਦੌਰਾਨ ਸਾਹ ਲੈਣ ਵਿੱਚ ਦਿੱਕਤ, ਖੰਘ ਅਤੇ ਜੁਕਾਮ ਦਾ ਵੱਧਣਾ, ਤੇਜੀ ਨਾਲ ਸਾਹ ਲੈਣਾ, ਤੇਜ਼ ਬੁਖਾਰ ਹੋਣਾ ਅਤੇ ਸਾਹ ਲੈਂਦੇ ਸਮੇਂ ਪਸਲੀ ਚੱਲਣਾ ਜਾ ਛਾਤੀ ਦਾ ਥੱਲੇ ਧੱਸਣਾ ਲੱਛਣ ਸਾਹਮਣੇ ਆਉਂਦੇ ਹਨ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿਖ਼ੇ ਸੰਪਰਕ ਕਰਨ।
ਸੈਮੀਨਾਰ ਮੌਕੇ ਐਲਐਚਵੀ ਜਸਬੀਰ ਕੌਰ ਰੁਪਿੰਦਰ ਕੌਰ ਬੀਸੀਸੀ ਆਰੁਸ਼ ਭੱਲਾ ਵੀ ਮੌਜੂਦ ਰਹੇ।