ਬੰਦ ਕਰੋ

ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਲਈ ਨਸ਼ਾ ਮੁਕਤੀ ਯਾਤਰਾਵਾਂ 16 ਮਈ (ਅੱਜ) ਤੋਂ ਸ਼ੁਰੂ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 19/05/2025

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ

ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਲਈ ਨਸ਼ਾ ਮੁਕਤੀ ਯਾਤਰਾਵਾਂ 16 ਮਈ (ਅੱਜ) ਤੋਂ ਸ਼ੁਰੂ-ਡਿਪਟੀ ਕਮਿਸ਼ਨਰ

ਹਲਕਾ ਵਿਧਾਇਕ ਕਰਨਗੇ ਨਸ਼ਾ ਮੁਕਤੀ ਯਾਤਰਾਵਾਂ ਦੀ ਅਗਵਾਈ

ਤਰਨ ਤਾਰਨ, 15 ਮਈ:

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ  ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਵਿੱਚ ਹੁਣ ਪਿੰਡ ਪੱਧਰ ਅਤੇ ਵਾਰਡ ਪੱਧਰ `ਤੇ ਜਾ ਕੇ ਰੱਖਿਆ ਕਮੇਟੀਆਂ ਰਾਹੀਂ ਨਸ਼ਾ ਮੁਕਤੀ ਜਾਗਰੂਕਤਾ ਯਾਤਰਾਵਾਂ ਦਾ ਸਿਲਸਿਲਾ 16 ਮਈ ਤੋਂ ਸ਼ੁਰੂ  ਹੋ ਰਿਹਾ ਹੈ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਨੇ ਦੱਸਿਆ ਕਿ ਇਨ੍ਹਾਂ ਯਾਤਰਾਵਾਂ ਦਾ ਉਦੇਸ਼ ਪਿੰਡ ਅਤੇ ਵਾਰਡ ਰੱਖਿਆ ਕਮੇਟੀਆਂ ਰਾਹੀਂ ਘਰ-ਘਰ ਜਾ ਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨਾ ਹੈ, ਤਾਂ ਜੋ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚਾਉਣ, ਨਸ਼ਾ ਪੀੜਤਾਂ ਦੇ ਇਲਾਜ ਲਈ ਉਹਨਾਂ ਨੂੰ ਪ੍ਰੇਰ ਕੇ ਨਸ਼ਾ ਮੁਕਤੀ ਕੇਂਦਰਾਂ ਤੱਕ ਲਿਆਉਣ ਵਿੱਚ ਲੋਕਾਂ ਦਾ ਸਾਥ ਮਿਲ ਸਕੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਤਰਨ ਤਾਰਨ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਅਗਵਾਈ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਵੱਲੋਂ ਕੀਤੀ ਜਾਵੇਗੀ, ਜਦੋਂ ਕਿ ਖਡੂਰ ਸਾਹਿਬ ਹਲਕੇ ਵਿੱਚ ਨਸ਼ਾ ਮੁਕਤੀ ਯਾਤਰਾਵਾਂ ਦੀ ਅਗਵਾਈ ਵਿਧਾਇਕ ਸ਼੍ਰੀ ਮਨਜਿੰਦਰ ਸਿੰਘ ਲਾਲਪੂਰਾ ਵੱਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਖੇਮਕਰਨ ਹਲਕੇ ਵਿੱਚ ਨਸ਼ਾ ਮੁਕਤੀ ਯਾਤਰਾਵਾਂ ਦੀ ਅਗਵਾਈ ਵਿਧਾਇਕ ਸ਼੍ਰੀ ਸਰਵਣ ਸਿੰਘ ਧੁੰਨ ਵੱਲੋਂ ਕੀਤੀ ਜਾਵੇਗੀ।

ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਪੱਟੀ ਵਿੱਚ ਨਸ਼ਾ ਮੁਕਤੀ ਯਾਤਰਾਵਾਂ 17 ਮਈ ਤੋਂ ਕੈਬਨਿਟ ਮੰਤਰੀ ਪੰਜਾਬ ਸ. ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਸ਼ੁਰੂ ਹੋਣਗੀਆਂ। 

ਜ਼ਿਲ੍ਹੇ ਵਿੱਚ ਇਹਨਾਂ ਯਾਤਰਾਵਾਂ ਦੀ ਤੈਅ ਸਮਾਂ ਸਾਰਣੀ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਤਰਨ ਤਾਰਨ ਹਲਕੇ ਵਿੱਚ 16 ਮਈ ਨੂੰ ਪਿੰਡ ਮੁਰਾਦਪੁਰ ਕਲਾਂ ਵਿਖੇ ਸ਼ਾਮ 04.00 ਵਜੇ, ਪਿੰਡ ਮੁਰਾਦਪੁਰ ਖੁਰਦ ਵਿਖੇ ਸ਼ਾਮ 05.00 ਵਜੇ, ਅਤੇ ਪਿੰਡ ਮੱਲ੍ਹੀਆ ਵਿਖੇ ਸ਼ਾਮ 06.00 ਵਜੇ ਤੱਕ  ਨਸ਼ਿਆਂ ਵਿਰੁੱਧ ਜਾਗਰੂਕਤਾ ਯਾਤਰਾ ਕੱਢੀ ਜਾਵੇਗੀ। 

ਖਡੂਰ ਸਾਹਿਬ ਹਲਕੇ ਵਿੱਚ 16 ਮਈ ਨੂੰ ਪਿੰਡ ਕੋਟ ਧਰਮ ਚੰਦ ਖੁਰਦ ਸ਼ਾਮ 04.00 ਵਜੇ, ਪਿੰਡ ਬਾਕੀਪੁਰ ਵਿੱਚ 05.00 ਵਜੇ ਅਤੇ ਪਿੰਡ ਜਰਮਸਤਪੁਰ ਵਿਚ 06.00 ਵਜੇ ਤੱਕ, ਨਸ਼ਿਆਂ ਵਿਰੁੱਧ ਜਾਗਰੂਕਤਾ ਯਾਤਰਾ ਕੱਢੀ ਜਾਵੇਗੀ।

ਖੇਮਕਰਨ ਹਲਕੇ ਵਿੱਚ 16 ਮਈ ਨੂੰ ਪਿੰਡ ਬੈਂਕਾ ਵਿਖੇ ਸ਼ਾਮ 04.00 ਵਜੇ, ਪਿੰਡ ਸੁੱਗਾ ਵਿਖੇ ਸ਼ਾਮ 05.00 ਵਜੇ, ਅਤੇ ਪਿੰਡ ਲਾਖਣਾ ਵਿਖੇ ਸ਼ਾਮ 06.00 ਵਜੇ, ਤੱਕ ਨਸ਼ਿਆਂ ਵਿਰੁੱਧ ਜਾਗਰੂਕਤਾ ਯਾਤਰਾ ਕੱਢੀ ਜਾਵੇਗੀ।

 

ਇਸ ਤੋਂ ਇਲਾਵਾ ਤਰਨ ਤਾਰਨ ਹਲਕੇ ਵਿੱਚ 17 ਮਈ ਨੂੰ  ਪਿੰਡ ਛਿਛਰੇਵਾਲ ਵਿਖੇ ਸ਼ਾਮ 04.00 ਵਜੇ, ਪਿੰਡ ਅੱਡਾ ਗੱਗੋਬੂਆ ਵਿਖੇ ਸ਼ਾਮ 05.00 ਵਜੇ ਅਤੇ ਪਿੰਡ ਗੱਗੋਬੂਆ ਵਿਖੇ ਸ਼ਾਮ 05.00 ਵਜੇ ਤੱਕ  ਨਸ਼ਿਆਂ ਵਿਰੁੱਧ ਜਾਗਰੂਕਤਾ ਯਾਤਰਾ ਕੱਢੀ ਜਾਵੇਗੀ। 

ਖਡੂਰ ਸਾਹਿਬ ਹਲਕੇ ਵਿੱਚ 17 ਮਈ ਨੂੰ ਪਿੰਡ ਜੀਓਬਾਲਾ ਸ਼ਾਮ 04.00 ਵਜੇ, ਪਿੰਡ ਐਮਾ ਮੱਲੀਆਂ ਵਿੱਚ 05.00 ਵਜੇ ਅਤੇ ਪਿੰਡ ਕੰਬੋਆ ਵਿਚ 06.00 ਵਜੇ ਤੱਕ, ਨਸ਼ਿਆਂ ਵਿਰੁੱਧ ਜਾਗਰੂਕਤਾ ਯਾਤਰਾ ਕੱਢੀ ਜਾਵੇਗੀ। 

ਖੇਮਕਰਨ ਹਲਕੇ ਵਿੱਚ 17 ਮਈ ਨੂੰ ਪਿੰਡ ਘਰਿਆਲਾ ਸ਼ਾਮ 04.00 ਵਜੇ, ਪਿੰਡ ਘਰਿਆਲਾ ਖੁਰਦ ਸ਼ਾਮ 05.00 ਵਜੇ, ਅਤੇ ਪਿੰਡ ਘਰਿਆਲਾ ਬਾਬਾ ਆਤਮਾ ਸਿੰਘ ਵਿਖੇ ਸ਼ਾਮ 06.00 ਵਜੇ, ਤੱਕ ਨਸ਼ਿਆਂ ਵਿਰੁੱਧ ਜਾਗਰੂਕਤਾ ਯਾਤਰਾ ਕੱਢੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਸਮੂਹ ਪਿੰਡਾਂ ਅਤੇ ਵਾਰਡਾਂ ਦੇ ਲੋਕਾਂ ਨੂੰ ਆਪੋ-ਆਪਣੇ ਪਿੰਡ ਤੇ ਵਾਰਡ ਵਿੱਚ ਨੀਯਤ ਮਿਤੀ ਨੂੰ ਹੋਣ ਵਾਲੀ ਯਾਤਰਾ ਵਿੱਚ ਵੱਡੇ ਪੱਧਰ ਤੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ।