ਬੰਦ ਕਰੋ

ਨਸ਼ੇ ਦੀ ਆਦਤ ਦਾ ਸ਼ਿਕਾਰ ਹੋ ਚੁੱਕੇ ਮਰੀਜ਼ਾਂ ਦਾ “ਓਟ” ਕਲੀਨਕਾਂ ਵਿੱਚ ਕੀਤਾ ਜਾਂਦਾ ਹੈ ਮੁਫ਼ਤ ਇਲਾਜ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 13/08/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਨਸ਼ੇ ਦੀ ਆਦਤ ਦਾ ਸ਼ਿਕਾਰ ਹੋ ਚੁੱਕੇ ਮਰੀਜ਼ਾਂ ਦਾ “ਓਟ” ਕਲੀਨਕਾਂ ਵਿੱਚ ਕੀਤਾ ਜਾਂਦਾ ਹੈ ਮੁਫ਼ਤ ਇਲਾਜ-ਡਿਪਟੀ ਕਮਿਸ਼ਨਰ
ਮੁੜ-ਵਸੇਬਾ ਕੇਂਦਰ ਭੱਗੂਪੁਰ ਵਿੱਚ ਨਸ਼ੇ ਤੋਂ ਛੁਟਕਾਰਾ ਪਾ ਰਹੇ ਮਰੀਜ਼ਾਂ ਲਈ ਪੀ. ਐਸ. ਡੀ. ਐੱਮ. ਅਧੀਨ ਚਲਾਏ ਜਾ ਰਹੇ ਹਨ ਕਿੱਤਾ ਮੁੱਖੀ ਕੋਰਸ
ਤਰਨ ਤਾਰਨ, 13 ਅਗਸਤ :
ਪੰਜਾਬ ਵਿੱਚ ਨਸ਼ੇ ਦੀ ਵਿਆਪਕ ਸਮੱਸਿਆ ਨੂੰ ਵੇਖਦਿਆਂ, ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਉਲੀਕੇ ਗਏ ਵਿਆਪਕ ਪ੍ਰੋਗਰਾਮ (ਸੀ. ਏ. ਡੀ. ਏ.) ਤਹਿਤ ਹੀਰੋਇਨ, ਸਮੈਕ, ਅਫੀਮ, ਭੁੱਕੀ ਦੇ ਨਸ਼ੇ ਆਦਿ ਤੋਂ ਪੀੜ੍ਹਤ ਮਰੀਜ਼ਾਂ ਲਈ ਸਿਹਤ ਵਿਭਾਗ ਅਧੀਨ 200 ਦੇ ਕਰੀਬ ਓਟ ਕਲੀਨਿਕ ਖੋਲ੍ਹੇ ਗਏ ਹਨ। 
ਜ਼ਿਲ੍ਹਾ ਤਰਨਤਾਰਨ ਪਛੜਿਆ ਅਤੇ ਸਰਹੱਦੀ ਜ਼ਿਲਾ ਹੋਣ ਕਰਕੇ ਇਥੇ ਨਸ਼ੇ ਦੀ ਸਮੱਸਿਆ ਜ਼ਿਆਦਾ ਵਿਆਪਕ ਸੀ।ਇਸ ਕਰਕੇ ਅਕਤੂਬਰ 2017 ਵਿਚ ਪਾਇਲਟ ਫੇਜ਼ ਤਹਿਤ ਇਥੇ 10 ਓਟ ਕਲੀਨਿਕ ਅਤੇ 02 ਓਟ ਰਜਿਸਟੇਸ਼ਨ ਕੇਂਦਰ ਖੋਲੇ੍ਹ ਗਏ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਪ੍ਰੋਗਰਾਮ ਨੂੰ ਵੱਡੀ ਸਫਲਤਾ ਮਿਲੀ ਅਤੇ ਹੁਣ ਤੱਕ ਕਰੀਬ 17402 ਮਰੀਜ਼ਾਂ ਦੀ ਰਜਿਸਟਰੇਸ਼ਨ ਹੋ ਚੁੱਕੀ ਹੈ ਤੇ ਇਲਾਜ ਕੀਤਾ ਜਾ ਰਿਹਾ ਹੈ। ਜਿੰਨ੍ਹਾ ਵਿੱਚੋਂ 4000 ਮਰੀਜ਼ਾਂ ਦੀ ਦਵਾਈ ਘਟਾ ਦਿੱਤੀ ਗਈ ਹੈ ਅਤੇ 500 ਦੇ ਕਰੀਬ ਮਰੀਜ਼ ਦਵਾਈ ਛੱਡ ਚੁੱਕੇ ਹਨ। ਮਰੀਜ਼ਾਂ ਦੀ ਸਹੂਲਤ ਲਈ 04 ਹੋਰ ਨਵੇਂ ਓਟ ਕਲੀਨਿਕ ਖੋਲ੍ਹੇ ਗਏ ਹਨ। ਜ਼ਿਲ੍ਹੇ ਵਿੱਚ ਇਸ ਸਮੇਂ 14 “ਓਟ ਕਲੀਨਿਕਾਂ” ਵਿੱਚ ਨਸ਼ੇ ਦੀ ਮਾੜੀ ਆਦਤ ਦਾ ਸ਼ਿਕਾਰ ਹੋ ਚੁੱਕੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ । 
ਇਸ ਤੋਂ ਇਲਾਵਾ ਓਟ ਅਤੇ ਮੁੜ-ਵਸੇਬਾ ਕੇਂਦਰ ਭੱਗੂਪੁਰ ਵਿੱਚ ਨਸ਼ੇ ਤੋਂ ਛੁਟਕਾਰਾ ਪਾ ਰਹੇ ਮਰੀਜ਼ਾਂ ਲਈ ਕਿੱਤਾ ਮੁੱਖੀ ਕੋਰਸ ਪੀ. ਐਸ. ਡੀ. ਐੱਮ. ਅਧੀਨ ਚਲਾਏ ਜਾ ਰਹੇ ਹਨ ਅਤੇ ਠੀਕ ਹੋ ਚੁੱਕੇ ਨੌਜਵਾਨਾਂ ਦੇ ਮੁੜ-ਵਸੇਬੇ ਲਈ ਵਿਸ਼ੇਸ਼ ਜਾੱਬ ਮੇਲੇ ਤੇ ਲੋਨ ਮੇਲੇ ਲਗਾਏ ਜਾਂਦੇ ਹਨ। ਇਸ ਤੋਂ ਇਲਾਵਾ ਕਿਸਾਨੀ ਨਾਲ ਸਬੰਧਤ ਮਰੀਜ਼ਾਂ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਛੋਟੇ ਕੋਰਸਾਂ ਦੇ ਕੈਂਪ ਲਗਾਏ ਜਾਦੇ ਹਨ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਰੀਜ਼ਾਂ ਦੀ ਦਵਾਈ ਤੋਂ ਲੈ ਕੇ ਦਾਖਲੇ ਤੱਕ ਸਾਰੀ ਇਲਾਜ ਮੁਫ਼ਤ ਕੀਤਾ ਜਾਂਦਾ ਹੈ।ਮਰੀਜ਼ਾਂ ਦੀ ਸਹੂਲਤ ਵਾਸਤੇ ਇਥੇ ਯੋਗ, ਕਸਰਤ, ਖੇਡਾਂ, ਕੌਂਸਲਿੰਗ ਆਦਿ ਦਿੱਤੀ ਜਾਦੀ ਹੈ, ਤਾਂ ਜੋ ਮਰੀਜ਼ਾਂ ਨੂੰ ਸਮਾਜ ਨਾਲ ਮੁੜ ਜੋੜਿਆ ਜਾਵੇ। 
ਉਹਨਾਂ ਦੱਸਿਆ ਕਿ ਭੱਗੂਪੁਰ ਸਥਿਤ ਮੁੜ-ਵਸੇਬਾ ਕੇਂਦਰ ਵਿੱਚ 5.5 ਏਕੜ ਜਗਾ੍ਹ ਵਿਚ 80 ਕਿਸਮਾਂ ਦੇ ਰੁੱਖ ਲਗਾ ਕੇ ਇਕ ਜੰਗਲ ਤਿਆਰ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਹਰਬਲ ਗਾਰਡਨ ਤੇ ਆਰਗੈਨਿਕ ਖੇਤੀ ਦਾ ਫਾਰਮ ਤਿਆਰ ਕੀਤਾ ਗਿਆ ਹੈ।ਇਸ ਦਾ ਮਕਸਦ ਮਰੀਜ਼ਾਂ ਨੂੰ ਕੁਦਰਤ ਨਾਲ ਜੋੜ ਕੇ ਇਲਾਜ ਕਰਨਾ ਹੈ ਅਤੇ ਮਰੀਜ਼ਾਂ ਨੂੰ ਕੁਦਰਤ ਬਾਰੇ ਜਾਣਕਾਰੀ ਦੇਣਾ ਹੈ ।
————-