ਬੰਦ ਕਰੋ

ਪਟਾਖਿਆ (ਗਰੀਨ ਕਰੈਕਰਜ਼) ਦੀ ਵਿਕਰੀ ਸਬੰਧੀ ਅਸਥਾਈ ਲਾਇਸੰਸ ਲੈਣ ਲਈ ਮਿਤੀ 11 ਤੋਂ 18 ਅਕਤੂਬਰ ਤੱਕ ਸੇਵਾ ਕੇਂਦਰ ਰਾਹੀਂ ਹੋਵੇਗਾ ਅਪਲਾਈ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 11/10/2024
dc

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪਟਾਖਿਆ (ਗਰੀਨ ਕਰੈਕਰਜ਼) ਦੀ ਵਿਕਰੀ ਸਬੰਧੀ ਅਸਥਾਈ ਲਾਇਸੰਸ ਲੈਣ ਲਈ ਮਿਤੀ 11 ਤੋਂ 18 ਅਕਤੂਬਰ ਤੱਕ ਸੇਵਾ ਕੇਂਦਰ ਰਾਹੀਂ ਹੋਵੇਗਾ ਅਪਲਾਈ-ਡਿਪਟੀ ਕਮਿਸ਼ਨਰ
ਪ੍ਰਾਪਤ ਦਰਖਾਸਤਾਂ ਅਨੁਸਾਰ 21 ਅਕਤੂਬਰ ਨੂੰ ਡਰਾਅ ਰਾਹੀਂ ਜਾਰੀ ਕੀਤੇ ਜਾਣਗੇ ਅਸਥਾਈ ਲਾਇਸੰਸ
ਤਰਨ ਤਾਰਨ, 10 ਅਕਤੂਬਰ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਮਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਵਾਲੀ ਅਤੇ ਗੁਰਪੁਰਬ ਦੇ ਤਿਉਹਾਰ ਦੇ ਮੌਕੇ ‘ਤੇ ਪਟਾਖਿਆ (ਗਰੀਨ ਕਰੈਕਰਜ਼) ਦੀ ਵਿਕਰੀ ਸਬੰਧੀ ਅਸਥਾਈ ਲਾਇਸੰਸ ਲੈਣ ਲਈ ਮਿਤੀ 11 ਅਕਤੂਬਰ ਤੋਂ 18 ਅਕਤੂਬਰ, 2024 ਤੱਕ ਸੇਵਾ ਕੇਂਦਰ ਤੋਂ ਅਪਲਾਈ ਕੀਤਾ ਜਾ ਸਕਦਾ ਹੈ।ਇਸ ਸਬੰਧੀ ਡਰਾਅ 21 ਅਕਤੂਬਰ ਨੂੰ ਕੱਢਿਆ ਜਾਵੇਗਾ।
ਉਹਨਾਂ ਆਮ ਪਬਲਿਕ ਦੀ ਜਾਣਕਾਰੀ ਲਈ ਦੱਸਿਆ ਕਿ ਦਿਵਾਲੀ ਅਤੇ ਗੁਰਪੁਰਬ ਦੇ ਤਿਉਹਾਰ ਦੇ ਮੌਕੇ ‘ਤੇ ਪਟਾਖਿਆ (ਗਰੀਨ ਕਰੈਕਰਜ਼) ਦੀ ਵਿਕਰੀ ਸਬੰਧੀ ਅਸਥਾਈ ਲਾਇਸੰਸ ਲੈਣ ਲਈ ਸੁਵਿਧਾ ਕੇਂਦਰ ਤੋਂ ਅਪਲਾਈ ਹੋਵੇਗਾ ਅਤੇ ਪ੍ਰਾਪਤ ਦਰਖਾਸਤਾਂ ਅਨੁਸਾਰ ਡਰਾਅ ਰਾਹੀਂ ਅਸਥਾਈ ਲਾਇਸੰਸ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ ਮੈਰਿਜ ਪੈਲਸਾਂ ਵਿੱਚ ਵਿਆਹ ਅਤੇ ਹੋਰ ਸਮਾਗਮਾਂ ਦੇ ਮੌਕੇ ਪਟਾਖੇ (ਗਰੀਨ ਕਰੈਕਰਜ਼) ਚਲਾਉਣ ਲਈ ਵੀ ਲਾਇਸੰਸ ਲੈਣ ਜ਼ਰੂਰੀ ਹੋਵੇਗਾ, ਜਿਸ ਦੀ ਪੂਰਨ ਤੌਰ ‘ਤੇ ਜਿੰਮੇਵਾਰੀ ਮੈਰਿਜ ਪੈਲਸ ਦੇ ਮਾਲਕ ਦੀ ਹੋਵੇਗੀ।