ਪਲਾਸਟਿਕ ਪ੍ਰਦੂਸ਼ਣ ਦੇ ਖਾਤਮੇ ਦੇ ਥੀਮ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋ ਜ਼ਿਲ੍ਹਾ ਪੱਧਰੀ ਵਿਸ਼ਵ ਵਾਤਾਰਵਰਣ ਦਿਵਸ 2025 ਸਮਾਰੌਹ ਦਾ ਕੀਤਾ ਗਿਆ ਆਯੋਜਨ ਤਰਨ ਤਾਰਨ, 05 ਜੂਨ: ਵਧੀਕ ਡਿਪਟੀ ਕਮਿਸ਼ਨਰ ਵਿਕਾਸ ਤਰਨ ਤਾਰਨ ਸ੍ਰੀ ਸੰਜੀਵ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਤਰਨ ਤਾਰਨ ਵੱਲੋ ਜ਼ਿਲ੍ਹਾ ਪੱਧਰੀ ਵਿਸ਼ਵ ਵਾਤਾਵਰਣ ਦਿਵਸ 2025 ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਵਿਭਾਗਾਂ ਤੋਂ ਅਧਿਕਾਰੀਆ, ਕਰਮਚਾਰੀਆਂ ਅਤੇ ਵੱਖ-ਵੱਖ ਗ੍ਰਾਮ ਪੰਚਾਇਤਾਂ ਤੋਂ ਸਰਪੰਚ ਸਾਹਿਬਾਨਾਂ ਨੇ ਭਾਗ ਲਿਆ, ਇਸ ਮੌਕੇ ‘ਤੇ ਸ਼੍ਰੀ ਸਿਮਰਨਜੀਤ ਸਿੰਘ, ਜ਼ਿਲ੍ਹਾ ਸੈਨੀਟੇਸ਼ਨ ਅਫਸਰ, ਤਰਨ ਤਾਰਨ ਵੱਲੋ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਸਾਰੇ ਪ੍ਰਤੀਭਾਗੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਤੇ ਆਏ ਹੋਏ ਮੁੱਖ ਮਹਿਮਾਨ ਸ਼੍ਰੀ ਸੰਜੀਵ ਕੁਮਾਰ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਤਰਨ ਤਾਰਨ ਨੂੰ ਬੁੱਕੇ ਭੇਟ ਕੀਤਾ ਅਤੇ ਜੀ ਆਇਆ ਨੂੰ ਕਿਹਾ ਗਿਆ । ਸ਼੍ਰੀ ਸਿਮਰਨਜੀਤ ਸਿੰਘ, ਜ਼ਿਲ੍ਹਾ ਸੈਨੀਟੇਸ਼ਨ ਅਫਸਰ, ਤਰਨ ਤਾਰਨ ਵੱਲੋ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਭਾਰਤ ਸਰਕਾਰ ਜਲ ਸ਼ਕਤੀ ਮੰਤਰਾਲੇ ਅਤੇ ਵਿਭਾਗ ਵੱਲੋ ਜਾਰੀ ਦਿਸ਼ਾ-ਨਿਰਦੇਸ਼ਾ ਅਨੁਸਾਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਤਕਨੀਕੀ ਅਤੇ ਸਮਾਜਿਕ ਸਟਾਫ ਵੱਲੋ 4 ਜੂਨ 2025 ਤੱਕ ਜਲ ਸੰਕਟ ਮੁਹਿੰਮ ਤਹਿਤ ਪਾਣੀ ਦੀ ਸਾਂਭ ਸੰਭਾਲ , ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਅਤੇ ਵਰਤੋ ਰੇਨ ਵਾਟਰ ਹਾਰਵੇਸਟਿੰਗ ਸਟੱਕਚਰਾਂ ਦੀ ਸਥਾਪਨਾਂ ਅਤੇ ਵਿਸ਼ਵ ਵਾਤਾਵਰਣ ਦਿਵਸ 2025 ਤਹਿਤ ਪਲਾਸਟਿਕ ਪ੍ਰਦੂਸ਼ਣ ਦੇ ਖਾਤਮੇ ਲਈ ਵੱਖ-ਵੱਖ ਲਾਈਨ ਵਿਭਾਗਾ, ਸਰਪੰਚ ਸਾਹਿਬਾਨਾਂ, ਗ੍ਰਾਮ ਪੰਚਾਇਤਾ ਅਤੇ ਪਿੰਡ ਵਾਸੀਆ ਦੀ ਸ਼ਮੂਲੀਅਤ ਨਾਲ ਪ੍ਰੀ-ਗਤੀਵਿਧੀਆ ਕੀਤੀਆ ਗਈਆ । ਜਿਸ ਵਿੱਚ ਗ੍ਰਾਮ ਪੰਚਾਇਤਾ ਨੂੰ ਤਰਲ ਕੂੜਾ ਪ੍ਰਬੰਧਨ, ਠੋਸ ਕੂੜਾ ਪ੍ਰਬੰਧਨ ਤਹਿਤ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਨੂੰ ਘਰੇਲੂ ਪੱਧਰ ਤੇ ਵੱਖਰੇ ਕਰਨ ਅਤੇ ਪਲਾਸਟਿਕ ਵੇਸਟ ਮੈਨੇਜ਼ਮੈਂਟ ਤਹਿਤ ਸਿੰਗਲ ਯੂਜ਼ ਪਲਾਸਟਿਕ ਖਾਸ ਤੌਰ ‘ਤੇ ਪਲਾਸਟਿਕ ਦੀਆਂ ਥੈਲੀਆਂ ਦੀ ਵਰਤੋ ਨਾ ਕਰਕੇ ਇਸ ਦੀ ਥਾਂ ਤੇ ਕੱਪੜੇ ਅਤੇ ਜੂਟ ਦੇ ਥੈਲਿਆ ਦਾ ਇਸਤੇਮਾਲ ਕਰਨ ਅਤੇ ਘਰਾਂ ਵਿੱਚੋ ਨਿਕਲਣ ਵਾਲੇ ਠੋਸ ਪਲਾਸਟਿਕ, ਪਲਾਸਟਿਕ ਬੈਗ, ਪਲਾਸਟਿਕ ਬੋਤਲਾ ਅਤੇ ਹੌਰ ਧਾਤੂ ਵਸਤੂਆਂ ਨੂੰ ਪਲਾਸਟਿਕ ਵੇਸਟ ਯੂਨਿਟਾਂ ਦੇ ਭੇਜਣ ਲਈ ਜਾਗਰੂਕ ਕੀਤਾ ਗਿਆ ਹੈ ਅਤੇ ਸਾਫ-ਸਫਾਈ ਦੀਆ ਮੁਹਿੰਮਾਂ ਪਿੰਡਾ ਵਿੱਚ ਕੀਤੀਆ ਗਈਆ। ਉਹਨਾ ਵੱਲੋ ਦੱਸਿਆ ਗਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਖੇ 8 ਬਲਾਕ ਪੱਧਰੀ ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟਾਂ ਦੀ ਉਸਾਰੀ ਲਈ 125.65 ਲੱਖ ਰੁਪਏ ਦੇ ਫੰਡਜ਼ ਪ੍ਰਾਪਤ ਹੋਏ ਹਨ । ਜਿਸ ਵਿੱਚੋ ਪਿੰਡ ਕੱਲ੍ਹਾ ਬਲਾਕ ਖਡੂਰ ਸਾਹਿਬ ਵਿਖੇ ਬਲਾਕ ਪੱਧਰੀ ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ । ਇਸ ਪ੍ਰੋਜੈਕਟ ਨਾਲ ਬਲਾਕ ਅਧੀਨ ਆਉਂਦੇ ਬਾਕੀ ਪਿੰਡਾ ਨੂੰ ਜੋੜਨ ਲਈ ਗ੍ਰਾਮ ਪੰਚਾਇਤਾ ਨਾਲ ਤਾਲਮੇਲ ਕਰ ਲਿਆ ਹੈ। ਗ੍ਰਾਮ ਪੰਚਾਇਤਾ ਵੱਲੋ ਪਲਾਸਟਿਕ ਪ੍ਰਦੂਸ਼ਣ ਨੂੰ ਪਿੰਡ ਵਿੱਚੋ ਖਤਮ ਕਰਨ ਲਈ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ । ਇਸ ਤੋ ਇਲਾਵਾ ਬਾਕੀ 7 ਬਲਾਕ ਪੱਧਰੀ ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ ਪ੍ਰਗਤੀ ਅਧੀਨ ਹਨ । ਜਿਨ੍ਹਾਂ ਚਿਰ ਇਹਨਾਂ ਦੀ ਉਸਾਰੀ ਮੁਕੰਮਲ ਨਹੀ ਹੋ ਜਾਦੀ, ਉਦੋ ਤੱਕ ਇਹਨਾ ਬਲਾਕਾਂ ਦੇ ਪਿੰਡਾ ਨੂੰ ਪਲਾਸਟਿਕ ਵੇਸਟ ਦੇ ਨਿਪਟਾਰੇ ਲਈ ਸ਼ਹਿਰੀ ਕੂੜਾ ਪ੍ਰਬੰਧਨ ਐੱਮ. ਆਰ. ਐੱਫ ਨਾਲ ਜੋੜਿਆ ਗਿਆ ਹੈ। ਇਸ ਮੌਕੇ ਤੇ ਮੁੱਖ ਮਹਿਮਾਨ ਵੱਲੋ ਆਏ ਹੋਏ ਪ੍ਰਤੀਭਾਗੀਆਂ ਨੂੰ ਪਾਣੀ, ਹਵਾਂ ਅਤੇ ਧਰਤੀ ਨੂੰ ਪ੍ਰਦੂਸ਼ਿਤ ਹੋਣ ਤੋ ਬਚਾਉਣ ਲਈ ਵੱਧ ਤੋ ਵੱਧ ਯਤਨ ਕਰਨ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਕਰਨ ਲਈ ਗ੍ਰਾਮ ਪੰਚਾਇਤਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵੱਧ ਤੋ ਵੱਧ ਰੁੱਖ ਲਗਾਉਣ ਲਈ ਅਪੀਲ ਕੀਤੀ ਗਈ । ਉਹਨਾ ਵੱਲੋ ਕਿਹਾ ਗਿਆ ਕਿ ਰੂਰਲ ਡਿਵੈਲਪਮੈਂਟ ਵੱਲੋ ਬਣਾਏ ਗਏ ਠੋਸ ਕੂੜਾ ਪ੍ਰਬੰਧਨ ਪ੍ਰੋਜੈਕਟਾਂ ਨੂੰ ਸੰਚਾਰੂ ਢੰਗ ਨਾਲ ਕਾਰਜਸ਼ੀਲ ਕੀਤਾ ਜਾਵੇ ਤਾ ਜੋ ਪਿੰਡ ਸਾਫ ਸੁਥਰੇ ਬਣ ਸਕਣ ਅਤੇ ਲੋਕਾਂ ਦੀ ਸਿਹਤ ਵਿੱਚ ਸੁਧਾਰ ਹੋ ਸਕੇ । ਇਸ ਮੌਕੇ ‘ਤੇ ਸ਼੍ਰੀ ਗੁਰਵਿੰਦਰ ਸਿੰਘ, ਸਹਾਇਕ ਵਾਤਾਵਰਣ ਇੰਜੀਨੀਅਰ ਪ੍ਰਦੂਸ਼ਣ ਰੋਕਥਾਮ ਬੋਰਡ ਤਰਨ ਤਾਰਨ, ਸ਼੍ਰੀ ਹਰਵਿੰਦਰ ਸਿੰਘ, ਕਾਰਜ ਸਾਧਕ, ਮਿਊਂਸੀਪਲ ਕਾਰਪੋਰੇਸ਼ਨ ਤਰਨ ਤਾਰਨ ਅਤੇ ਮਾਸਟਰ ਬਲਦੇਵ ਸਿੰਘ, ਗ੍ਰਾਮ ਪੰਚਾਇਤ ਕੱਲ੍ਹਾ, ਵੱਲੋ ਵਾਤਾਵਰਣ ਨੂੰ ਬਚਾਉਣ ਅਤੇ ਪਲਾਸਟਿਕ ਦੇ ਨਿਪਟਾਰੇ ਲਈ ਉਹਨਾਂ ਦੇ ਵਿਭਾਗ ਅਤੇ ਗ੍ਰਾਮ ਪੰਚਾਇਤ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਆਏ ਹੋਏ ਪ੍ਰਤੀਭਾਗੀਆਂ ਨੂੰ ਚਾਨਣਾ ਪਾਇਆ ਗਿਆ । ਇਸ ਮੌਕੇ ‘ਤੇ ਸ਼੍ਰੀ ਅਭਿਨਵ ਗੌਇਲ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਤਰਨ ਤਾਰਨ, ਗੁਲਸ਼ਨ ਕੁਮਾਰ, ਕਾਰਜਕਾਰੀ ਇੰਜੀਨੀਅਰ, ਪ੍ਰਦੂਸ਼ਣ ਕੰਟਰੋਲ ਬੋਰਡ ਤਰਨ ਤਾਰਨ, ਬਲਜਿੰਦਰ ਸਿੰਘ, ਬੀ. ਡੀ. ਪੀ. ਓ. ਭਿੱਖੀਵਿੰਡ ਅਤੇ ਵਲਟੋਹਾ, ਹਰਜੀਤ ਸਿੰਘ, ਬੀ.ਡੀ.ਪੀ.ਓ ਗੰਡੀਵਿੰਡ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੋ ਰਜੀਵ ਖੰਡਵਾਲ, ਉਪ ਮੰਡਲ ਇੰਜੀਨੀਅਰ ਤਰਨ ਤਾਰਨ ਅਤੇ ਅਮਰਕੋਟ, ਸਮੂਹ ਜੂਨੀਅਰ ਇੰਜੀਨੀਅਰਜ਼, ਬਲਾਕ ਕੌਆਰਡੀਨੇਟਰਜ਼ ਅਤੇ ਜ਼ਿਲ੍ਹਾ ਪੱਧਰੀ ਸਮਾਜਿਕ ਸਟਾਫ ਅਤੇ ਸਰਪੰਚ ਅਵਤਾਰ ਸਿੰਘ, ਗ੍ਰਾਮ ਪੰਚਾਇਤ ਸਭਰਾਂ , ਸਰਪੰਚ ਦਲਜੀਤ ਸਿੰਘ, ਗ੍ਰਾਮ ਪੰਚਾਇਤ ਵਲਟੋਹਾ ਖੁਰਦ, ਸਰਪੰਚ ਬਲਵਿੰਦਰ ਸਿੰਘ, ਗ੍ਰਾਮ ਪੰਚਾਇਤ ਕੋਟ ਜਸਪਤ, ਸਰਪੰਚ ਕੇਵਲ ਸਿੰਘ, ਗ੍ਰਾਮ ਪੰਚਾਇਤ ਚੋਹਲਾ ਸਾਹਿਬ, ਸਰਪੰਚ ਜਗਰਾਜ ਸਿੰਘ, ਗ੍ਰਾਮ ਪੰਚਾਇਤ ਪਹੂਵਿੰਡ ਆਦਿ ਹਾਜ਼ਰ ਸਨ ।

ਪਲਾਸਟਿਕ ਪ੍ਰਦੂਸ਼ਣ ਦੇ ਖਾਤਮੇ ਦੇ ਥੀਮ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋ ਜ਼ਿਲ੍ਹਾ ਪੱਧਰੀ ਵਿਸ਼ਵ ਵਾਤਾਰਵਰਣ ਦਿਵਸ 2025 ਸਮਾਰੌਹ ਦਾ ਕੀਤਾ ਗਿਆ ਆਯੋਜਨ
ਤਰਨ ਤਾਰਨ, 05 ਜੂਨ:
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਤਰਨ ਤਾਰਨ ਸ੍ਰੀ ਸੰਜੀਵ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਤਰਨ ਤਾਰਨ ਵੱਲੋ ਜ਼ਿਲ੍ਹਾ ਪੱਧਰੀ ਵਿਸ਼ਵ ਵਾਤਾਵਰਣ ਦਿਵਸ 2025 ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਵਿਭਾਗਾਂ ਤੋਂ ਅਧਿਕਾਰੀਆ, ਕਰਮਚਾਰੀਆਂ ਅਤੇ ਵੱਖ-ਵੱਖ ਗ੍ਰਾਮ ਪੰਚਾਇਤਾਂ ਤੋਂ ਸਰਪੰਚ ਸਾਹਿਬਾਨਾਂ ਨੇ ਭਾਗ ਲਿਆ, ਇਸ ਮੌਕੇ ‘ਤੇ ਸ਼੍ਰੀ ਸਿਮਰਨਜੀਤ ਸਿੰਘ, ਜ਼ਿਲ੍ਹਾ ਸੈਨੀਟੇਸ਼ਨ ਅਫਸਰ, ਤਰਨ ਤਾਰਨ ਵੱਲੋ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਸਾਰੇ ਪ੍ਰਤੀਭਾਗੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਤੇ ਆਏ ਹੋਏ ਮੁੱਖ ਮਹਿਮਾਨ ਸ਼੍ਰੀ ਸੰਜੀਵ ਕੁਮਾਰ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਤਰਨ ਤਾਰਨ ਨੂੰ ਬੁੱਕੇ ਭੇਟ ਕੀਤਾ ਅਤੇ ਜੀ ਆਇਆ ਨੂੰ ਕਿਹਾ ਗਿਆ ।
ਸ਼੍ਰੀ ਸਿਮਰਨਜੀਤ ਸਿੰਘ, ਜ਼ਿਲ੍ਹਾ ਸੈਨੀਟੇਸ਼ਨ ਅਫਸਰ, ਤਰਨ ਤਾਰਨ ਵੱਲੋ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਭਾਰਤ ਸਰਕਾਰ ਜਲ ਸ਼ਕਤੀ ਮੰਤਰਾਲੇ ਅਤੇ ਵਿਭਾਗ ਵੱਲੋ ਜਾਰੀ ਦਿਸ਼ਾ-ਨਿਰਦੇਸ਼ਾ ਅਨੁਸਾਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਤਕਨੀਕੀ ਅਤੇ ਸਮਾਜਿਕ ਸਟਾਫ ਵੱਲੋ 4 ਜੂਨ 2025 ਤੱਕ ਜਲ ਸੰਕਟ ਮੁਹਿੰਮ ਤਹਿਤ ਪਾਣੀ ਦੀ ਸਾਂਭ ਸੰਭਾਲ , ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਅਤੇ ਵਰਤੋ ਰੇਨ ਵਾਟਰ ਹਾਰਵੇਸਟਿੰਗ ਸਟੱਕਚਰਾਂ ਦੀ ਸਥਾਪਨਾਂ ਅਤੇ ਵਿਸ਼ਵ ਵਾਤਾਵਰਣ ਦਿਵਸ 2025 ਤਹਿਤ ਪਲਾਸਟਿਕ ਪ੍ਰਦੂਸ਼ਣ ਦੇ ਖਾਤਮੇ ਲਈ ਵੱਖ-ਵੱਖ ਲਾਈਨ ਵਿਭਾਗਾ, ਸਰਪੰਚ ਸਾਹਿਬਾਨਾਂ, ਗ੍ਰਾਮ ਪੰਚਾਇਤਾ ਅਤੇ ਪਿੰਡ ਵਾਸੀਆ ਦੀ ਸ਼ਮੂਲੀਅਤ ਨਾਲ ਪ੍ਰੀ-ਗਤੀਵਿਧੀਆ ਕੀਤੀਆ ਗਈਆ । ਜਿਸ ਵਿੱਚ ਗ੍ਰਾਮ ਪੰਚਾਇਤਾ ਨੂੰ ਤਰਲ ਕੂੜਾ ਪ੍ਰਬੰਧਨ, ਠੋਸ ਕੂੜਾ ਪ੍ਰਬੰਧਨ ਤਹਿਤ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਨੂੰ ਘਰੇਲੂ ਪੱਧਰ ਤੇ ਵੱਖਰੇ ਕਰਨ ਅਤੇ ਪਲਾਸਟਿਕ ਵੇਸਟ ਮੈਨੇਜ਼ਮੈਂਟ ਤਹਿਤ ਸਿੰਗਲ ਯੂਜ਼ ਪਲਾਸਟਿਕ ਖਾਸ ਤੌਰ ‘ਤੇ ਪਲਾਸਟਿਕ ਦੀਆਂ ਥੈਲੀਆਂ ਦੀ ਵਰਤੋ ਨਾ ਕਰਕੇ ਇਸ ਦੀ ਥਾਂ ਤੇ ਕੱਪੜੇ ਅਤੇ ਜੂਟ ਦੇ ਥੈਲਿਆ ਦਾ ਇਸਤੇਮਾਲ ਕਰਨ ਅਤੇ ਘਰਾਂ ਵਿੱਚੋ ਨਿਕਲਣ ਵਾਲੇ ਠੋਸ ਪਲਾਸਟਿਕ, ਪਲਾਸਟਿਕ ਬੈਗ, ਪਲਾਸਟਿਕ ਬੋਤਲਾ ਅਤੇ ਹੌਰ ਧਾਤੂ ਵਸਤੂਆਂ ਨੂੰ ਪਲਾਸਟਿਕ ਵੇਸਟ ਯੂਨਿਟਾਂ ਦੇ ਭੇਜਣ ਲਈ ਜਾਗਰੂਕ ਕੀਤਾ ਗਿਆ ਹੈ ਅਤੇ ਸਾਫ-ਸਫਾਈ ਦੀਆ ਮੁਹਿੰਮਾਂ ਪਿੰਡਾ ਵਿੱਚ ਕੀਤੀਆ ਗਈਆ। ਉਹਨਾ ਵੱਲੋ ਦੱਸਿਆ ਗਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਖੇ 8 ਬਲਾਕ ਪੱਧਰੀ ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟਾਂ ਦੀ ਉਸਾਰੀ ਲਈ 125.65 ਲੱਖ ਰੁਪਏ ਦੇ ਫੰਡਜ਼ ਪ੍ਰਾਪਤ ਹੋਏ ਹਨ । ਜਿਸ ਵਿੱਚੋ ਪਿੰਡ ਕੱਲ੍ਹਾ ਬਲਾਕ ਖਡੂਰ ਸਾਹਿਬ ਵਿਖੇ ਬਲਾਕ ਪੱਧਰੀ ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ । ਇਸ ਪ੍ਰੋਜੈਕਟ ਨਾਲ ਬਲਾਕ ਅਧੀਨ ਆਉਂਦੇ ਬਾਕੀ ਪਿੰਡਾ ਨੂੰ ਜੋੜਨ ਲਈ ਗ੍ਰਾਮ ਪੰਚਾਇਤਾ ਨਾਲ ਤਾਲਮੇਲ ਕਰ ਲਿਆ ਹੈ। ਗ੍ਰਾਮ ਪੰਚਾਇਤਾ ਵੱਲੋ ਪਲਾਸਟਿਕ ਪ੍ਰਦੂਸ਼ਣ ਨੂੰ ਪਿੰਡ ਵਿੱਚੋ ਖਤਮ ਕਰਨ ਲਈ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ । ਇਸ ਤੋ ਇਲਾਵਾ ਬਾਕੀ 7 ਬਲਾਕ ਪੱਧਰੀ ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ ਪ੍ਰਗਤੀ ਅਧੀਨ ਹਨ । ਜਿਨ੍ਹਾਂ ਚਿਰ ਇਹਨਾਂ ਦੀ ਉਸਾਰੀ ਮੁਕੰਮਲ ਨਹੀ ਹੋ ਜਾਦੀ, ਉਦੋ ਤੱਕ ਇਹਨਾ ਬਲਾਕਾਂ ਦੇ ਪਿੰਡਾ ਨੂੰ ਪਲਾਸਟਿਕ ਵੇਸਟ ਦੇ ਨਿਪਟਾਰੇ ਲਈ ਸ਼ਹਿਰੀ ਕੂੜਾ ਪ੍ਰਬੰਧਨ ਐੱਮ. ਆਰ. ਐੱਫ ਨਾਲ ਜੋੜਿਆ ਗਿਆ ਹੈ। ਇਸ ਮੌਕੇ ਤੇ ਮੁੱਖ ਮਹਿਮਾਨ ਵੱਲੋ ਆਏ ਹੋਏ ਪ੍ਰਤੀਭਾਗੀਆਂ ਨੂੰ ਪਾਣੀ, ਹਵਾਂ ਅਤੇ ਧਰਤੀ ਨੂੰ ਪ੍ਰਦੂਸ਼ਿਤ ਹੋਣ ਤੋ ਬਚਾਉਣ ਲਈ ਵੱਧ ਤੋ ਵੱਧ ਯਤਨ ਕਰਨ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਕਰਨ ਲਈ ਗ੍ਰਾਮ ਪੰਚਾਇਤਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵੱਧ ਤੋ ਵੱਧ ਰੁੱਖ ਲਗਾਉਣ ਲਈ ਅਪੀਲ ਕੀਤੀ ਗਈ । ਉਹਨਾ ਵੱਲੋ ਕਿਹਾ ਗਿਆ ਕਿ ਰੂਰਲ ਡਿਵੈਲਪਮੈਂਟ ਵੱਲੋ ਬਣਾਏ ਗਏ ਠੋਸ ਕੂੜਾ ਪ੍ਰਬੰਧਨ ਪ੍ਰੋਜੈਕਟਾਂ ਨੂੰ ਸੰਚਾਰੂ ਢੰਗ ਨਾਲ ਕਾਰਜਸ਼ੀਲ ਕੀਤਾ ਜਾਵੇ ਤਾ ਜੋ ਪਿੰਡ ਸਾਫ ਸੁਥਰੇ ਬਣ ਸਕਣ ਅਤੇ ਲੋਕਾਂ ਦੀ ਸਿਹਤ ਵਿੱਚ ਸੁਧਾਰ ਹੋ ਸਕੇ ।
ਇਸ ਮੌਕੇ ‘ਤੇ ਸ਼੍ਰੀ ਗੁਰਵਿੰਦਰ ਸਿੰਘ, ਸਹਾਇਕ ਵਾਤਾਵਰਣ ਇੰਜੀਨੀਅਰ ਪ੍ਰਦੂਸ਼ਣ ਰੋਕਥਾਮ ਬੋਰਡ ਤਰਨ ਤਾਰਨ, ਸ਼੍ਰੀ ਹਰਵਿੰਦਰ ਸਿੰਘ, ਕਾਰਜ ਸਾਧਕ, ਮਿਊਂਸੀਪਲ ਕਾਰਪੋਰੇਸ਼ਨ ਤਰਨ ਤਾਰਨ ਅਤੇ ਮਾਸਟਰ ਬਲਦੇਵ ਸਿੰਘ, ਗ੍ਰਾਮ ਪੰਚਾਇਤ ਕੱਲ੍ਹਾ, ਵੱਲੋ ਵਾਤਾਵਰਣ ਨੂੰ ਬਚਾਉਣ ਅਤੇ ਪਲਾਸਟਿਕ ਦੇ ਨਿਪਟਾਰੇ ਲਈ ਉਹਨਾਂ ਦੇ ਵਿਭਾਗ ਅਤੇ ਗ੍ਰਾਮ ਪੰਚਾਇਤ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਆਏ ਹੋਏ ਪ੍ਰਤੀਭਾਗੀਆਂ ਨੂੰ ਚਾਨਣਾ ਪਾਇਆ ਗਿਆ । ਇਸ ਮੌਕੇ ‘ਤੇ ਸ਼੍ਰੀ ਅਭਿਨਵ ਗੌਇਲ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਤਰਨ ਤਾਰਨ, ਗੁਲਸ਼ਨ ਕੁਮਾਰ, ਕਾਰਜਕਾਰੀ ਇੰਜੀਨੀਅਰ, ਪ੍ਰਦੂਸ਼ਣ ਕੰਟਰੋਲ ਬੋਰਡ ਤਰਨ ਤਾਰਨ, ਬਲਜਿੰਦਰ ਸਿੰਘ, ਬੀ. ਡੀ. ਪੀ. ਓ. ਭਿੱਖੀਵਿੰਡ ਅਤੇ ਵਲਟੋਹਾ, ਹਰਜੀਤ ਸਿੰਘ, ਬੀ.ਡੀ.ਪੀ.ਓ ਗੰਡੀਵਿੰਡ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੋ ਰਜੀਵ ਖੰਡਵਾਲ, ਉਪ ਮੰਡਲ ਇੰਜੀਨੀਅਰ ਤਰਨ ਤਾਰਨ ਅਤੇ ਅਮਰਕੋਟ, ਸਮੂਹ ਜੂਨੀਅਰ ਇੰਜੀਨੀਅਰਜ਼, ਬਲਾਕ ਕੌਆਰਡੀਨੇਟਰਜ਼ ਅਤੇ ਜ਼ਿਲ੍ਹਾ ਪੱਧਰੀ ਸਮਾਜਿਕ ਸਟਾਫ ਅਤੇ ਸਰਪੰਚ ਅਵਤਾਰ ਸਿੰਘ, ਗ੍ਰਾਮ ਪੰਚਾਇਤ ਸਭਰਾਂ , ਸਰਪੰਚ ਦਲਜੀਤ ਸਿੰਘ, ਗ੍ਰਾਮ ਪੰਚਾਇਤ ਵਲਟੋਹਾ ਖੁਰਦ, ਸਰਪੰਚ ਬਲਵਿੰਦਰ ਸਿੰਘ, ਗ੍ਰਾਮ ਪੰਚਾਇਤ ਕੋਟ ਜਸਪਤ, ਸਰਪੰਚ ਕੇਵਲ ਸਿੰਘ, ਗ੍ਰਾਮ ਪੰਚਾਇਤ ਚੋਹਲਾ ਸਾਹਿਬ, ਸਰਪੰਚ ਜਗਰਾਜ ਸਿੰਘ, ਗ੍ਰਾਮ ਪੰਚਾਇਤ ਪਹੂਵਿੰਡ ਆਦਿ ਹਾਜ਼ਰ ਸਨ ।