ਪਲੇਸਮੈਂਟ ਕੈਂਪ ਵਿੱਚ 287 ਬੇਰੋਜ਼ਗਾਰਾਂ ਨੂੰ ਮਿਲਿਆ ਰੋਜ਼ਗਾਰ ਦਾ ਮੌਕਾ

ਪਲੇਸਮੈਂਟ ਕੈਂਪ ਵਿੱਚ 287 ਬੇਰੋਜ਼ਗਾਰਾਂ ਨੂੰ ਮਿਲਿਆ ਰੋਜ਼ਗਾਰ ਦਾ ਮੌਕਾ
ਤਰਨ ਤਾਰਨ 8 ਜਨਵਰੀ
ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ.ਏ.ਐਸ. ਦੇ ਦਿਸ਼ਾ ਨਿਰਦੇਸ਼ਾ ਅਤੇ ਸ਼੍ਰੀ ਸੰਜੀਵ ਕੁਮਾਰ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ (ਵਿ) ਤਰਨ ਤਾਰਨ ਦੀ ਰਹਿਨੁਮਾਈ ਹੇਠ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਵੱਲੋਂ ਮਹੀਨਾ ਦਸੰਬਰ-2024 ਵਿੱਚ 3 ਪਲੇਸਮੈਂਟ ਕੈਂਪ ਅਤੇ 1 ਸਵੈ-ਰੋਜਗਾਰ ਕੈਂਪ ਲਗਾਇਆ ਗਿਆ ਹੈ।
ਸ਼੍ਰੀ ਵਿਕਰਮਜੀਤ ਜਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਤਰਨ ਤਾਰਨ ਵੱਲੋਂ ਦੱਸਿਆ ਗਿਆ ਕਿ ਇਹਨਾ ਕੈਂਪਾ ਵਿੱਚ 327 ਪ੍ਰਾਰਥੀਆ ਨੇ ਭਾਗ ਲਿਆ ਜਿਨ੍ਹਾ ਵਿੱਚੋਂ 230 ਪ੍ਰਾਰਥੀ ਪ੍ਰਾਈਵੇਟ ਨੌਕਰੀਆ ਲਈ ਚੁਣੇ ਗਏ ਅਤੇ 57 ਪ੍ਰਾਰਥੀ ਸਵੈ-ਰੋਜਗਾਰ ਲਈ ਸ਼ਨਾਖਤ ਕੀਤੇ ਗਏ। ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਵੱਲੋਂ ਮਹੀਨਾ ਦਸੰਬਰ-2024 ਵਿੱਚ 142 ਪ੍ਰਾਰਥੀਆ ਦੀ ਰਜਿਸਟਰੇਸ਼ਨ ਗਾਈਡੈਂਸ, 161 ਪ੍ਰਾਰਥੀਆ ਦੀ ਵਿਅਕਤੀਗਤ ਅਗਵਾਈ, 98 ਪ੍ਰਾਰਥੀਆ ਦੀ ਗਰੁੱਪ ਗਾਈਡੈਸ ਅਤੇ ਵੱਖ-ਵੱਖ ਵਿਦਿਅਕ ਅਦਾਰਿਆ ਵਿੱਚ 28 ਕਰੀਅਰ ਟਾਕਸ ਦਿੱਤੀਆ ਗਈਆ।