ਪੂਰੇ ਅਮਨ ਅਮਾਨ ਨਾਲ ਨੇਪਰੇ ਚੜ੍ਹੀ ਐਨਐਮਐਮਐਸ/ ਪੀਐਸਟੀਐਸਈ
ਪ੍ਰਕਾਸ਼ਨ ਦੀ ਮਿਤੀ : 20/02/2023
ਪੂਰੇ ਅਮਨ ਅਮਾਨ ਨਾਲ ਨੇਪਰੇ ਚੜ੍ਹੀ ਐਨਐਮਐਮਐਸ/ ਪੀਐਸਟੀਐਸਈ
ਜ਼ਿਲ੍ਹੇ ਦੇ ਕੁੱਲ 11 ਪ੍ਰੀਖਿਆ ਕੇਂਦਰਾਂ ‘ਚ ਵਿਦਿਆਰਥੀਆਂ ਨੇ ਦਿੱਤੀ ਪ੍ਰੀਖਿਆ
ਤਰਨ ਤਾਰਨ 19 ਫਰਵਰੀ: ਵਿਦਿਆਰਥੀਆਂ ਦੀ ਵਜੀਫਾ ਪ੍ਰੀਖਿਆ ਐਨਐਮਐਮਐਸ/ ਪੀਐਸਟੀਐਸਈ ਅੱਜ ਪੰਜਾਬ ਭਰ ਵਿੱਚ ਕਰਵਾਈ ਜਾ ਰਹੀ ਹੈ । ਇਸੇ ਪ੍ਰੀਖਿਆ ਤਹਿਤ ਅੱਜ ਜ਼ਿਲ੍ਹਾ ਤਰਨ ਤਾਰਨ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਸਤਿਨਾਮ ਸਿੰਘ ਬਾਠ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਗੁਰਬਚਨ ਸਿੰਘ ਤੇ ਰਹਿਨੁਮਾਈ ਹੇਠ ਜ਼ਿਲ੍ਹੇ ਦੇ 11 ਕੇਂਦਰਾਂ ਵਿੱਚ ਕਰਵਾਈ ਗਈ । ਜਿਸ ਵਿੱਚ ਜ਼ਿਲ੍ਹੇ ਦੇ ਅੱਠਵੀਂ ਜਮਾਤ ਦੇ 1748 ਅਤੇ ਦਸਵੀਂ ਜਮਾਤ ਦੇ 3177 ਦੇ ਕਰੀਬ ਵਿਦਿਆਰਥੀਆਂ ਵਿਭਾਗ ਵੱਲੋਂ ਰੋਲ ਨੰਬਰ ਅਲਾਟ ਹੋਏ।
ਇਸ ਪ੍ਰੀਖਿਆ ਲਈ ਅਧਿਆਪਕ ਸਹਿਬਾਨ ਵੱਲੋਂ ਵਿਦਿਆਰਥੀਆਂ ਨੂੰ ਪੂਰੀ ਤਿਆਰੀ ਕਰਵਾਈ ਗਈ ਸੀ । ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਸਤਿਨਾਮ ਸਿੰਘ ਬਾਠ ਨੇ ਕਿਹਾ ਕਿ ਜਿੱਥੇ ਇਹ ਪ੍ਰੀਖਿਆ ਵਿਦਿਆਰਥੀਆਂ ਦੀ ਬਿਹਤਰੀਨ ਕਾਰਗੁਜ਼ਾਰੀ ਨੂੰ ਉਜਾਗਰ ਕਰੇਗੀ, ਉਥੇ ਵਿਦਿਆਰਥੀਆਂ ਵਿੱਚ ਆਤਮਵਿਸ਼ਵਾਸ ਅਤੇ ਨਵੀਂ ਚੇਤਨਾ ਦਾ ਵਿਕਾਸ ਵੀ ਕਰੇਗੀ।
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਗੁਰਬਚਨ ਸਿੰਘ ਨੇ ਇਸ ਪ੍ਰੀਖਿਆ ਦੌਰਾਨ ਵੱਖ ਵੱਖ ਪ੍ਰੀਖਿਆ ਕੇਂਦਰਾਂ ਦਾ ਦੌਰਾ ਕਰਕੇ ਵਿਦਿਆਰਥੀਆਂ ਨੂੰ ਮੁਕਾਬਲੇ ਦੀ ਪ੍ਰੀਖਿਆ ਲਈ ਉਤਸਾਹਿਤ ਕੀਤਾ ।
ਪ੍ਰਿੰਸੀਪਲ ਅਤੇ ਜ਼ਿਲ੍ਹਾ ਸਮਾਰਟ ਸਕੂਲ ਮੈਂਟਰ ਸ੍ਰ ਗੁਰਦੀਪ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਗੋਇੰਦਵਾਲ ਸਾਹਿਬ, ਅਤੇ ਸਸਸਸ ਕੰਗ ਵਿਖੇ ਪ੍ਰੀਖਿਆ ਕੇਂਦਰ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਨੂੰ ਉਤਸਾਹਿਤ ਕਰਦਿਆਂ ਪੂਰੇ ਆਤਮਵਿਸ਼ਵਾਸ ਨਾਲ ਪ੍ਰੀਖਿਆ ਦੇਣ ਲਈ ਪ੍ਰੇਰਿਆ ।
ਸਕੂਲ ਇਵੇਲੂਏਸ਼ਨ ਅਤੇ ਸਪੋਰਟ ਟੀਮ ਵੱਲੋਂ ਵੀ ਟੀਮ ਇੰਚਾਰਜ ਸ੍ਰੀ ਸੁਰਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਤਰਨ ਤਾਰਨ ਅਤੇ ਅਲਾਦੀਨਪੁਰ ਦੇ ਵੱਖ ਵੱਖ ਪ੍ਰੀਖਿਆ ਕੇਂਦਰਾਂ ਦਾ ਦੌਰਾ ਕਰਕੇ ਵਿਦਿਆਰਥੀਆਂ ਨੂੰ ਬਿਨਾ ਕਿਸੇ ਡਰ ਤੋਂ ਆਤਮਵਿਸ਼ਵਾਸ ਨਾਲ ਪ੍ਰੀਖਿਆ ਦੇਣ ਲਈ ਉਤਸਾਹਿਤ ਕੀਤਾ ਗਿਆ ।