ਬੰਦ ਕਰੋ

ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਸਕੀਮ ਅਧੀਨ ਸਰਕਾਰ ਵਲੋਂ 5 ਕਿਲੋ ਪ੍ਰਤੀ ਯੂਨਿਟ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਖਪਤਕਾਰਾਂ ਨੂੰ ਕੀਤੀ ਜਾਂਦੀ ਹੈ ਕਣਕ ਦੀ ਮੁਫਤ ਵੰਡ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 27/05/2022
1

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ , ਤਰਨ ਤਾਰਨ
ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਸਕੀਮ ਅਧੀਨ ਸਰਕਾਰ ਵਲੋਂ 5 ਕਿਲੋ ਪ੍ਰਤੀ ਯੂਨਿਟ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਖਪਤਕਾਰਾਂ ਨੂੰ ਕੀਤੀ ਜਾਂਦੀ ਹੈ ਕਣਕ ਦੀ ਮੁਫਤ ਵੰਡ-ਡਿਪਟੀ ਕਮਿਸ਼ਨਰ
ਤਰਨ ਤਾਰਨ 26 ਮਈ 2022:–ਪੀ.ਐਮ.ਜੀ.ਕੇ.ਏ.ਵਾਈ ( ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ) ਇਸ ਸਕੀਮ ਅਧੀਨ ਕੇਂਦਰ ਸਰਕਾਰ ਵਲੋਂ ਸਮੇਂ-ਸਮੇਂ ਤੇ 5 ਕਿਲੋ ਪ੍ਰਤੀ ਯੂਨਿਟ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਖਪਤਕਾਰਾਂ ਨੂੰ ਕਣਕ ਦੀ ਮੁਫਤ ਵੰਡ ਕੀਤੀ ਜਾਂਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਮੋਨੀਸ਼ ਕੁਮਾਰ ਨੇ ਦੱਸਿਆ ਕਿ ਇਹ ਵੰਡ ਰਾਸ਼ਨ ਕਾਰਡ ਉਪਭੋਗਤਾ ਲਈ ਹੀ ਹੈ ਅਤੇ ਈ-ਪੋਸ਼ ਮਸੀਨਾਂ ਰਾਹੀਂ ਅੰਗੂਠਾ ਲਗਾ ਕੇ ਖਪਤਕਾਰ ਇਸਦਾ ਫਾਇਦਾ ਲੈ ਰਹੇ ਹਨ ।
ਉਹਨਾਂ ਦੱਸਿਆ ਕਿ ਇਹ ਸਕੀਮ ਕੇਂਦਰ ਸਰਕਾਰ ਵਲੋਂ ਮਾਰਚ 2020 ਤੋਂ ਕੋਵਿਡ ਕਰਕੇ ਪੈਦਾ ਹੋਏ ਹਾਲਤਾਂ ਨਾਲ ਨਜਿੱਠਣ ਲਈ ਸ਼ੁਰੂ ਕੀਤੀ ਗਈ ਸੀ । ਹੁਣ ਤੱਕ ਸਮੇਂ-ਸਮੇਂ ‘ਤੇ ਕੁਲ ਮਿਲਾ ਕੇ 19 ਮਹੀਨਿਆਂ ਦੀ ਕਣਕ ਦੀ ਵੰਡ ਕੀਤੀ ਜਾ ਚੁੱਕੀ ਹੈ । ਇਸ ਸਮੇਂ ਜਿਲ੍ਹੇ ਵਿਚ ਹੁਣੇ ਹੀ ਪੀ.ਐਮ.ਜੀ.ਕੇ.ਏ.ਵਾਈ 5 ਅਧੀਨ ਵੰਡ ਕੀਤੀ ਗਈ ਹੈ । ਉਹਨਾਂ ਦੱਸਿਆ ਕਿ ਓ.ਐਨ.ੳ.ਆਰ.ਸੀ ( ਵਨ ਨੇਸਨ ਵਨ ਰਾਸਨ ਕਾਰਡ ) ਇਹ ਸਕੀਮ ਕੇਂਦਰ ਸਰਕਾਰ ਵਲੋਂ ਖਪਤਕਾਰਾਂ ਦੀ ਸਹੂਲਤ ਨੂੰ ਮੁਖ ਰੱਖਦੇ ਹੋਏ ਸੁਰੂ ਕੀਤੀ ਗਈ ਸੀ, ਇਸ ਅਧੀਨ ਕੋਈ ਵੀ ਵਿਅਕਤੀ ਭਾਰਤ ਦੇ ਕਿਸੇ ਵੀ ਕੋਨੇ ਅਤੇ ਕਿਸੇ ਵੀ ਡੀਪੂ ਹੋਲਡਰ ਤੋਂ ਐਨ. ਐਫ.ਐਸ.ਏ ਐਕਟ ਅਧੀਨ ਆਪਣੇ ਕਾਰਡ ਤੋਂ ਪ੍ਰਾਪਤ ਸਹੂਲਤ ਨੂੰ ਲੈ ਸਕਦਾ ਹੈ ।
ਇਸ ਸਕੀਮ ਨਾਲ ਰੁਜਗਾਰ ਦੀ ਭਾਲ ਵਿਚ ਭਾਰਤ ਦੇ ਕਿਸੇ ਵੀ ਪ੍ਰਾਂਤ ਵਿਚ ਕੰਮ ਦੀ ਭਾਲ ਲਈ ਗਏ ਕਾਮਿਆਂ ਨੂੰ ਸਹੂਲਤ ਹੋ ਗਈ ਹੈ। ਇਸ ਅਧੀਨ ਵਿਅਕਤੀ ਖੁਦ ਨੂੰ ਵਿਭਾਗ ਦੇ ਪੋਰਟਲ ਆਈ.ਐਮ.ਪੀ.ਡੀ.ਐਸ ਇਨਰੋਲ ਕਰਵਾਉਣ ਉਪਰੰਤ ਇਸ ਸਕੀਮ ਦਾ ਲਾਭ ਲੈ ਸਕਦਾ ਹੈ ।