ਬੰਦ ਕਰੋ

ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਯੋਜਨਾ ਤਹਿਤ ਸਵੈ-ਰੋਜ਼ਗਾਰ ਸਥਾਪਿਤ ਕਰਨ ਲਈ ਬੈਂਕਾਂ ਰਾਹੀਂ ਮੁਹੱਈਆ ਕਰਵਾਈ ਜਾਂਦੀ ਹੈ ਕਰਜ਼ੇ ਦੀ ਸਹੂਲਤ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 21/08/2020
DC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਯੋਜਨਾ ਤਹਿਤ ਸਵੈ-ਰੋਜ਼ਗਾਰ ਸਥਾਪਿਤ ਕਰਨ ਲਈ ਬੈਂਕਾਂ
ਰਾਹੀਂ ਮੁਹੱਈਆ ਕਰਵਾਈ ਜਾਂਦੀ ਹੈ ਕਰਜ਼ੇ ਦੀ ਸਹੂਲਤ-ਡਿਪਟੀ ਕਮਿਸ਼ਨਰ
ਤਰਨ ਤਾਰਨ, 20 ਅਗਸਤ :
ਬੇਰੋਜ਼ਗਾਰ ਨੌਜਵਾਨਾਂ ਨੂੰ ਸਵੈ-ਰੋਜਗਾਰ ਸਥਾਪਿਤ ਕਰਨ  ਲਈ ਭਾਰਤ ਸਰਕਾਰ ਵਲੋਂ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਯੋਜਨਾ (ਪੀ. ਐੱਮ. ਈ. ਜੀ. ਪੀ.) ਚਲਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਸਕੀਮ ਅਧੀਨ ਚਾਹਵਾਨ ਉਮੀਦਵਾਰਾਂ ਨੂੰ ਸਵੈ-ਰੋਜ਼ਗਾਰ ਸਥਾਪਿਤ ਕਰਨ ਲਈ ਬੈਂਕਾਂ ਰਾਹੀਂ ਕਰਜ਼ੇ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਕੀਮ ਦਾ ਲਾਭ ਲੈਣ ਵਾਲੇ ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਹੋਣੀ ਚਾਹੀਦੀ ਹੈ। ਆਮਦਨ ਦੀ ਕੋਈ ਸੀਮਾ ਨਹੀਂ ਰੱਖੀ ਗਈ ਹੈ। 5 ਲੱਖ ਤੋਂ ਵੱਧ ਲਾਗਤ ਵਾਲੇ ਪ੍ਰਾਜੈਕਟ ਦੇ ਉੱਦਮੀ ਦੀ ਘੱਟੋ-ਘੱਟ ਵਿਦਿਅਕ ਯੋਗਤਾ ਅੱਠਵੀਂ ਪਾਸ ਹੋਣੀ ਚਾਹੀਦੀ ਹੈ ਅਤੇ 5 ਲੱਖ ਤੋਂ ਘੱਟ ਲਾਗਤ ਵਾਲੇ ਪ੍ਰਾਜੈਕਟ ਦਾ ਲਾਭ ਆਰਟੀਜਨ (ਕਲਾ ਕ੍ਰਿਤੀ) ਉੱਦਮੀ ਵੀ ਲੈ ਸਕਦੇ ਹਨ। ਇਸ ਸਕੀਮ ਅਧੀਨ ਸਰਵਿਸ/ਬਿਜ਼ਨਸ ਲਈ 10 ਲੱਖ ਰੁਪਏ ਅਤੇ ਇੰਡਸਟਰੀ ਐਕਟੀਵਿਟੀ ਲਈ 25 ਲੱਖ ਰੁਪਏ ਤੱਕ ਦਾ ਉਦਯੋਗ ਸਥਾਪਿਤ ਕੀਤਾ ਜਾ ਸਕਦਾ ਹੈ, ਜਿਸ ਵਿੱਚ ਉੱਦਮੀ ਵਲੋਂ ਆਪਣਾ ਯੋਗਦਾਨ ਜਨਰਲ ਸ਼੍ਰੇਣੀ ਲਈ 10% ਅਤੇ ਬਾਕੀ ਅਨੁਸੂਚਿਤ ਜਾਤੀ/ਪੱਛੜੀ ਸ਼੍ਰੇਣੀ/ਘੱਟ ਗਿਣਤੀ/ਔਰਤਾਂ/ਸਾਬਕਾ ਫੌਜੀ/ਦਿਵਿਆਂਗਨਜਨ/ਬਾਰਡਰ ਏਰੀਆ ਨਾਲ ਸਬੰਧਤ ਉਮੀਦਵਾਰਾਂ ਲਈ 5% ਹੋਵੇਗਾ।
ਇਸੇ ਤਰ੍ਹਾਂ ਪ੍ਰਾਜੈਕਟ ਸਥਾਪਿਤ ਕਰਨ ਉਪਰੰਤ ਸ਼ਹਿਰੀ ਖੇਤਰ ਲਈ ਜਨਰਲ ਸ਼੍ਰੇਣੀ ਵਾਸਤੇ 15%, ਅਨੁਸੂਚਿਤ ਜਾਤੀ/ਪੱਛੜੀ ਸ਼੍ਰੇਣੀ/ਘੱਟ ਗਿਣਤੀ/ਔਰਤਾਂ/ਸਾਬਕਾ ਫੌਜੀ/ਦਿਵਿਆਂਗਨਜਨ/ਬਾਰਡਰ ਏਰੀਆ ਨਾਲ ਸਬੰਧਤ ਉੱਦਮੀਆਂ ਲਈ 25%, ਪੇਂਡੂ ਖੇਤਰ ਲਈ ਜਨਰਲ ਸ਼੍ਰੇਣੀ ਵਾਸਤੇ 25% ਅਤੇ ਅਨੁਸੂਚਿਤ ਜਾਤੀ/ਪੱਛੜੀ ਸ਼੍ਰੇਣੀ/ਘੱਟ ਗਿਣਤੀ/ਔਰਤਾਂ/ਸਾਬਕਾ ਫੌਜੀ/ਦਿਵਿਆਂਗਨਜਨ/ਬਾਰਡਰ ਏਰੀਆ ਨਾਲ ਸਬੰਧਤ ਉੱਦਮੀਆਂ ਲਈ 35% ਸਬਸਿਡੀ ਉਪਲਬਦ ਹੋਵੇਗੀ। ਇਸ ਸਕੀਮ ਦਾ ਲਾਭ ਲੈਣ ਲਈ ਬਿਨੈਕਾਰ ਨੂੰ ਈ. ਡੀ. ਪੀ. ਟ੍ਰੇਨਿੰਗ ਲੈਣੀ ਜਰੂਰੀ ਹੈ।
ਇਹ ਸਕੀਮ ਭਾਰਤ ਸਰਕਾਰ ਵਲੋਂ 2016-17 ਤੋਂ ਆੱਨ-ਲਾਈਨ ਕਰ ਦਿੱਤੀ ਗਈ ਹੈ। ਚਾਹਵਾਨ ਉਮੀਦਵਾਰ ਵਿਭਾਗ ਦੀ ਵੈਬਸਾਈਟ www.kviconline.gov.in ਆੱਨ-ਲਾਈਨ ਅਪਲਾਈ ਕਰ ਸਕਦੇ ਹਨ ਅਤੇ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਕਮਰਾ ਨੰ: 115 ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਤਰਨ ਤਾਰਨ ਵਿਖੇ ਹਰ ਸੋਮਵਾਰ ਅਤੇ ਵੀਰਵਾਰ ਨੂੰ ਸੰਪਰਕ ਕਰ ਸਕਦੇ ਹਨ।
—————