ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ ਦੀ ਪ੍ਰਗਤੀ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਦੀ ਪ੍ਰਧਾਨਗੀ ਹੇਠ ਹੋਈ ਵਿਸ਼ੇਸ਼ ਮੀਟਿੰਗ

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਤਰਨ ਤਾਰਨ
ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ ਦੀ ਪ੍ਰਗਤੀ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਦੀ ਪ੍ਰਧਾਨਗੀ ਹੇਠ ਹੋਈ ਵਿਸ਼ੇਸ਼ ਮੀਟਿੰਗ
ਤਰਨ ਤਾਰਨ 14 ਜਨਵਰੀ
ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ ਦੀ ਪ੍ਰਗਤੀ ਦਾ ਜਾਇਜਾ ਲੈਣ ਲਈ ਅੱਜ ਜਿਲ੍ਹਾ ਪਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਆਈ. ਏ. ਐੱਸ. ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਸਕੀਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸਕੀਮ ਦਾ ਲਾਭ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ. ਏ. ਐੱਸ. ਵੱਲੋਂ ਦੱਸਿਆ ਗਿਆ ਕਿ ਇਸ ਸਕੀਮ ਅਧੀਨ ਲਾਭਪਾਤਰੀਆਂ ਦੀ 2 ਤਰੀਕੇ ਦੀ ਟ੍ਰੇਨਿੰਗ 5 ਦਿਨ (ਬੇਸਿਕ) ਅਤੇ 15 ਦਿਨ (ਅਡਵਾਂਸ) ਟ੍ਰੇਨਿੰਗ ਹੋਵੇਗੀ, ਜਿਸ ਦੌਰਾਨ ਲਾਭਪਾਤਰੀਆਂ ਨੂੰ ਵਜੀਫਾ ਵੀ ਮਿਲੇਗਾ । ਟ੍ਰੇਨਿੰਗ ਮੁਕੰਮਲ ਹੋਣ ਉਪਰੰਤ ਲਾਭਪਾਤਰੀਆਂ ਨੂੰ ਆਪਣੇ ਕੰਮ ਨਾਲ ਸਬੰਧਤ ਔਜਾਰਾਂ ਲਈ 15000 ਰੁਪਏ ਦਾ ਵਾਊਚਰ ਵੀ ਮਿਲੇਗਾ ।
ਸਕੀਮ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਓਹਨਾ ਦੱਸਿਆ ਕਿ ਇਸ ਸਕੀਮ ਅਧੀਨ 18 ਵੱਖ-ਵੱਖ ਤਰਾਂ ਤੇ ਕਿੱਤਿਆਂ ਦਾ ਜੱਦੀ ਪੁਸ਼ਤੀ ਜਾਂ ਗੁਰੂ ਚੇਲਾ ਪ੍ਰੰਪਰਾ ਅਧੀਨ ਹੀ ਕੰਮ ਕਰਨ ਵਾਲੇ ਹੁਨਰਮੰਦ ਜਿਵੇ ਕਿ ਤਰਖਾਣ , ਘੁਮਿਆਰ, ਨਾਈ , ਧੋਬੀ, ਦਰਜੀ, ਲੁਹਾਰ, ਮਾਲਾਕਾਰ, ਰਾਜ ਮਿਸਤਰੀ, ਮੋਚੀ, ਮੂਰਤੀਕਾਰ ਆਦਿ ਟ੍ਰੇਨਿੰਗ, ਟੂਲ ਕਿੱਟ ਅਤੇ ਰਿਆਇਤੀ ਵਿਆਜ ਦਰਾਂ (5 ਪ੍ਰਤੀਸ਼ਤ) ਤੇ ਪਹਿਲਾਂ 1 ਲੱਖ ਰੁਪਏ ਅਤੇ ਕਰਜਾ ਵਾਪਿਸ ਕਰਨ ਉਪਰੰਤ 2 ਲੱਖ ਰੁਪਏ ਦਾ ਲਾਭ ਉਠਾ ਸਕਦੇ ਹਨ ਅਤੇ ਆਪਣੇ ਹੁਨਰ ਵਿੱਚ ਨਿਖਾਰ ਲਿਆਉਂਦੇ ਹੋਏ ਕੰਮ ਨੂੰ ਵਧਾ ਸਕਦੇ ਹਨ।
ਇਸ ਸਕੀਮ ਦਾ ਲਾਭ ਉਠਾਉਣ ਦੇ ਇੱਛੁਕ ਵਿਅਕਤੀ ਆਪਣੇ ਨਜ਼ਦੀਕੀ ਸੀ. ਐੱਸ. ਸੀ. (ਕਾਮਨ ਸਰਵਿਸ ਸੈਂਟਰ) ਵਿਖੇ ਜਾ ਕੇ ਪੀ. ਐੱਮ. ਵਿਸ਼ਵਕਰਮਾ ਪੋਰਟਲ https://pmvishwakarma.gov.in/ ‘ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਮੀਟਿੰਗ ਵਿੱਚ ਸ਼੍ਰੀ ਮਾਨਵਪ੍ਰੀਤ ਸਿੰਘ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਤਰਨ ਤਾਰਨ, ਸ਼੍ਰੀ ਹਰਜਿੰਦਰ ਸਿੰਘ ਡੀ.ਡੀ.ਪੀ.ਓ. ਤਰਨ ਤਾਰਨ, ਜ਼ਿਲ੍ਹੇ ਦੇ ਬੀ.ਡੀ.ਪੀ.ਓਜ਼ ਅਤੇ ਨਗਰ ਪੰਚਾਇਤਾਂ/ਕੌਂਸਲਾਂ ਦੇ ਈ.ਓਜ਼. ਹਾਜ਼ਰ ਰਹੇ ।